ਪੱਤਰ ਪ੍ਰਰੇਰਕ, ਪਾਤੜਾਂ: ਲੋਕ ਸਭਾ ਚੋਣਾਂ-2019 ਦੌਰਾਨ ਚੋਣ ਪ੍ਰਕ੍ਰਿਆ ਨੂੰ ਨੇਪਰੇ ਚੜਾਉਣ 'ਚ ਲੱਗਣ ਵਾਲੇ ਚੋਣ ਅਮਲੇ ਦੀ ਹਲਕਾ ਸ਼ੁਤਰਾਣਾ 'ਚ ਪਹਿਲੀ ਰਿਹਸਲ ਕਰਵਾਈ ਗਈ। ਕਿਰਤੀ ਕਾਲਜ ਨਿਆਲ ਪਾਤੜਾਂ ਵਿਖੇ ਚੋਣ ਅਮਲੇ ਨੂੰ ਈ.ਵੀ.ਐਮ ਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਚੋਣਾਂ ਸਮੇਂ ਵਰਤੇ ਜਾਣ ਵਾਲੇ ਪ੍ਰਰੋਫਾਰਮੇ ਭਰਨ ਸਮੇਤ ਪ੍ਰਰੀਜਾਇਡਿੰਗ ਅਫ਼ਸਰਾਂ ਦੀਆਂ ਡਿਊਟੀਆਂ ਅਤੇ ਪੋਿਲੰਗ ਅਫ਼ਸਰਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਚੋਣ ਅਮਲੇ ਨੂੰ ਜਾਣੂ ਕਰਵਾਇਆ ਗਿਆ। ਪਰ ਰਿਹਸਲ ਦੌਰਾਨ ਕਿਸੇ ਉਚ ਅਫਸਰ ਦੇ ਹਾਜਰ ਨਾ ਹੋਣ ਕਰਕੇ ਅਧਿਕਾਰੀ ਅਤੇ ਕਰਮਚਾਰੀ ਧੱਕਾ-ਮੁੱਕੀ ਹੰੁਦੇ ਰਹੇ ਕਿਉਕਿ ਇਸ ਰਿਹਸਲ ਦੌਰਾਨ ਸਿਰਫ ਨਾਈਬ ਤਹਿਸਲੀਦਾਰ ਨੂੰ ਤਾੲਂੀਨਾਂਤ ਕੀਤਾ ਗਿਆ ਸੀ। ਪ੍ਰਰਾਪਤ ਹੋਈ ਜਾਣਕਾਰੀ ਅਨੁਸਾਰ ਰਿਹਸਲ ਕਰਨ ਵਾਲੇ ਅਮਲੇ ਨੂੰ ਸਵੇਰੇ 10 ਵਜੇ ਦਾ ਸਮਾਂ ਦਿੱਤਾ ਗਿਆ ਸੀ। ਪਰ 12 ਵਜੇ ਤੱਕ ਵੀ ਅਮਲੇ ਨਾਲ ਸਬੰਧਤ ਅਧਿਕਾਰੀ ਆਉਦੇ ਰਹੇ। ਪ੍ਰਰੋਜੈਕਟਰਾਂ ਦੀ ਘਾਟ ਕਾਰਨ ਵੀ ਪ੍ਰਰੇਸ਼ਾਨੀ ਨਜ਼ਰ ਆਈ ਅਤੇ ਕਈ ਈ.ਵੀ.ਐਮ ਮਸੀਨਾਂ 'ਚ ਵੀ ਖ਼ਰਾਬੀ ਪਈ ਹੋਈ ਸੀ। ਰਿਹਸਲ ਕਰਨ ਵਾਲੇ ਵਾਲੰਟੀਅਰ ਜਿਆਦਾ ਅਤੇ ਪ੍ਰਬੰਧ ਯੋਗ ਨਾ ਹੋਣ ਕਾਰਨ ਵੀ ਪ੍ਰਰੋਗਰਾਮ ਵਿੱਚ ਵਿਘਨ ਪੈਦਾ ਰਿਹਾ। ਸੂਤਰਾਂ ਦਾ ਕਹਿਣਾ ਸੀ ਕਿ ਉਪ ਮੰਡਲ ਮੈਜਿਸਟਰੇਟ ਮੈਡਮ ਪਾਲਿਕਾ ਅਰੋੜਾ ਡਿਪਟੀ ਕਸਿਮਨਰ ਨਾਲ ਹੋਣ ਵਾਲੀ ਮੀਟਿੰਗ ਵਿੱਚ ਸਾਮਲ ਸਨ। ਇਸ ਤੋਂ ਪਹਿਲਾਂ ਹਲਕੇ ਸ਼ੁਤਰਾਣੇ ਅੰਦਰ ਹੋਈਆਂ ਪੰਚਾਇਤੀ ਅਤੇ ਬਲਾਕ ਸੰਮਤੀ ਦੀਆ ਚੋਣਾਂ ਨੂੰ ਉਪ ਮੰਡਲ ਮੈਜਿਸਟਰੇਟ ਪਾਲਿਕਾ ਅਰੋੜਾ ਵੱਲੋਂ ਆਪਣੀ ਦੇਖ ਰੇਖ ਹੇਠ ਬਹੁਤ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਸੀ।