ਹਰਜੀਤ ਸਿੰਘ ਨਿੱਝਰ, ਬਹਾਦਰਗੜ੍ਹ : ਬਹਾਦਰਗੜ੍ਹ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ 'ਚ ਪ੍ਰਵੇਸ਼ ਦੁਆਰ 'ਤੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਸਮੂਹ ਸਟਾਫ ਤੇ ਸੰਗਤ ਦੇ ਸਹਿਯੋਗ ਨਾਲ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਖੰਡਾ ਸੁਸ਼ੋਭਿਤ ਕੀਤਾਗਿਆ। ਹੈੱਡ ਗੰ੍ਥੀ ਭਾਈ ਅਵਤਾਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਖੰਡੇ ਨੂੰ ਸਥਾਪਤ ਕਰਨ ਦਾ ਕਾਰਜ ਆਰੰਭ ਕੀਤਾ ਗਿਆ। ਇਸ ਮੌਕੇ ਕਾਰ ਸੇਵਾ ਵਾਲੇ ਮੁੱਖ ਸੇਵਾਦਾਰ ਬਾਬਾ ਸੋਹਣ ਸਿੰਘ ਨੇ ਦੱਸਿਆ ਇਹ ਖੰਡਾ ਗੁਰੂ ਘਰ ਦੇ ਇਕ ਸ਼ਰਧਾਲੁੂ ਵਲੋਂ ਭੇਟ ਕੀਤਾ ਗਿਆ ਹੈ। ਇਸ ਵਿਸ਼ਾਲ ਆਕਾਰੀ ਖੰਡੇ ਦੀ ਲੰਬਾਈ 13 ਫੁੱਟ ਹੈ ਤੇ ਚੋੜਾਈ 8 ਫੁੱਟ ਹੈ ਤੇ ਵਜ਼ਨ 170 ਕਿਲੋ ਹੈ। ਇਸ ਮੌਕੇ ਮੈਨੇਜਰ ਰਣਜੀਤ ਸਿੰਘ ਗਾਜ਼ੀਪੁਰ, ਹੈੱਡ ਗੰ੍ਥੀ ਭਾਈ ਅਵਤਾਰ ਸਿੰਘ ਤੇ ਹੋਰ ਸੰਗਤ ਨੇ ਖੰਡਾ ਸਥਾਪਤੀ ਦੀ ਕਾਰ ਸੇਵਾ 'ਚ ਸ਼ਮੂਲੀਅਤ ਕੀਤੀ।