ਸਟਾਫ ਰਿਪੋਰਟਰ, ਪਟਿਆਲਾ : ਪੰਜਾਬ ਸਰਕਾਰ ਨੇ ਪੀਐੱਸਪੀਸੀਐੱਲ ਨੂੰ 10106 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਹੈ। ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਏ. ਵੇਨੂੰ ਪ੍ਰਸਾਦ ਨੇ ਦੱਸਿਆ ਕਿ ਪੀਐੱਸਪੀਸੀਐੱਲ ਵੱਖ ਵੱਖ ਸ਼੍ਰੇਣੀਆਂ ਦੇ 36.27 ਲੱਖ ਖਪਤਕਾਰਾਂ ਨੂੰ ਸਬਸਿਡੀ ਦੇ ਰਿਹਾ ਹੈ। 10621 ਕਰੋੜ ਰੁਪਏ ਦੀ ਸਬਸਿਡੀ ਵਿੱਚੋਂ 7180 ਕਰੋੜ ਰੁਪਏ ਦੀ ਰਕਮ 13.87 ਲੱਖ ਖੇਤੀਬਾੜੀ ਖਪਤਕਾਰਾਂ ਲਈ, 1513 ਕਰੋੜ ਰੁਪਏ 21 ਲੱਖ ਐੱਸਸੀ, ਬੀਪੀਐੱਲ ਤੇ ਬੀਸੀ ਘਰੇਲੂ ਖਪਤਕਾਰਾਂ ਜਿਨ੍ਹਾਂ ਦਾ ਬਿਜਲੀ ਲੋਡ ਇਕ ਕਿਲੋ ਵਾਟ ਤੋਂ ਘੱਟ ਹੈ, ਨੂੰ 200 ਯੂਨਿਟ ਪ੍ਰਤੀ ਮਹੀਨਾ ਤੇ ਅਜ਼ਾਦੀ ਘੁਲਾਟੀਆਂ ਲਈ 300 ਯੂਨਿਟ ਪ੍ਰਤੀ ਮਹੀਨਾ ਮੁਤਾਬਕ ਸਬਸਿਡੀ ਦਿੱਤੀ ਗਈ ਹੈ। ਪੰਜਾਬ ਦੇ ਉਦਯੋਗਿਕ ਖਪਤਕਾਰ ਸਮਾਲ ਪਾਵਰ ਨੂੰ 5 ਰੁਪਏ ਪ੍ਰਤੀ ਕੇਡਬਲਿਯੂਐੱਚ ਸਮੇਤ ਫਿਕਸ ਚਾਰਜ ਤੇ ਐੱਲਐੱਸਐੱਮਐੱਸ ਖਪਤਕਾਰਾਂ ਨੂੰ 5 ਰੁਪਏ ਪ੍ਰਤੀ ਕੇਵੀਏ ਵੇਰੀਏਬਲ ਚਾਰਜ ਮੁਤਾਬਕ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।

ਸਬਸਿਡੀ ਦੀ ਅਦਾਇਗੀ ਦੇ ਨਾਲ ਹੀ ਸੂਬਾ ਸਰਕਾਰ ਨੇ 31 ਮਾਰਚ ਨੂੰ 15 ਹਜ਼ਾਰ 628 ਕਰੋੜ ਰੁਪਏ ਦਾ ਕਰਜ਼ਾ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਣਦਾ ਵਿਆਜ 1307 ਕਰੋੜ ਰੁਪਏ ਸੂਬਾ ਸਰਕਾਰ ਨੇ ਅਦਾ ਕੀਤਾ ਹੈ। ਸਰਕਾਰ ਵੱਲੋਂ ਸਾਲ 2020-21 ਵਿਚ ਪੀਐੱਸਪੀਸੀਐੱਲ ਸਕੀਮ ਤਹਿਤ 579 ਕਰੋੜ ਰੁਪਏ ਬਤੌਰ ਲੋਸ ਫੰਡਿੰਗ ਦਿੱਤਾ ਗਿਆ ਹੈ। ਸੀਐੱਮਡੀ ਮੁਤਾਬਕ 31 ਮਾਰਚ ਤਕ 2020 ਤਕ ਸਬਸਿਡੀ ਦਾ ਬਕਾਇਆ 5779 ਕਰੋੜ ਰੁਪਏ ਹੈ।

ਸਰਕਾਰ ਵੱਲੋਂ ਜਾਰੀ ਸਬਸਿਡੀ ਦੇ ਵੇਰਵੇ

ਖਪਤਕਾਰ ਸ਼੍ਰੇਣੀ ਸਬਸਿਡੀ ਰਕਮ

ਖੇਤੀਬਾੜੀ ਸਬਸਿਡੀ 6056 ਕਰੋੜ

ਐੱਸਸੀ, ਬੀਪੀਐੱਲ, ਬੀਸੀ ਸਬਸਿਡੀ 1610 ਕਰੋੜ

ਉਦਯੋਗਿਕ ਸਬਸਿਡੀ 1991 ਕਰੋੜ

ਈਡੀ ਅਡਜਸਟਮੈਂਟ 329 ਕਰੋੜ

ਵਿਆਜ ਅਡਜਸਟਮੈਂਟ 120 ਕਰੋੜ.