ਜੀਐੱਸ ਮਹਿਰੋਕ, ਦੇਵੀਗੜ੍ਹ

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਨਵ ਨਿਯੁਕਤ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੂੰ ਦੇਵੀਗੜ੍ਹ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਬੁੱਕਾ ਦੇ ਕੇ ਸਨਮਾਨਤ ਕੀਤਾ। ਵਿਧਾਇਕ ਨੇ ਕਿ ਇਹ ਹਲਕਾ ਸਨੌਰ ਦੀ ਇੱਕ ਹੋਰ ਪ੍ਰਰਾਪਤੀ ਹੈ ਜਿਸ ਨਾਲ ਪੰਜਾਬ ਸਰਕਾਰ ਵਿੱਚ ਹਲਕਾ ਸਨੌਰ ਦੀ ਪਾਵਰ ਦੁੱਗਣੀ ਹੋਈ। ਹੁਣ ਜਿੱਥੇ ਉਹ ਹਲਕਾ ਸਨੌਰ ਦੇ ਪਿੰਡਾਂ ਦੇ ਵਿਕਾਸ ਦੇ ਕੰਮਾਂ ਵਿੱਚ ਹੋਰ ਤੇਜ਼ੀ ਲਿਆਉਣਗੇ, ਉਂਥੇ ਹੀ ਪੀਆਰਟੀਸੀ ਦੇ ਨਵੇਂ ਬਣੇ ਚੇਅਰਮੈਨ ਰਣਜੋਧ ਸਿੰਘ ਹੜਾਣਾ ਪੀਆਰਟੀਸੀ ਨੂੰ ਹੋਰ ਕਾਮਯਾਬ ਕਰਨਗੇ ਅਤੇ ਕਈ ਹੋਰ ਬੰਦ ਪਏ ਰੂਟਾਂ ਤੇ ਬੱਸਾਂ ਚਲਵਾਉਣਗੇ।

ਇਸ ਮੌਕੇ ਉਹਨਾਂ ਕਿਹਾ ਕਿ ਰਣਜੋਧ ਸਿੰਘ ਹਡਾਣਾ ਪੰਜਾਬ ਵਾਸੀਆਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ ਅਤੇ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਗੇ। ਇਸ ਮੌਕੇ ਪੀਆਰਟੀਸੀ ਦੇ ਨਵ ਨਿਯੁਕਤ ਚੇਅਰਮੈਨ ਰਣਜੋਧ ਸਿੰਘ ਹੜਾਣਾ ਨੇ ਦਿੱਲੀ ਦੇ ਮੁੱਖ ਮੰਤਰੀਅਰਵਿੰਦ ਕੇਜ਼ਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨਾਂ੍ਹ ਨੂੰ ਜੋ ਜਿੰਮੇਵਾਰੀ ਮਿਲੀ ਹੈ ਉਹ ਉਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨਾਂ੍ਹ ਕਿਹਾ ਕਿ ਪੀਆਟੀਸੀ ਇੱਕ ਵੱਡੀ ਕਾਰਪੋਰੇਸ਼ਨ ਹੈ ਇਸ ਲਈ ਉਸ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਉਨਾਂ੍ਹ ਦੀ ਹੋਰ ਵੀ ਜਿੰਮੇਵਾਰੀ ਵੱਧ ਜਾਂਦੀ ਹੈ, ਜਿਸ ਨੂੰ ਉਹ ਬਾਖੂਬੀ ਨਿਭਾਉਣਗੇ। ਇਸ ਮੌਕੇ ਉਨਾਂ੍ਹ ਨਾਲ ਡਾ. ਗੁਰਮੀਤ ਬਿੱਟੂ ਉਪ ਚੇਅਰਮੈਨ, ਰਾਜਵਿੰਦਰ ਸਿੰਘ ਹਡਾਣਾ ਪ੍ਰਧਾਨ, ਗੁਰਪਾਲ ਸਿੰਘ, ਮਹੇਸ਼ ਸਿੰਗਲਾ, ਗੁਰਪ੍ਰਰੀਤ ਗੁਰੀ ਪੀ.ਏ., ਰਾਜਾ ਧੰਜੂ, ਜਗਤਾਰ ਜੱਗਾ ਜੁਲਕਾਂ, ਡਾ. ਕਰਮ ਸਿੰਘ ਰਾਜਗੜ੍ਹ, ਕਰਮਜੀਤ ਸਿੰਘ ਸਨੌਰ, ਦਲਜੀਤ ਸਿੰਘ ਘੜਾਮ, ਬਲਕਾਰ ਸਿੰਘ ਕਾਲਾ, ਸੁਖਵਿੰਦਰ ਸਿੰਘ ਬੱਲਮਗੜ੍ਹ, ਲਾਲੀ ਰਹਿਲ ਆਦਿ ਮੌਜੂਦ ਸਨ।