ਪੱਤਰ ਪੇ੍ਰਕ, ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਐੱਨਐੱਸਐੱਸ ਵਿਭਾਗ ਵੱਲੋਂ ਸੜਕ ਸੁਰੱਖਿਆ ਮਹੀਨਾ 18 ਜਨਵਰੀ 2021 ਤੋਂ 17 ਫਰਵਰੀ 2021ਸ਼ੁਰੂ ਕੀਤਾ ਗਿਆ। ਸੜਕ ਸੁਰੱਖਿਆ ਜਾਗਰੂਕਤਾ ਪ੍ਰਰੋਗਰਾਮ ਦੌਰਾਨ ਕਾਲਜ ਦੇ ਐੱਨਐੱਸਐੱਸ ਵਿਭਾਗ ਵੱਲੋਂ 'ਸੜਕ ਸੁਰੱਖਿਆ ਜੀਵਨ ਰੱਖਿਆ' ਵਿਸ਼ੇ ਤਹਿਤ ਐੱਨਐੱਸਐੱਸ ਵਲੰਟੀਅਰਾਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਤੋਂ ਜਾਗਰੂਕ ਕਰਨ ਲਈ ਸਹੰੁ ਚੁੱਕ ਸਮਾਗਮ ਕੀਤਾ ਗਿਆ ਅਤੇ ਬਡੰੂਗਰ ਰੋਡ, ਪਟਿਆਲਾ 'ਤੇ ਵਾਕ ਐਥਾਨਵੀ ਕਰਵਾਈ ਗਈ।

ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸੜਕ ਸੁਰੱਖਿਆ ਦੇ ਨਿਯਮਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਜੋਕੀ ਭੱਜਦੌੜ ਦੀ ਜ਼ਿੰਦਗੀ 'ਚ ਸੜਕ ਦੁਰਘਟਨਾਵਾਂ ਬਹੁਤ ਵੱਧ ਗਈਆਂ ਹਨ। ਅਜਿਹੇ ਸਮੇਂ ਆਪਣੀ ਅਤੇ ਦੂਜਿਆਂ ਦੀ ਜਾਨ ਦੀ ਹਿਫ਼ਾਜ਼ਤ ਕਰਨੀ ਬਹੁਤ ਜ਼ਰੂਰੀ ਹੈ। ਇਸ ਲਈ ਹਰ ਇੱਕ ਨੂੰ ਸੜਕ ਸੁਰੱਖਿਆ ਨਿਯਮਾਂ ਸਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ। ਕਾਲਜ ਅਤੇ ਯੂਨੀਵਰਸਿਟੀਆਂ 'ਚ ਕਰਵਾਈਆਂ ਜਾਂਦੀਆਂ ਅਜਿਹੀਆਂ ਸਰਗਰਮੀਆਂ ਜਿੱਥੇ ਨੌਜਵਾਨਾਂ ਨੂੰ ਸੜਕ ਸੁਰੱਖਿਆ ਸਬੰਧੀ ਨਿਯਮਾਂ ਤੋਂ ਜਾਣੂ ਕਰਵਾਉਂਦੀਆਂ ਹਨ ਉੱਥੇ ਆਮ ਲੋਕਾਂ ਲਈ ਵੀ ਲਾਹੇਵੰਦ ਹੁੰਦੀਆਂ ਹਨ। ਇਸ ਮੌਕੇ ਡਾ. ਜਸਲੀਨ ਕੌਰ ਡਿਪਟੀ ਪਿ੍ਰੰਸੀਪਲ ਡਾ. ਗੁਰਮੀਤ ਸਿੰਘ ਵਾਈਸ ਪਿ੍ਰੰਸੀਪਲ, ਪ੍ਰਰੋ. ਸੰਦੀਪ ਕੌਰ ਚਹਿਲ ਡੀਨ ਆਊਟਰੀਚ ਐਂਡ ਐਕਸਟੈਂਸ਼ਨ ਐਕਟੀਵਿਟੀ, ਪ੍ਰਰੋਗਰਾਮ ਅਫ਼ਸਰ ਪ੍ਰਰੋ. ਸਪਨਾ, ਡਾ. ਜਗਤਾਰ ਸਿੰਘ, ਪ੍ਰਰੋ. ਰਾਜਬਿੰਦਰ ਸਿੰਘ ਅਤੇ ਐੱਨਐੱਸਐੱਸ ਵਲੰਟੀਅਰ ਹਾਜ਼ਰ ਸਨ।