ਪੱਤਰ ਪ੫ੇਰਕ, ਪਟਿਆਲਾ : ਸਵੱਛਤਾ ਪੰਦਰਵਾੜੇ ਤਹਿਤ ਲੋਕਾਂ ਨੂੰ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਸਬੰਧੀ ਜਾਗਰੂਕ ਕਰਨ ਲਈ ਸੀਨੀਅਰ ਮੈਡੀਕਲ ਅਫਸਰ ਡਾ. ਅੰਜਨਾਂ ਗੁਪਤਾ ਦੀ ਅਗਵਾਈ ਹੇਠ ਤਿਵਾੜੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਮਿਊਨਿਟੀ ਸਿਹਤ ਕੇਂਦਰ ਤਿ੫ਪੜੀ ਤੋਂ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਨੂੰ ਸਿਵਲ ਸਰਜਨ ਡਾ. ਮਨਜੀਤ ਸਿੰਘ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਡਾ. ਅੰਜਨਾਂ ਗੁਪਤਾ ਨੇ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਵਿਚ ਸਾਫ਼ ਸਫਾਈ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਲੋਕ ਬਿਮਾਰੀਆਂ ਤੋਂ ਬਚ ਕੇ ਸਿਹਤਮੰਦ ਜੀਵਣ ਬਤੀਤ ਕਰ ਸਕਣ। ਉਨ੍ਹਾਂ ਦੱਸਿਆ ਕਿ ਇਹ ਰੈਲੀ ਤਿ੫ਪੜੀ ਦੇ ਮੇਨ ਬਜਾਰ ਵਿਚੋਂ ਹੁੰਦੇ ਹੋਏ ਵਾਪਸ ਸਿਹਤ ਕੇਂਦਰ ਵਿਖੇ ਪਹੁੰਚੀ। ਇਸ ਮੋਕੇ ਜ਼ਿਲ੍ਹਾ ਸਿਹਤ ਅਫਸਰ ਡਾ.ਕਿ੫ਸ਼ਨ ਸਿੰਘ, ਡਾ. ਰਾਜਨੀਤ ਕੌਰ, ਡਾ. ਸਚਿਨ ਕੋਸ਼ਲ ਆਦਿ ਹਾਜ਼ਰ ਸਨ।