ਪੱਤਰ ਪੇ੍ਰਕ, ਪਟਿਆਲਾ : ਸਨੌਰ ਸਥਿਤ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਵਿਖੇ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਗਰੰਥੀ, ਪਾਠੀ ਸਿੰਘਾਂ ਨੂੰ ਰਾਸ਼ਨ ਸਮੱਗਰੀ ਸੌਂਪੀ ਗਈ। ਸੰਸਥਾ ਦੇ ਸਰਪ੍ਰਸਤ ਡਾ. ਐਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦਾ ਸੁਖਦੇਵ ਸਿੰਘ ਭੋਲਾ ਖ਼ਾਲਸਾ ਅਤੇ ਗੱਤਕਾ ਕੋਚ ਤਲਵਿੰਦਰ ਸਿੰਘ ਦਾ ਧੰਨਵਾਦ ਕੀਤਾ ਗਿਆ। ਸੁਖਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਟਰਸਟ ਵਲੋਂ ਲਗਾਤਾਰ ਰਾਸ਼ਨ ਵੰਡ ਮੁਹਿੰਮ ਨੂੰ ਜਾਰੀ ਰੱਖਿਆ ਗਿਆ ਹੈ। ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਦੇ ਹੈੱਡ ਗ੍ੰਥੀ ਅਤੇ ਸਾਰੇ ਹੀ ਗ੍ੰਥੀ ਕਥਾਵਾਚਕ ਰਾਗੀ ਸਿੰਘਾਂ ਨੇ ਡਾ. ਐਸਪੀ ਸਿੰਘ ਓਬਰਾਏ ਧੰਨਵਾਦ ਕੀਤਾ। ਇਸ ਮੌਕੇ ਹੈੱਡ ਗ੍ੰਥੀ ਬਾਬਾ ਹੀਰਾ ਸਿੰਘ ਅਤੇ ਸਰਦਾਰ ਜਸਵਿੰਦਰ ਸਿੰਘ ਕਾਕਾ ਅਤੇ ਸਮੂਹ ਗ੍ੰਥੀ ਸਿੰਘ, ਰਾਗੀ ਸਿੰਘ ਅਤੇ ਕਥਾਵਾਚਕ ਹਾਜ਼ਰ ਸਨ।