ਐਚਐਸ ਸੈਣੀ, ਰਾਜਪੁਰਾ

ਰਾਜਪੁਰਾ ਅਤੇ ਸਰਹਿੰਦ ਦੇ ਵਿਚਕਾਰ ਰੇਲਵੇ ਸਟੇਸ਼ਨ ਸਰਾਏ ਬੰਜਾਰਾ ਨੇੜਲੇ ਅੰਡਰਬਿ੍ਜ਼ ਪੁਲ ਵਿੱਚ ਜਮ੍ਹਾ ਪਾਣੀ ਦੀ ਨਿਕਾਸੀ ਦੇ ਮੁੱਦੇ ਨੂੰ ਲੈ ਕੇ ਦਰਜ਼ਨਾਂ ਪਿੰਡਾਂ ਦੇ ਵਸਨੀਕਾਂ ਧਰਮਿੰਦਰ ਸਿੰਘ ਸ਼ਾਹਪੁਰ, ਸੰਤੋਖ ਸਿੰਘ ਬਲਸੂਆ, ਪਰਮਜੀਤ ਸਿੰਘ ਪੰਮੀ ਸਰਪੰਚ ਉਗਾਣੀ, ਅਜੈ ਕੁਮਾਰ, ਨੰਬਰਦਾਰ ਹਰਦੇਵ ਸਿੰਘ ਸਰਾਏ ਬੰਜਾਰਾ, ਗੁਰਧਿਆਨ ਸਿੰਘ ਨੈਣਾ, ਗਗਨਦੀਪ ਸਿੰਘ ਚੰਦੂਮਾਜਰਾ, ਬਲਕਾਰ ਸਿੰਘ ਚੱਕ ਦੀ ਅਗਵਾਈ ਵਿੱਚ ਸਰਾਏ ਬੰਜਾਰਾ ਦੇ ਰੇਲਵੇ ਸਟੇਸ਼ਨ ਤੇ ਰੇਲਵੇ ਵਿਭਾਗ ਖਿਲਾਫ ਜਮ ਕੇ ਰੋਸ ਧਰਨਾ ਦਿੱਤਾ ਗਿਆ। ਜਾਣਕਾਰੀ ਦੇ ਅਨੁਸਾਰ ਧਰਨਕਾਰੀਆਂ ਦੇ ਅਗਵਾਈ ਕਰ ਰਹੇ ਧਰਮਿੰਦਰ ਸਿੰਘ ਸ਼ਾਹਪੁਰ ਸਮੇਤ ਹੋਰਨਾਂ ਨੇ ਆਪਣੇ ਸੰਬੋਧਨ ਵਿੱਚ ਰੇਲ ਵਿਭਾਗ ਤੇ ਦੋਸ਼ ਲਗਾਇਆ ਕਿ ਰੇਲ ਵਿਭਾਗ ਵੱਲੋਂ ਰਾਜਪੁਰਾ ਅਤੇ ਸਰਹਿੰਦ ਦੇ ਵਿਚਕਾਰ ਸਰਾਏ ਬੰਜਾਰਾ ਦੇ ਰੇਲਵੇ ਫਾਟਕ ਨੇੜੇ ਅੰਡਰਬਿ੍ਜ਼ ਪੁਲ ਦੀ ਉਸਾਰੀ ਕੀਤੀ ਗਈ ਹੈ।ਪੰ੍ਤੂ ਉਕਤ ਉਸਾਰੀ ਅਧੀਨ ਅੰਡਰਬਿ੍ਜ਼ ਪੁਲ ਵਾਲੀ ਥਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਈ-ਕਈ ਫੁੱਟ ਤੱਕ ਬਰਸਾਤੀ ਪਾਣੀ ਜਮਾ ਹੋ ਜਾਣ ਕਾਰਨ ਇਸ ਪੁਲ ਦਾ ਨੇੜਲੀਂ ਸੜਕ ਤੋਂ ਸੰਪਰਕ ਟੁਟਿਆ ਹੋਣ ਕਾਰਨ ਸੈਂਕੜੇ ਪਿੰਡਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਪ੍ਰੰਤੂ ਰੇਲ ਵਿਭਾਗ ਵਾਲੇ ਪੁਲ ਵਾਲੀ ਜਗ੍ਹਾ ਵਿੱਚ ਜਮਾ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਵੀ ਢੱੁਕਵਾਂ ਪੰ੍ਬਧ ਨਾ ਹੋਣ ਕਾਰਨ ਸੈਂਕੜੇ ਪਿੰਡਾਂ ਦੇ ਦੋ-ਪਹੀਆ ਵਾਹਨ ਚਾਲਕਾਂ ਹੋਰਨਾਂ ਵਾਹਨਾਂ ਨੂੰ ਕਈ-ਕਈ ਕਿੱਲੋਮੀਟਰ ਦੂਰ ਦੁਰਾਡੇ ਰਸਤਿਆਂ ਤੋਂ ਘੁੰਮ ਕੇ ਆਪਣੀ ਮਜਿੰਲ ਰਾਜਪੁਰਾ, ਸਰਹਿੰਦ ਜਾਂ ਹੋਰ ਪਾਸੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਦ ਕਿ ਇਸੇ ਰਸਤੇ ਉਤੇ ਰਾਇਲ ਮਾਡਲ ਸੀਨੀਅਰ ਸੈਕੰਡਰੀ ਸਕੂਲ, ਗੁਰੂ ਰਾਮ ਦਾਸ ਪਬਲਿਕ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲੂਣਾ ਹੋਣ ਕਾਰਣ ਸਕੂਲੀ ਬੱਚਿਆਂ ਨੂੰ ਰੇਲਵੇ ਲਾਈਨਾਂ ਪਾਰ ਕਰਕੇ ਜਾਣਾ ਪੈ ਰਿਹਾ ਹੈ ਤੇ ਕਿਸੇ ਵੀ ਸਮੇਂ ਭਿਆਨਕ ਹਾਦਸਾ ਵਾਪਰ ਸਕਦਾ ਹੈ। ਧਰਨਕਾਰੀ ਮੰਗ ਕਰ ਰਹੇ ਸਨ ਕਿ ਉਕਤ ਅੰਡਰਬਿ੍ਜ਼ ਪੁਲ ਦੀ ਜਗ੍ਹਾ ਤੇ ਰੇਲਵੇ ਫਾਟਕ ਉਪਰੋ ਫਲਾਈੳਵਰ ਦੀ ਉਸਾਰੀ ਕੀਤੀ ਜਾਵੇ। ਉਦੋਂ ਤੱਕ ਇਸ ਅੰਡਰਬਿ੍ਜ਼ ਪੁਲ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਕਰਵਾ ਕੇ ਸੜਕੀ ਆਵਾਜਾਈ ਬਹਾਲ ਕੀਤੀ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਓਵਰਬਿ੍ਜ਼ ਦੀ ਉਸਾਰੀ ਹੋਣ ਨਾਲ ਸੈਂਕੜੇ ਪਿੰਡਾਂ ਅਤੇ ਚੰਡੀਗੜ੍ਹ ਤੱਕ ਜਾਣ ਵਾਲੇ ਲੋਕਾਂ ਨੂੰ ਵੱਡੀ ਸਹੂਲਤ ਮਿਲ ਜਾਵੇਗੀ। ਮੌਕੇ ਤੇ ਪਹੁੰਚੇ ਰੇਲ ਵਿਭਾਗ ਦੀ ਅੰਬਾਲਾ ਡਵੀਜਨ ਦੇ ਏਡੀਆਰਐਮ ਪ੍ਰਸ਼ੋਤ ਗੋਤਮ, ਤਹਿਸੀਲਦਾਰ ਪ੍ਰਵੀਨ ਸਿੰਗਲਾ ਅਤੇ ਰੇਲਵੇ ਵਿਭਾਗ ਦੇ ਉਸਾਰੀ ਵਿੰਗ ਦੇ ਐਕਸ਼ੀਅਨ ਹਰਬੰਸ ਸਿੰਘ ਵੱਲੋਂ ਧਰਨਾਂਕਾਰੀਆ ਨੂੰ ਅੰਡਰਬਿ੍ਜ਼ ਪੁਲ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਕਰਵਾਉਣ ਦਾ ਵਿਸ਼ਵਾਸ ਦਿੱਤੇ ਜਾਣ ਤੇ ਧਰਨਾਂਕਾਰੀਆ ਨੇ ਧਰਨਾਂ ਚੁੱਕ ਦਿੱਤਾ।