ਪੱਤਰ ਪ੍ਰਰੇਰਕ,ਸ਼ੰਭੂ : ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਝੋਨੇ ਦੀ ਬੋਰੀਆ ਨਾਲ ਭਰਿਆ ਟਰਾਲਾ ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਿਆ। ਇਸ ਹਾਦਸੇ ਵਿਚ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ ਹੈ। ਜਾਣਕਾਰੀ ਅਨੁਸਾਰ ਸਵੇਰੇ ਤਿੰਨ ਕੁ ਵਜੇ ਝੋਨੇ ਦੀ 968 ਬੋਰੀਆਂ ਨਾਲ ਭਰ ਕੇ ਘੋੜਾ ਟਰਾਲਾ ਸ਼ੰਭੂ ਤੋਂ ਬਨੂੜ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਤੇ ਸਥਿਤ ਪਿੰਡ ਬਾਸਮਾਂ ਨੇੜੇ ਬਣੇ ਸ਼ੈਲਰ ਵਿਚ ਜਾ ਰਿਹਾ ਸੀ। ਜਦੋਂ ਇਹ ਟਰਾਲਾ ਪਿੰਡ ਬਾਸਮਾਂ ਦੇ ਬੱਸ ਸਟੈਂਡ ਦੇ ਨਜ਼ਦੀਕ ਪਹੁੰਚਿਆ ਤਾਂ ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਿਆ। ਇਸ ਹਾਦਸੇ ਵਿੱਚਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰੰਤੂ ਝੋਨੇ ਦੀਆਂ ਬੋਰੀਆਂ ਖਦਾਨਾਂ ਤੇ ਖੇਤਾਂ ਦੇ ਚਿੱਕੜ ਵਿਚ ਡਿੱਗਣ ਕਾਰਨ ਨੁਕਸਾਨੀਆਂ ਗਈਆਂ।