ਰਾਕੇਸ਼ ਸ਼ਰਮਾ, ਭੁੰਨਰਹੇੜੀ : ਭੁਨਰਹੇੜੀ ਡਿਸਪੈਂਸਰੀ ਵਿਖੇ ਪਲਸ ਪੋਲੀਓ ਬੂੰਦਾ ਪਿਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਐਮ.ਡੀ ਡਾ. ਪੂਨਮ ਮਲਹੋਤਰਾ ਵਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਸੀਨੀਅਰ ਮੈਡੀਕਲ ਅਫ਼ਸਰ ਭੁਪਿੰਦਰ ਕੌਰ ਦੇ ਨਿਰਦੇਸ਼ ਅਨੁਸਾਰ ਵੱਖ ਵੱਖ ਪਿੰਡਾਂ ਵਿੱਚ ਆਸ਼ਾ ਵਰਕਰ ਦੇ ਸਹਿਯੋਗ ਨਾਲ ਨਵ ਜਨਮੇ ਬੱਚੇ ਤੋਂ ਲੈ ਕੇ ਪੰਜ ਸਾਲ ਤੱਕ ਦੇ ਹਰ ਬੱਚੇ ਨੂੰ ਘਰ-ਘਰ ਜਾ ਕੇ ਇਹ ਪੋਲੀਓ ਬੂੰਦਾਂ ਪਲਾਈਆਂ ਜਾਣਗੀਆਂ ਅਤੇ ਤਾਂ ਜੋ ਇਹੋ ਜੀ ਲਾ ਇਲਾਜ ਬਿਮਾਰੀ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਇਨ੍ਹਾਂ ਬੱਚਾ ਪੋਲੀਓ ਬੂੰਦਾਂ ਤੋਂ ਬਿਨਾਂ ਰਹਿ ਜਾਂਦਾ ਹੈ ਤਾਂ ਉਹ ਬੱਚੇ ਨੂੰ ਡਿਸਪੈਂਸਰੀ ਲਿਆ ਕੇ ਬੂੰਦਾਂ ਪਿਲਾ ਸਕਦੇ ਹਨ। ਇਸ ਮੌਕੇ ਏਐਨਐਮ ਮਨਿੰਦਰ ਕੌਰ, ਆਸ਼ਾ ਰਾਣੀ ਪਰਮਜੀਤ ਕੌਰ, ਆਸ਼ਾ ਵਰਕਰ ਬਿੰਦਰ ਕੌਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।