ਪੱਤਰ ਪ੍ਰਰੇਰਕ, ਪਟਿਆਲਾ : ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਫਰੰਟ ਇਕਾਈ ਪਟਿਆਲਾ ਵੱਲੋਂ ਮਿੰਨੀ ਸਕੱਤਰੇਤ ਵਿਖੇ ਸਮੂਹਿਕ ਭੁੱਖ ਹੜਤਾਲ ਦਾ ਵੱਡਾ ਜਥਾ ਬੈਠਾ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਅੱਜ ਦੀ ਭੁੱਖ ਹੜਤਾਲ ਕਿਸਾਨੀ ਤੇ ਮਜ਼ਦੂਰ ਸੰਘਰਸ਼ ਨੂੰ ਸਮਰਪਿਤ ਤੇ ਲੱਕਤੋੜ ਮਹਿੰਗਾਈ ਖ਼ਿਲਾਫ਼ ਕੀਤਾ। ਇਸ ਮੌਕੇ ਜਿਥੇ ਲਾਲ ਝੰਡੇ ਲਾਏ ਗਏ, ਉੱਥੇ ਹੀ ਕਿਸਾਨੀ ਝੰਡੇ ਵੀ ਭੁੱਖ ਹੜਤਾਲੀ ਕੈਂਪ ਵਿਖੇ ਲਾਏ ਗਏ।

ਇਸ ਦੌਰਾਨ ਮੁਲਾਜ਼ਮਾਂ ਨੇ ਕਿਸਾਨੀ ਮੰਗਾਂ ਸਮੇਤ ਮਹਿੰਗਾਈ ਨਾਲ ਸਬੰਧਤ ਤੇ ਮੁਲਾਜ਼ਮ ਕੰਟਰੈਕਟ ਤੇ ਆਊਟ ਸੋਰਸ, ਦਿਹਾੜੀਦਾਰ ਮੁਲਾਜ਼ਮਾਂ ਦੀਆਂ ਮੰਗਾਂ ਨਾਲ ਤੇ 2004 ਦੀ ਪੈਨਸ਼ਨ ਬਹਾਲੀ, ਪੈਟਰੋਲ ਡੀਜ਼ਲ ਕੀਮਤਾਂ ਵਿਚ ਵਾਧਾ, ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ, ਵਿਭਾਗਾਂ ਦਾ ਪੁਨਰਗਠਨ, ਘੱਟੋ ਘੱਟ ਉਜਰਤਾ 'ਚ ਵਾਧਾ, ਠੇਕੇਦਾਰੀ ਪ੍ਰਥਾ ਆਦਿ ਨੂੰ ਖਤਮ ਕਰਨ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਸਕੱਤਰ ਵੱਲੋਂ 4 ਮਾਰਚ ਨੂੰ ਜਾਰੀ ਛੇਵੇਂ ਤਨਖਾਹ ਕਮਿਸ਼ਨ ਦੀ ਮਿਆਦ 31 ਮਾਰਚ ਤਕ ਵਧਾਉਣ ਦੇ ਪੱਤਰ ਦੀਆਂ ਕਾਪੀਆਂ ਵੀ ਫ਼ੂਕੀਆਂ ਜਾਣਗੀਆਂ ਤੇ 8 ਮਾਰਚ ਨੂੰ ਮੁਲਾਜ਼ਮ ਬਜਟ ਪੇਸ਼ ਕਰਨ ਵਾਲੇ ਦਿਨ ਮੰਗਾਂ ਅਤੇ ਕੱਚੇ ਕਾਮਿਆਂ ਨੂੰ ਪੱਕਾ ਕਰਵਾਉਣ, ਪੁਨਰਗਠਨ ਦੇ ਨਾਂ 'ਤੇ ਮੁਲਾਜ਼ਮਾਂ ਵਿਸ਼ੇਸ਼ ਤੌਰ 'ਤੇ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਅਸਾਮੀਆਂ ਖਤਮ ਕਰਨ ਵਿਰੁੱਧ ਅਰਥੀ ਫੂਕ ਰੈਲੀ ਕੀਤੀ ਜਾਵੇਗੀ।

ਇਸ ਮੌਕੇ ਜਗਜੀਤ ਸਿੰਘ ਦੁਆ, ਗੁਰਦੀਪ ਸਿੰਘ ਵਾਲੀਆ, ਸਤਪਾਲ ਰਾਹੀ, ਬਚਿੱਤਰ ਸਿੰਘ, ਖੁਸ਼ਵਿੰਦਰ ਕਪਿਲਾ, ਜਗਮੋਹਨ ਸਿੰਘ ਨੋਲੱਖਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਗੁਰਦਰਸ਼ਲ ਸਿੰਘ, ਰਾਮ ਪ੍ਰਸਾਦ ਸਹੋਤਾ, ਗੁਰਮੇਲ ਸਿੰਘ ਵਿਰਕ, ਸਵਰਨ ਸਿੰਘ ਬੰਗਾ, ਰਾਮ ਕਿਸ਼ਨ, ਮਾਧੋ ਲਾਲ, ਸੁਰਜ ਪਾਲ ਯਾਦਵ, ਰਾਮ ਲਾਲ ਰਾਮਾ ਆਦਿ ਹਾਜ਼ਰ ਸਨ।