ਪੰਜਾਬੀ ਜਾਗਰਣ ਕੇਂਦਰ, ਪਟਿਆਲਾ : ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਰਾਜ ਬਿਜਲੀ ਨਿਗਮ (ਪਾਵਰਕਾਮ) ਦੇ ਮੁੱਖ ਦਫ਼ਤਰ ਵਿਚ ਲੋਕਾਂ ਦੇ ਆਉਣ 'ਤੇ ਰੋਕ ਲਾ ਦਿੱਤੀ ਗਈ ਹੈ।

ਪੀਐੱਸਪੀਸੀਐੱਲ ਦੇ ਪ੍ਰਬੰਧਕਾਂ ਨੇ ਕੋਵਿਡ-19 ਤੋਂ ਬਚਾਅ ਲਈ ਸੂਬਾ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪਟਿਆਲਾ ਸਥਿਤ ਮੁੱਖ ਦਫ਼ਤਰ ਨਾਲ ਜਨਤਕ ਸੰਪਰਕ ਖ਼ਤਮ ਕਰਦਿਆਂ ਹੋਇਆਂ ਆਨਲਾਈਨ ਮੋਡ ਰਾਹੀਂ ਕੰਮ ਕਰਵਾਉਣ ਦੀ ਸਲਾਹ ਦਿੱਤੀ ਹੈ। ਇਸ ਬਾਰੇ ਦੱਸਿਆ ਗਿਆ ਹੈ ਕਿ ਖਪਤਕਾਰਾਂ ਨੂੰ ਕੋਈ ਮਸਲਾ ਪੇਸ਼ ਆਵੇ ਤਾਂ ਉਹ ਫੋਨ ਨੰ. 9646155530 ਤੇ 9646177800 'ਤੇ ਸੰਪਰਕ ਕਰ ਸਕਦੇ ਹਨ।