ਪਟਿਆਲਾ, ਜੇਐੱਨਐੱਨ : ਲੁਧਿਆਣਾ ਦਾ ਇਕ ਨੌਜਵਾਨ ਚੁਕਨਗੁਨੀਆ ਤੋਂ ਪੀੜਤ ਹੋਇਆ ਹੈ। ਇਸ ਦੀ ਪੁਸ਼ਟੀ ਪਟਿਆਲਾ ਮੈਡੀਕਲ ਕਾਲਜ laboratory ’ਚ ਹੋਈ ਹੈ। 24 ਸਾਲਾ ਉਕਤ ਲੁਧਿਆਣਾ ਦੇ ਅੰਬੇਡਕਰ ਇਲਾਕੇ ਦਾ ਰਹਿਣ ਵਾਲਾ ਤੇ ਉੱਥੇ ਦੀ ਇਕ ਫੈਕਟਰੀ ’ਚ ਕੰਮ ਕਰਦਾ ਹੈ। ਫਿਲਹਾਲ ਉਹ ਟੀਬੀ ਤੋਂ ਪੀਡ਼ਤ ਹੈ, ਜਿਸ ਦਾ ਪਟਿਆਲਾ ਦੇ ਟੀਬੀ ਹਸਪਤਾਲ ’ਚ ਇਲਾਜ ਜਾਰੀ ਹੈ। ਸਿਵਿਲ ਸਰਜਨ ਡਾ. ਪਿ੍ਰੰਸ ਸੋਢੀ ਨੇ ਕਿਹਾ ਕਿ ਮਰੀਜ਼ ਦੀ ਹਾਲਤ ਸਥਿਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋ ਸਾਲਾਂ ਤੋਂ ਪੰਜਾਬ ’ਚ ਕੋਈ ਕੇਸ ਨਹੀਂ ਸੀ ਤੇ ਜ਼ਿਲ੍ਹੇ ’ਚ ਤਿੰਨ ਸਾਲ ਤੋਂ ਕੋਈ ਮਾਮਲਾ ਨਹੀਂ ਹੈ।

Posted By: Rajnish Kaur