ਪੱਤਰ ਪ੍ਰਰੇਰਕ, ਪਟਿਆਲਾ : ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਸਿਹਤ ਪਰਿਵਾਰ ਭਲਾਈ ਪੰਜਾਬ ਅਤੇ ਖੋਜ ਮੈਡੀਕਲ ਸਿੱਖਿਆ ਪੰਜਾਬ ਦੇ ਕਾਮਨ ਕੇਡਰ ਨੂੰ ਵੱਖ-ਵੱਖ ਕਰਨ ਅਤੇ ਕਈ ਸ਼ੇ੍ਣੀਆਂ ਦੀਆਂ ਪੋਸਟਾਂ ਨੂੰ ਖਤਮ ਕਰਨ ਦੇ ਵਿਰੋਧ ਵਿਚ ਸਿਹਤ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਵਿਰੋਧ ਵਿਚ ਯੂਨੀਅਨ ਦੇ ਨੁਮਾਇੰਦਿਆਂ ਦੀ ਅਗਵਾਈ ਵਿਚ ਸਿਵਲ ਸਰਜਨ ਪਟਿਆਲਾ ਅਤੇ ਪਿ੍ਰੰਸੀਪਲ ਸਰਕਾਰੀ ਮੈਡੀਕਲ ਕਾਲਜ ਦੇ ਪਿ੍ਰੰਸੀਪਲ ਨੂੰ ਮੁੱਖ ਮੰਤਰੀ ਪੰਜਾਬ ਤੇ ਕੈਬਨਿਟ ਮੰਤਰੀ ਦੇ ਨਾਂ ਮੰਗ-ਪੱਤਰ ਵੀ ਸੌਂਪਿਆ ਗਿਆ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸ਼ੁੱਕਰਵਾਰ ਤਕ ਸਵੇਰੇ 10 ਤੋਂ 11 ਵਜੇ ਤਕ ਗੇਟ ਰੈਲੀਆਂ ਜਾਰੀ ਰਹਿਣਗੀਆਂ। ਤਿੰਨ ਮਾਰਚ ਨੂੰ ਟੀਬੀ ਹਸਪਤਾਲ ਵਿਖੇ, 4 ਮਾਰਚ ਨੂੰ ਸਿਵਲ ਸਰਜਨ ਦਫਤਰ ਅਤੇ 5 ਮਾਰਚ ਨੂੰ ਡੈਂਟਲ ਕਾਲਜ ਵਿਖੇ ਗੇਟ ਰੈਲੀ ਕੀਤੀ ਜਾਵੇਗੀ।

ਸਮੂਹ ਜਥੇਬੰਦੀਆਂ ਦੇ ਆਗੂਆਂ ਤੇ ਕੇਡਰ ਬਚਾਓ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਜਿਸ ਤਰ੍ਹਾਂ ਨਾ ਚਾਹੁੰਦੇ ਹੋਏ ਕੇਂਦਰ ਸਰਕਾਰ ਨੇ ਕਿਸਾਨਾਂ 'ਤੇ ਕਾਲੇ ਕਾਨੂੰਨ ਥੋਪੇ ਹਨ, ਉਸੇ ਤਰ੍ਹਾਂ ਹੀ ਪੰਜਾਬ ਸਰਕਾਰ ਸਿਹਤ ਮੁਲਾਜ਼ਮਾਂ 'ਤੇ ਵੀ ਜ਼ਬਰਦਸਤੀ ਇਹ ਕਾਲਾ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ। ਸਰਕਾਰ ਇਕ ਕੇਡਰ ਨੂੰ ਵੱਖ-ਵੱਖ ਕਰਕੇ ਤੇ ਅਸਾਮੀਆਂ ਖਤਮ ਕਰਕੇ ਸਿਹਤ ਕਰਮਚਾਰੀਆਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖਾਲੀ ਪੋਸਟਾਂ ਭਰਨੀਆਂ ਤਾਂ ਕੀ ਸੀ, ਸਗੋਂ ਜਿਹੜੀਆਂ ਸਨ, ਉਹ ਵੀ ਖਤਮ ਕਰ ਦਿੱਤੀਆਂ ਗਈਆਂ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਆਪਣੇ ਸ਼ਹਿਰ ਦੇ ਮੁਲਾਜ਼ਮਾਂ ਦੀ ਸਾਰ ਨਹੀਂ ਲੈ ਰਹੇ। ਇਸ ਮੌਕੇ ਪ੍ਰਧਾਨ ਗੁਰਪ੍ਰਰੀਤ ਸਿੰਘ, ਅਮਰਿੰਦਰ ਸਿੰਘ, ਤੇਜਿੰਦਰ ਸਿੰਘ, ਸੁੱਚਾ ਸਿੰਘ ਚੇਅਰਮੈਨ, ਸੱਤਿਆ ਪ੍ਰਕਾਸ਼ ਜਰਨਲ ਸੈਕਟਰੀ, ਸੁਖਵਿੰਦਰ ਸਿੰਘ ਪ੍ਰਧਾਨ, ਅਜੀਤਪਾਲ ਸਿੰਸਘ, ਰਾਜੂ ਤਿਵਾੜੀ, ਭੁਪਿੰਦਰ ਵਾਲੀਆ, ਖੁਸ਼ਵੀਰ ਸਿੰਘ ਸਮੇਤ ਰਜਿੰਦਰਾ-ਟੀ ਬੀ ਹਪਤਾਲ, ਮੈਡੀਕਲ ਤੇ ਡੈਂਟਲ ਕਾਲਜ ਦੇ ਸਮੂਹ ਪੈਰਾਮੈਡੀਕਲ ਤੇ ਕਲੈਰੀਕਲ ਸਟਾਫ ਨੇ ਸ਼ਮੂਲੀਅਤ ਕੀਤੀ।