ਹਰਿੰਦਰ ਸ਼ਾਰਦਾ, ਪਟਿਆਲਾ : ਦੋ ਮਹੀਨੇ ਦੀਆਂ ਤਨਖਾਹਾਂ ਨਹੀਂ ਜਾਰੀ ਹੋਣ ਤੋਂ ਭੜਕੇ ਪੀਆਰਟੀਸੀ ਦੇ ਕਾਮਿਆਂ ਨੇ ਬੱਸ ਸਟੈਂਡ ਦੇ ਦੋਵੇਂ ਮੁੱਖ ਗੇਟਾਂ ਨੂੰ ਬੰਦ ਕਰ ਦਿੱਤਾ। ਭੜਕੇ ਕਾਮਿਆਂ ਵੱਲੋਂ ਜਿੱਥੇ ਕੋਈ ਵੀ ਬੱਸ ਅੰਦਰ ਦਾਖ਼ਲ ਨਹੀਂ ਹੋਣ ਦਿੱਤੀ, ਉੱਥੇ ਹੀ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਲੋਕਾਂ ਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਨੇ ਕਾਰਨ ਸ਼ਹਿਰ ਦੇ ਵਿੱਚ ਬੱਸਾਂ ਖੜ੍ਹੀਆਂ ਹੋਣ ਕਰਕੇ ਵੱਡੇ ਵੱਡੇ ਜਾਮ ਲੱਗ ਗਏ ਹਨ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਤਨਖਾਹਾਂ ਜਾਰੀ ਨਹੀਂ ਹੋ ਜਾਂਦੀ ਹੈ ਉਹ ਆਪਣਾ ਪ੍ਰਦਰਸ਼ਨ ਕਰਦੇ ਰਹਿਣਗੇ।

Posted By: Seema Anand