ਸਟਾਫ ਰਿਪੋਰਟਰ, ਪਟਿਆਲਾ

ਦੀਵਾਲੀ ਤੋਂ ਪਹਿਲਾਂ ਨਗਰ ਨਿਗਮ ਸ਼ਹਿਰ ਵਾਸੀਆਂ ਨੂੰ 4 ਕਰੋੜ ਦੀ ਲਾਗਤ ਨਾਲ ਨਵੀਆਂ ਸੜਕਾਂ ਦਾ ਤੋਹਫਾ ਦੇਵੇਗਾ। ਲੁੱਕ ਨਾਲ ਬਨਣ ਵਾਲੀਆਂ ਸੜਕਾਂ ਨੂੰ ਬਣਾਉਣ ਦੀ ਲਈ ਘਟ ਸਮਾਂ ਬਚਿਆ ਹੈ, ਇਸੇ ਕਾਰਨ ਤਾਰਕੋਲ ਤੋਂ ਤਿਆਰ ਹੋਣ ਵਾਲੀਆਂ ਸੜਕਾਂ ਬਣਾਉਣ ਵਿਚ ਤੇਜ਼ੀ ਲਿਆਂਦੀ ਗਈ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਨਵੀਆਂ ਸੜਕਾਂ ਬਣਾਉਣ ਦਾ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ।

ਇਸ ਮੌਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਸ਼ਹਿਰ ਅੰਦਰਲੀਆਂ ਸੜਕਾਂ ਵਿਚ ਅਨਾਰਦਾਨਾ ਚੌਕ ਤੋਂ ਸ਼ੇਰਾਂਵਾਲਾ ਗੇਟ ਤੱਕ ਦੀ ਸੜਕ ਨੂੰ 2 ਦਿਨਾਂ ਵਿਚ ਤਿਆਰ ਕਰ ਦਿੱਤਾ ਗਿਆ ਹੈ। ਇਸਤੋਂ ਬਾਅਦ ਆਰੀਆ ਸਮਾਜ ਤੋਂ ਸਰਹੰਗੀ ਕੇਟ ਤਕ ਦੀ ਸੜਕ ਨੂੰ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਫੇਰ ਬੱਸ ਅੱਡੇ ਤੋਂ ਟੀਵੀ ਹਸਪਤਾਲ ਨੂੰ ਜਾਣ ਵਾਲੀ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਨਾਲ ਹੀ ਟੀਬੀ ਹਸਪਤਾਲ ਤੋਂ ਸ਼ੇਰੇ ਪੰਜਾਬ ਮਾਰਕੀਟ ਨੂੰ ਜਾਣ ਵਾਲੀ ਸੜਕ ਵੀ ਨਵੀਂ ਬਣਾਈ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਸੜਕਾਂ ਬਣਾਈਆਂ ਜਾਣਗੀਆਂ, ਜਿਸ 'ਤੇ 4 ਕਰੋੜ ਤੋਂ ਵੱਧ ਦੇ ਫੰਡ ਖਰਚੇ ਜਾਣਗੇ।

ਡੱਬੀ

ਦੀਵਾਲੀ ਤੋਂ ਪਹਿਲਾਂ ਬਨਣਗੀਆਂ ਸੜਕਾਂ

ਸੜਕਾਂ ਬਨਣ ਦੌਰਾਨ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਮੇਅਰ ਨੇ ਕਿਹਾ ਕਿ ਰਾਤ ਦਾ ਤਾਪਮਾਨ ਸੜਕ ਬਣਾਉਣ ਲਈ ਠੀਕ ਨਹੀਂ ਹੈ, ਇਸੇ ਕਾਰਨ ਸੜਕਾਂ ਨੂੰ ਦਿਨ ਵੇਲੇ ਬਣਾਇਆ ਜਾ ਰਿਹਾ ਹੈ।

ਡੱਬੀ

ਨਵੀਂ ਸੜਕ ਬਨਣ ਤੋਂ ਬਾਅਦ ਨਹੀਂ ਮਿਲੇਗਾ ਨਵਾਂ ਕਨੈਕਸ਼ਨ

ਮੇਅਰ ਸੰਜੀਵ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਇਲਾਕਿਆਂ ਵਿਚ ਸੜਕਾਂ ਬਨਣ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਇਲਾਕਿਆਂ ਦੇ ਲੋਕ ਜੇ ਤੁਰੰਤ ਪਾਣੀ ਜਾਂ ਸੀਵਰੇਜ ਦਾ ਕਨੈਕਸ਼ਨ ਲੈਣਾ ਚਾਹੁੰਦੇ ਹਨ ਤਾਂ ਲੈ ਸਕਦੇ ਹਨ ਪਰ ਸੜਕ ਬਨਣ ਤੋਂ ਬਾਅਦ ਕਿਸੇ ਨੂੰ ਵੀ ਪਾਣੀ ਜਾਂ ਸੀਵਰੇਜ ਦਾ ਨਵਾਂ ਕਨੈਕਸ਼ਨ ਲਗਾਉਣ ਦੀ ਮਨਜੂਰੀ ਨਹੀਂ ਦਿੱਤੀ ਜਾਵੇਗੀ। ਸੜਕ ਸਲਾਮਤ ਰੱਖਣ ਲਈ ਲਾਜ਼ਮੀ ਹੈ ਕਿ ਪਾਣੀ ਜਾਂ ਸੀਵਰੇਜ ਕਨੈਕਸ਼ਨ ਲਈ ਤੋੜਿਆ ਨਾ ਜਾਵੇ।