ਪੱਤਰ ਪ੍ਰਰੇਰਕ, ਪਟਿਆਲਾ : ਗਰੀਬ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਜਸਵਿੰਦਰ ਜੁਲਕਾਂ, ਪ੍ਰਸਿੱਧ ਸਮਾਜ ਸੇਵਿਕਾ ਡਾ. ਮੰਜੂ ਅਰੋੜਾ, ਚੇਅਰਮੈਨ ਪਰਮਜੀਤ ਸਿੰਘ ਬੇਦੀ ਵਲੋਂ ਕੁਸ਼ਟ ਰੋਗੀ ਅਤੇ ਹੋਰ ਜ਼ਰੂਰਤਮੰਦ ਪਰਿਵਾਰਾਂ ਨੂੰ 15ਵਾਂ ਮੁਫ਼ਤ ਰਾਸ਼ਨ ਵੰਡਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਲਾਇਨ ਕਲੱਬ ਪਟਿਆਲਾ ਫੋਰਟ ਦੇ ਪ੍ਰਧਾਨ ਆਰ. ਐਸ. ਪਨੂੰ, ਐਨਆਈਐਸ ਦੀ ਸਾਬਕਾ ਅਸਿਸਟੈਂਟ ਡਾਇਰੈਕਟਰ ਪਰਮਜੀਤ ਕੌਰ, ਲੇਖਕ ਅਤੇ ਗੀਤਕਾਰ ਜੱਗਾ ਰੰਗੂਵਾਲ, ਜ਼ਿਲਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ ਅਤੇ ਸਮਾਜ ਸੇਵਿਕਾ ਕਿਰਨ ਸੋਨੀ ਲਖਨਊ ਤੋਂ ਪਹੁੰਚੇ ਅਤੇ ਇਸ ਪ੍ਰਰੋਗਰਾਮ ਦੀ ਸ਼ੋਭਾ ਨੂੰ ਵਧਾਇਆ। ਇਸ ਮੌਕੇ ਜੁਲਕਾਂ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਵਲੋਂ ਸਮੇਂ-ਸਮੇਂ 'ਤੇ ਗਰੀਬ ਤੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਭਵਿੱਖ ਵਿਚ ਵੀ ਜਾਰੀ ਰਹੇਗੀ। ਇਸ ਮੌਕੇ ਵਾਈਪੀ ਸੂਦ, ਨਲਿਨੀ ਚੋਪੜਾ, ਕਰਨਲ ਆਲਮਜੀਤ ਸਿੰਘ, ਕਰਨਲ ਨਵਜੋਤ ਕੰਗ, ਐਸ. ਪੀ. ਚਾਂਦ, ਅਮਰਜੀਤ ਸਿੰਘ ਅਤੇ ਪਰਮਜੀਤ ਕੌਰ ਚੱਢਾ, ਡਾ. ਬੀ. ਐਲ. ਭਾਰਦਵਾਜ, ਡਾ. ਅਰਵਿੰਦ ਖੰਨਾ, ਸਤਵਿੰਦਰ ਕੌਰ, ਨਰਾਇਣ ਦਾਸ, ਕੇਵਲ ਕ੍ਰਿਸ਼ਨ ਸ਼ਰਮਾ, ਮੇਘਨਾ ਚੋਪੜਾ, ਜਸ਼ਨਦੀਪ ਜੋਸ਼ੀ, ਦੀਪ ਸਰਵਾਲ, ਅਮਰਜੀਤ ਸਿੰਘ ਬਿੱਟੂ, ਡਾ. ਬਲਵਿੰਦਰ ਸਿੰਘ, ਰਜਿੰਦਰ ਕੌਰ ਅਨੇਜਾ, ਆਰ. ਕੇ. ਦੇਵ, ਮਦਨ ਖਰਬੰਦਾ, ਕਮਲ ਠਾਕੁਰ, ਅਮਨਦੀਪ ਸਿੰਘ ਪੀ. ਏ., ਕਮਲਾ ਸ਼ਰਮਾ, ਨਿਰਮਲਾ ਗਰਗ, ਆਰ. ਕੇ. ਖੰਨਾ, ਪਵਨ ਕੁਮਾਰ, ਸ਼ਵਿੰਦਰ ਜੁਲਕਾਂ ਨੇ ਆਪਣਾ-ਆਪਣਾ ਸਹਿਯੋਗ ਪਾਇਆ।