ਐਚ.ਐਸ ਸੈਣੀ, ਰਾਜਪੁਰਾ

ਇਥੋਂ ਦੇ ਏ.ਪੀ.ਜੈਨ ਸਿਵਲ ਹਸਪਤਾਲ ਵਿੱਚ ਅੱਜ ਸੀਨੀਅਰ ਮੈਡੀਕਲ ਅਫਸਰ ਡਾ: ਜਗਪਾਲਇੰਦਰ ਸਿੰਘ ਦੀ 19 ਤੋਂ 21 ਜਨਵਰੀ 2020 ਤੱਕ ਚੱਲਣ ਵਾਲੇ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕਰਨ ਦੇ ਲਈ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਪਹੁੰਚੇ ਤੇ ਉਨ੍ਹਾਂ ਵੱਲੋਂ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾ ਪਿਲਾਅ ਕੇ 3 ਦਿਨ੍ਹਾਂ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਨਾਲ ਇੰਪਰੂਵਮੈਂਟ ਟਰੱਸਟ ਰਾਜਪੁਰਾ ਦੇ ਚੇਅਰਮੈਨ ਭੁਪਿੰਦਰ ਸੈਣੀ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਵਪਾਰ ਮੰਡਲ ਦੇ ਪ੍ਰਧਾਨ ਨਰਿੰਦਰ ਸੋਨੀ ਵੀ ਮੋਜੂਦ ਸਨ। ਵਿਧਾਇਕ ਕੰਬੋਜ਼ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ 3 ਦਿਨ੍ਹਾਂ ਪਲਸ ਪੋਲੀਓ ਮੁਹਿੰਮ ਦੌਰਾਨ ਆਪਣੇ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਵੈਕਸੀਨ ਦੀਆਂ ਬੂੰਦਾ ਜਰੂਰ ਪਿਲਾਈਆਂ ਜਾਣ। ਐਸ.ਐਮ.ਓ ਡਾ: ਜਗਪਾਲਇੰਦਰ ਸਿੰਘ, ਨੋਡਲ ਅਫਸਰ ਡਾ: ਸੰਦੀਪ ਸਿੰਘ ਨੇ ਦੱਸਿਆ ਕਿ ਰਾਜਪੁਰਾ ਸ਼ਹਿਰ ਦੇ 0-5 ਸਾਲ ਤੱਕ ਦੇ ਕੁੱਲ 14, 161 ਬੱਚਿਆਂ ਨੂੰ ਪੋਲੀਓ ਵੈਕਸੀਨ ਦਿੱਤੀ ਜਾਣੀ ਹੈ ਤੇ ਅੱਜ ਮੁਹਿੰਮ ਦੇ ਪਹਿਲੇ ਦਿਨ 51 ਬੂਥਾਂ, 7 ਟਰਾਂਜਿੰਟ ਪੁਆਇੰਟ ਅਤੇ 2 ਮੋਬਾਈਲ ਟੀਮਾਂ ਟੀਮਾਂ ਵੱਲੋਂ 7364 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾ ਪਿਲਾਈਆਂ ਜਾ ਚੁੱਕੀਆਂ ਹਨ ਤੇ ਦੂਜ਼ੇ ਤੇ ਤੀਜ਼ੇ ਦਿਨ ਟੀਮਾਂ ਵੱਲੋਂ ਘਰ-ਘਰ ਜਾ ਕੇ ਰਹਿੰਦਾ ਟੀਚਾ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਮਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਕਰਨ ਦੇ ਲਈ ਸੁਪਰਵਾਈਜਰ ਵੱਖਰੇ ਤੌਰ ਤੇ ਲਗਾਏ ਗਏ ਹਨ। ਉਨ੍ਹਾਂ ਵੱਲੋਂ ਵੀ ਸਮੂਹ ਸ਼ਹਿਰ ਵਾਸੀਆਂ ਨੂੰ ਰਹਿੰਦੇ 2 ਦਿਨ੍ਹਾਂ 'ਚ ਦਵਾਈ ਪੀਣ ਤੋਂ ਰਹਿ ਗਏ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾ ਪਿਲਾਉਣ ਲਈ ਕਿਹਾ। ਇਸ ਮੌਕੇ ਕਾਂਗਰਸੀ ਆਗੂ ਯੋਗੇਸ਼ ਗੋਲਡੀ, ਡਾ: ਹਰਮੀਤ ਬੰਗੜ, ਡਾ: ਪ੍ਰਰੇਮ ਰਾਜ ਸਮੇਤ ਹਸਪਤਾਲ ਦਾ ਸਟਾਫ ਤੇ ਸ਼ਹਿਰ ਵਾਸੀ ਹਾਜ਼ਰ ਸਨ।