ਪੰਜਾਬੀ ਜਾਗਰਣ ਟੀਮ, ਪਟਿਆਲਾ : ਕੱਲ੍ਹ 24 ਤਰੀਕ ਤੋਂ ਤਿੰਨ ਦਿਨਾਂ ਰੇਲ ਰੋਕੋ ਪ੍ਰੋਗਰਾਮ ਦੀ ਫ਼ਤਹਿ ਪੰਜਾਬ ਬੰਦ ਦੇ ਸੱਦੇ ਤਹਿਤ ਕਿਸਾਨ ਯੂਨੀਅਨ ਵੱਲੋਂ ਧਰਨਾ ਰੇਲਵੇ ਟ੍ਰੈਕ 'ਤੇ ਨਿਰੰਤਰ ਜਾਰੀ ਹੈ, ਜਿਸ 'ਚ ਕਿਸਾਨ ਪਹੁੰਚਣੇ ਸ਼ੁਰੂ ਹੋ ਗਏ ਹਨ। ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਅਤੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾਂ ਨੇ ਕਿਹਾ ਕਿ ਅੱਜ ਦੇ ਧਰਨੇ 'ਚ ਕਿਸਾਨਾਂ ਦਾ ਬਹੁਤ ਵੱਡਾ ਇਕੱਠ ਹੋਵੇਗਾ ਕਿਉਂ ਜੋ ਕੇਂਦਰ ਵੱਲੋਂ ਜਾਰੀ ਕੀਤੇ ਬਿੱਲਾਂ ਵਾਪਸ ਕਰਵਾਉਣ ਲਈ ਕਿਸਾਨ ਯੂਨੀਅਨ ਦਾ ਹਰੇਕ ਵਰਗ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ ਤੇ ਅੱਜ ਕਈ ਪੰਜਾਬੀ ਦੇ ਨਾਮਵਰ ਕਲਾਕਾਰ ਵੀ ਇਸ ਧਰਨੇ ਵਿੱਚ ਸਮੂਰਤ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਜਾਰੀ ਆਰਡੀਨੈਂਸ ਵਾਪਸ ਨਾ ਲਏ ਤਾਂ ਇਹ ਸੰਘਰਸ਼ ਲੰਬਾ ਵੀ ਚੱਲ ਸਕਦਾ ਹੈ।

ਹਰਭਜਨ ਮਾਨ ਕੁਲਵਿੰਦਰ ਬਿੱਲਾ ਸਮੇਤ ਹੋਰ ਗਾਇਕ ਨਾਭਾ ਵਿਖੇ ਕਿਸਾਨਾਂ ਦੇ ਧਰਨੇ ਵਿੱਚ ਪੁੱਜੇ

ਪੰਜਾਬੀ ਫ਼ਿਲਮਾਂ ਦੇ ਐਕਟਰ ਦੀਪ ਸਿੱਧੂ ਆਪਣੀ ਟੀਮ ਨਾਲ ਧਰਨੇ 'ਤੇ ਬੈਠੇ ਹਨ। ਇਸ ਤੋਂ ਇਲਾਵਾ ਕਈ ਧਾਰਮਿਕ ਆਗੂ ਵੀ ਹਾਜ਼ਰ ਹਨ।

ਬਨੂੜ ਬੈਰੀਅਰ ਚੋਕ 'ਤੇ ਕਿਸਾਨ ਜਥੇਬੰਦੀ ਤੇ ਸਰਬ ਪਾਰਟੀਆਂ ਵੱਲੋਂ ਲਗਾਇਆ ਗਿਆ ਧਰਨਾ, ਬਜਾਰ ਮੁਕੰਮਲ ਤੌਰ 'ਤੇ ਬੰਦ।

Posted By: Amita Verma