-ਅੱਜ ਤੇ ਕੱਲ ਵੀ ਜਾਰੀ ਰਹੇਗਾ ਰੋਸ ਪ੍ਰਦਰਸ਼ਨ

ਪੱਤਰ ਪੇ੍ਰਰਕ, ਪਟਿਆਲਾ : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰਾਂ/ਸਹਾਇਕ ਇੰਜੀਨੀਅਰਾਂ ਅਤੇ ਪਦ ਉੱਨਤ ਉਪ ਮੰਡਲ ਇੰਜੀਨੀਅਰਾਂ ਨੇ ਸਰਕਲ ਦਫਤਰ ਅੱਗੇ ਇਕੱਤਰ ਹੋ ਕੇ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਪੰਜਾਬ ਸਰਕਾਰ ਨੂੰ ਨਿਗਰਾਨ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਪਟਿਆਲਾ ਨੂੰ ਰੋਸ ਪੱਤਰ ਭੇਜਿਆ ਗਿਆ। ਇਸ ਰੋਸ ਐਕਸ਼ਨ ਦੀ ਅਗਵਾਈ ਸਰਕਲ ਪ੍ਰਧਾਨ ਇੰਜੀ: ਅਜੇ ਪਾਲ ਸਿੰਘ ਅਤੇ ਸਰਕਲ ਜਨਰਲ ਸਕੱਤਰ ਇੰਜੀ: ਰਾਮ ਦਾਸ ਨੇ ਕੀਤੀ।

ਇਕੱਤਰ ਹੋਏ ਇੰਜੀਨੀਅਰਾਂ ਨੂੰ ਸੰਬੋਧਨ ਕਰਦਿਆਂ ਇੰਜੀ: ਕਮਰਜੀਤ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ 'ਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਵਿਭਾਗੀ ਪਦ ਉਨਤੀਆਂ ਲਈ ਸਾਰੇ ਸਾਲ 'ਚ ਇੱਕ ਵੀ ਡੀ.ਪੀ.ਸੀ. ਨਹੀਂ ਹੋਈ ਜਦੋਂ ਕਿ ਇਸ ਤੋਂ ਪਹਿਲਾਂ ਸਾਲ ਵਿੱਚ ਦੋ ਵਾਰੀ ਡੀ.ਪੀ.ਸੀ. ਵੀ ਹੁੰਦੀ ਰਹੀ ਹੈ। ਜੇ.ਈਜ਼ ਨੂੰ ਪਿਛਲੇ ਕਈ ਦਹਾਕਿਆਂ ਤੋਂ ਮਿਲਦਾ ਸਫਰੀ ਭੱਤਾ (80 ਲੀਟਰ ਪੈਟਰੋਲ) ਵੀ ਖੋਹ ਲਿਆ ਹੈ ਅਤੇ ਇਸ ਤੋਂ ਇਲਾਵਾ ਬਦਲੀਆਂ ਦੀ ਨੀਤੀ ਵਿੱਚ ਸੋਧ ਕਰਨ, ਪੋ੍ਬੇਸ਼ਨ ਪੀਰੀਅਡ ਅਤੇ ਹੋਰ ਮੁਲਾਜਮਾਂ ਦੇ ਛੋਟੇ ਮਸਲੇ ਵੀ ਹੱਲ ਨਹੀਂ ਹੋਏ। ਇਨਾਂ੍ਹ ਦੇ ਸਬੰਧ ਵਿੱਚ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਵਿਭਾਗ ਦੇ ਮੁੱਖੀ ਨਾਲ 11-01-2023 ਨੂੰ ਮੀਟਿੰਗ ਵੀ ਕੀਤੀ ਗਈ। ਉਨਾਂ੍ਹ ਵਲੋਂ ਸਹਿਮਤੀ ਹੋਣ ਦੇ ਬਾਵਜੂਦ ਵੀ ਫੈਸਲੇ ਹੱਲ ਨਾ ਹੋਣ ਕਰਕੇ ਜਥੇਬੰਦੀ ਦੇ ਇੰਜੀਨੀਅਰਾਂ ਨੇ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ ਦੇ ਫੈਸਲੇ ਹੇਠ ਮਿਤੀ 08-02-2023 ਤੋਂ ਮਿਤੀ 10-02-2023 ਤੱਕ ਕੰਮ ਛੱਡ ਕੇ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਇੰਜੀ: ਕੁਲਜੀਤ ਸਿੰਘ, ਇੰਜੀ: ਬੋਪੇਸ਼, ਇੰਜੀ: ਰਾਜੇਸ਼ ਮੌਰੀਆ, ਇੰਜੀ: ਮੋਤੀ ਲਾਲ, ਇੰਜੀ: ਗੁਰਜੀਤ ਸਿੰਘ, ਇੰਜੀ: ਜਗਦੀਸ਼ ਸਿੰਘ ਚੀਮਾ, ਇੰਜੀ: ਪਰਵੀਨ ਸਿੰਘ, ਇੰਜੀ: ਜਗਜੀਤ ਸਿੰਘ, ਇੰਜੀ: ਵਿਨੋਦ ਉੱਪਲ, ਇੰਜੀ: ਵਿਸ਼ਾਲ ਪੁਰੀ, ਇੰਜੀ: ਪਵਨਦੀਪ ਸਿੰਘ, ਇੰਜੀ: ਕਿਸ਼ਨ, ਇੰਜੀ: ਇੰਦਰਪਾਲ ਸਿੰਘ, ਇੰਜੀ: ਰਜਤ ਕਾਂਸਲ, ਇੰਜੀ: ਸਿਰਮਨਜੀਤ ਸਿੰਘ, ਇੰਜੀ: ਜਤਿਨ, ਇੰਜੀ: ਰਮਨਪਾਲ ਸਿੰਘ ਤੇ ਇੰਜੀ: ਬਲਜੀਤ ਸਿੰਘ ਆਦਿ ਹਾਜਰ ਸਨ।