ਐਚ.ਐਸ.ਸੈਣੀ,ਰਾਜਪੁਰਾ : ਇਥੋਂ ਦੀ ਆਦਰਸ਼ ਕਾਲੋਨੀ ਵਿੱਚ ਚੱਲ ਰਹੇ ਸਤਸੰਗ ਵਾਲੀ ਥਾਂ `ਤੇ ਅੱਜ ਸ਼ਾਮ ਕਾਰ ਛੱਡਣ ਪਹੁੰਚੇ ਵਾਰਡ ਨੰਬਰ 10 ਦੇ ਕਾਂਗਰਸੀ ਕੌਂਸਲਰ ਡਿੰਪੀ ਰਾਣਾ ਦੇ ਭਰਾ ਤੋਂ ਇਲਾਵਾ ਪਰਿਵਾਰ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆ 2 ਬਾਈਕ ਸਵਾਰ ਲੁਟੇਰੇ ਪਿਸਟਲ ਦੀ ਨੋਕ `ਤੇ ਲੱਖਾਂ ਰੁਪਏ ਦੇ ਗਹਿਣੇ ਖੋਹ ਕੇ ਫ਼ਰਾਰ ਹੋ ਜਾਣ `ਚ ਸਫਲ ਹੋ ਗਏ। ਅੱਜ ਦਿਨ ਦਿਹਾੜੇ ਹੋਈ ਇਸ ਲੁੱਟ ਦੀ ਘਟਨਾ ਕਾਰਨ ਲੋਕਾਂ ਵਿੱਚ ਕਾਫੀ ਸਹਿਮ ਦੇਖਣ ਪਾਇਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ `ਤੇ ਪਹੁੰਚ ਗਈ ਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਲੁਟੇਰਿਆਂ ਦੀ ਭਾਲ `ਚ ਜੁੱਟ ਗਈ ਸੀ।

ਜਾਣਕਾਰੀ ਅਨੁਸਾਰ, ਆਦਰਸ਼ ਕਾਲੋਨੀ ਦੇ ਪਾਰਕ ਵਿੱਚ ਸਤਸੰਗ ਚੱਲ ਰਿਹਾ ਸੀ ਜਿਥੇ ਸ਼ਾਮ ਨੂੰ ਕਰੀਬ ਚਾਰ ਵਜੇ ਵਾਰਡ ਨੰਬਰ 10 ਬਨਵਾੜੀ ਮਾਰਕਿਟ ਦੇ ਵਸਨੀਕ ਕੌਸਲਰ ਡਿੰਪੀ ਰਾਣਾ ਦਾ ਪਰਿਵਾਰ ਘਰ ਤੋਂ ਸਤਿਸੰਗ ਸੁਣਨ ਲਈ ਗਿਆ ਸੀ। ਰਸਤੇ ਵਿੱਚ ਡਿੰਪੀ ਰਾਣੇ ਦੇ ਭਰੇ ਸਚਿਨ ਰਾਣਾ ਦੁਆਰਾ ਆਪਣੇ ਪਰਿਵਾਰ ਨੂੰ ਪੈਦਲ ਜਾਂਦੇ ਦੇਖ ਕੇ ਉਨ੍ਹਾਂ ਨੂੰ ਛੱਡਣ ਲਈ ਕਾਰ ਵਿੱਚ ਬਿਠਾ ਲਿਆ, ਪਰ ਜਦੋਂ ਉਹ ਸਤਿਸੰਗ ਵਾਲੀ ਥਾਂ ਦੇ ਬਾਹਰ ਪਰਿਵਾਰ ਨੂੰ ਛੱਡਣ ਦੇ ਲਈ ਕਾਰ ਨੂੰ ਰੋਕਿਆ। ਇਸ ਤੋਂ ਪਹਿਲਾਂ ਕਿ ਕੁੱਝ ਸਮਝਦੇ ਕਿ ਬਾਈਕ ਸਵਾਰ ਲੁਟੇਰੇ ਕਾਰ ਕੋਲ ਆ ਕੇ ਰੁਕੇ ਅਤੇ ਪਿਸਟਲ ਦੀ ਨੋਕ ਉੱਤੇ ਸਚਿਨ ਰਾਣਾ ਵਲੋਂ ਸੋਨੇ ਦੀ ਚੈਨ ਖੋਹਣ ਦੇ ਬਾਅਦ ਉਸਦੀ ਮਾਤਾ, ਤਾਈ ਤੇ ਚਾਚੀ ਦੇ ਸੋਨੇ ਦੇ ਗਹਿਣੇ ਖੋਹ ਲਏ। ਇੰਨਾ ਹੀ ਨਹੀਂ ਸਚਿਨ ਰਾਣਾ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਹਣ ਦੌਰਾਨ ਕੰਨਾਂ `ਤੇ ਸੱਟਾਂ ਵੱਜੀਆਂ ਜਿਸ ਨੂੰ ਇਲਾਜ ਲਈ ਡਾਕਟਰ ਕੋਲ ਜਾਣਾ ਪਿਆ। ਕਾਰ ਸਵਾਰ ਇੱਕ ਔਰਤ ਦੇ ਸਤਸੰਗ ਵਿੱਚ ਚਲੇ ਜਾਣ ਕਾਰਨ ਉਸਦਾ ਬਚਾਅ ਹੋ ਗਿਆ ।

ਲੁਟੇਰਿਆਂ ਕੋਲ ਬਿਨਾਂ ਨੰਬਰ ਵਾਲਾ ਬਾਈਕ ਸੀ , ਜਿਨ੍ਹਾਂ ਨੇ ਆਪਣੇ ਪਹਿਚਾਣ ਲੁਕਾਉਣ ਦੇ ਲਈ ਹੈਲਮਟ ਪਾਇਆ ਹੋਇਆ ਸੀ। ਲੁਟੇਰਿਆਂ ਦੁਆਰਾ ਕੀਤੀ ਗਈ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਤੇ ਉਨ੍ਹਾਂ ਨੇ ਇਸ ਵਾਰਦਾਤ ਨੂੰ ਕਰੀਬ ਤਿੰਨ ਮਿੰਟ ਵਿੱਚ ਅੰਜਾਮ ਦਿੱਤਾ ਇਸ ਘਟਨਾ ਕਾਰਨ ਸ਼ਹਿਰ ਵਾਸੀਆਂ ਵਿੱਚ ਕਾਫੀ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ ਗੁਰਿੰਦਰ ਸਿੰਘ, ਥਾਣਾ ਸਿਟੀ ਐਸ.ਐਚ.ਓ ਇੰਸਪੈਕਟਰ ਗੁਰਪ੍ਰਤਾਪ ਸਿੰਘ ਆਪਣੀ ਟੀਮ ਸਮੇਤ ਮੌਕੇ `ਤੇ ਪਹੁੰਚ ਗਏ। ਪੁਲਿਸ ਟੀਮ ਨੇ ਰਸਤੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਲੁਟੇਰਿਆਂ ਦੀ ਪਹਿਚਾਣ ਕਰਨ ਵਿੱਚ ਜੁੱਟ ਗਏ ਸਨ। ਖ਼ਬਰ ਲਿਖੇ ਜਾਣ ਤੱਕ ਲੁਟੇਰਿਆਂ ਦੀ ਪਹਿਚਾਣ ਕਰਨ ਤਕ ਪੁਲਿਸ ਦੇ ਹੱਥ ਖਾਲੀ ਸਨ ।

Posted By: Jagjit Singh