ਸਰਕਾਰ ਤੋਂ ਨੌਕਰੀਆਂ ਦੀ ਬਹਾਲੀ ਦੀ ਮੰਗ, ਸੰਘਰਸ਼ ਵਿੱਢਣ ਦਾ ਐਲਾਨ

ਹਰਿੰਦਰ ਸ਼ਾਰਦਾ, ਪਟਿਆਲਾ

ਸਰਕਾਰੀ ਮੈਡੀਕਲ ਕਾਲਜ ਤੇ ਰਜਿੰਦਰਾ ਹਸਪਤਾਲ 'ਚ ਕੋਰੋਨਾ ਦੌਰਾਨ ਸੇਵਾਵਾ ਨਿਭਾਉਣ ਵਾਲੇ ਨਰਸਿੰਗ, ਪੈਰਾ-ਮੈਡੀਕਲ ਤੇ ਦਰਜਾ ਚਾਰ ਮੁਲਾਜ਼ਮਾਂ ਨੇ ਮਲਟੀਸਟੋਰੀ ਕਾਰ ਪਾਰਕਿੰਗ ਦੀ ਛੱਤ 'ਤੇ ਨੌਕਰੀਆਂ ਦੀ ਬਹਾਲੀ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਮੁਲਾਜ਼ਮਾਂ ਨੇ ਮੰਗਾਂ ਨਹੀਂ ਪੂਰੀਆਂ ਹੋਣ ਦੇ ਰੋਸ ਵਜੋਂ ਸਰਕਾਰ ਨੂੰ ਛੱਤ ਤੋਂ ਛਾਲ ਮਾਰਨ ਦਾ ਐਲਾਨ ਵੀ ਕਰ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਦੀ ਸੁਰੱਖਿਆ ਲਈ ਛੱਤ ਦੇ ਹੇਠ ਜਾਲ ਵੀ ਲਾ ਦਿੱਤਾ ਹੈ, ਤਾਂ ਕਿ ਛਾਲ ਮਾਰਨ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਕੋਈ ਵੀ ਜਾਨੀ-ਮਾਲੀ ਨੁਕਸਾਨ ਨਾ ਹੋ ਸਕੇ।

ਦੂਜੇ ਪਾਸੇ ਸ਼ਨਿੱਚਰਵਾਰ ਦੇਰ ਰਾਤ ਪ੍ਰਸ਼ਾਸਨ ਵੱਲੋਂ ਨਰਸਿੰਗ ਤੇ ਲੈਬਾਰਟਰੀ ਸਟਾਫ਼ ਨੂੰ 7 ਦਸੰਬਰ ਨੂੰ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨਾਲ ਮਿਲੇ ਭਰੋਸੇ ਤੋਂ ਬਾਅਦ ਮੁੱਖ ਗੇਟ 'ਤੇ ਧਰਨਾ ਲਾ ਦਿੱਤਾ ਗਿਆ ਹੈ। ਉਨਾਂ੍ਹ ਕਿਹਾ ਜੇਕਰ ਉਨਾਂ੍ਹ ਦੀਆਂ ਮੰੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਨਾਂ੍ਹ ਵੱਲੋਂ ਗੁਪਤ ਐਕਸ਼ਨ ਵੀ ਕੀਤੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਜਾਣਕਾਰੀ ਅਨੁਸਾਰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਰੋਨਾ ਵਾਰਡਾਂ 'ਚ ਡਿਊਟੀ ਕਰ ਰਹੇ ਕਰੀਬ 670 ਮੁਲਾਜ਼ਮਾਂ ਨੂੰ 30 ਸਤੰਬਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਉਦੋਂ ਤੋਂ ਹੀ ਉਹ ਰਜਿੰਦਰਾ ਹਸਪਤਾਲ 'ਚ ਨੌਕਰੀ ਦੀ ਬਹਾਲੀ ਲਈ ਪ੍ਰਦਰਸ਼ਨ ਕਰ ਰਹੇ ਹਨ। ਉਨਾਂ੍ਹ ਦੋ ਦਿਨਾਂ ਤੋਂ ਪਟਿਆਲਾ-ਸੰਗਰੂਰ ਰੋਡ 'ਤੇ ਜਾਮ ਲਾਇਆ ਹੋਇਆ ਸੀ। ਸ਼ਨਿੱਚਰਵਾਰ ਨੂੰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਦਿਆਂ ਦੋ ਦਰਜਨ ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ ਸੀ। ਪ੍ਰਦਰਸ਼ਨ ਦਾ ਸਿਲਸਿਲਾ ਰੁਕਿਆ ਨਹੀਂ ਅਤੇ ਸ਼ਾਮ ਨੂੰ ਕਿਸਾਨ ਜਥੇਬੰਦੀਆਂ ਨਾਲ ਮੁਲਾਜ਼ਮਾਂ ਨੇ ਮੁੜ ਸੰਗਰੂਰ ਰੋਡ 'ਤੇ ਜਾਮ ਲਾ ਦਿੱਤਾ। ਦੇਰ ਰਾਤ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲਏ ਮੁਲਾਜ਼ਮਾਂ ਨੂੰ ਛੱਡ ਦਿੱਤਾ ਗਿਆ ਸੀ। ਪ੍ਰਦਰਸ਼ਨ ਕਰ ਰਹੇ ਨਰਸਿੰਗ ਸਟਾਫ਼ ਆਗੂ ਅਮਨਜੋਤ ਕੌਰ, ਜਸਨੂਰ ਕੌਰ ਆਦਿ ਨੇ ਦੱਸਿਆ ਕਿ ਕੋਰੋਨਾ ਸਮੇਂ ਵਿਚ ਉਨਾਂ੍ਹ ਵਲੋਂ ਮੂਹਰਲੀ ਕਤਾਰ 'ਚ ਰਹਿ ਕੇ ਸੇਵਾਵਾਂ ਨਿਭਾਈਆਂ ਗਈਆਂ ਸਨ, ਜਦ ਕੋਰੋਨਾ ਦਾ ਪ੍ਰਕੋਪ ਆਪਣੇ ਸਿਰ 'ਤੇ ਸੀ। ਇਸ ਦੌਰਾਨ ਇਨਾਂ੍ਹ ਮੁਲਾਜ਼ਮਾਂ ਵੱਲੋਂ ਹੀ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਬਣਾਇਆ ਗਿਆ ਸੀ। ਜਿਵੇਂ ਹੀ ਕੋਰੋਨਾ ਮਹਾਮਾਰੀ ਘੱਟ ਹੋਈ ਤਾਂ ਸਰਕਾਰ ਵੱਲੋਂ ਮੁਲਾਜ਼ਮਾਂ ਨੌਕਰੀਆਂ ਤੋਂ ਕੱਢ ਦਿੱਤਾ ਗਿਆ। ਇਸ ਕਾਰਨ ਹੁਣ ਇਹ ਮੁਲਾਜ਼ਮ ਸੜਕਾਂ 'ਤੇ ਆ ਗਏ ਹਨ। ਉਨਾਂ੍ਹ ਕਿਹਾ ਹੁਣ ਵੀ ਪੂਰੀ ਦੁਨੀਆ 'ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ, ਜੇਕਰ ਸਟਾਫ਼ ਦੀਆਂ ਨੌਕਰੀਆਂ ਦੀ ਬਹਾਲੀ ਨਾ ਕੀਤੀ ਗਈ ਤਾਂ ਉਹ ਛੱਤ ਤੋਂ ਛਾਲ ਮਾਰਨ ਲਈ ਵੀ ਪਿੱਛੇ ਨਹੀਂ ਹੱਟਣਗੇ।

----------------------

ਕੋਰੋਨਾ ਸੈਂਪਿਲੰਗ ਹੋ ਰਹੀ ਪ੍ਰਭਾਵਿਤ

ਮੈਡੀਕਲ ਕਾਲਜ 'ਚ 8 ਜ਼ਿਲਿ੍ਹਆ ਦੇ ਸੈਂਪਲ ਤੇ ਰਿਪੋਰਟਾਂ ਦੇਣ ਲਈ 100 ਮੁਲਾਜ਼ਮ ਲੈਬਾਰਟਰੀਆਂ 'ਚ ਸੇਵਾਵਾਂ ਨਿਭਾ ਰਹੇ ਸਨ। ਜਿਨ੍ਹਾਂ ਦੀ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਵੀ ਜਾਰੀ ਨਹੀਂ ਹੋਈਆਂ ਹਨ ਤੇ ਨੌਕਰੀਓ ਵੀ ਕੱਢ ਦਿੱਤਾ ਗਿਆ ਹੈ। ਜਿਨਾਂ੍ਹ ਵੱਲੋਂ ਪਿਛਲੇ ਦੋ ਦਿਨਾਂ ਤੋਂ ਕੰਮ ਛੋੜ ਹੜਤਾਲ ਆਰੰਭ ਕਰ ਦਿੱਤਾ ਹੈ, ਜਿਸ ਦਾ ਸਿੱਧਾ ਨੁਕਸਾਨ ਸੈਂਪਿਲੰਗ ਤੇ ਰਿਪੋਰਟਾਂ ਦੇਣ ਨੂੰ ਪੈ ਰਿਹਾ ਹੈ। ਿਫ਼ਲਹਾਲ ਸਿਹਤ ਵਿਭਾਗ ਤੇ ਕਾਲਜ ਪ੍ਰਬੰਧਕਾਂ ਵੱਲੋਂ ਹੋਰ ਵਿਭਾਗਾਂ ਦੇ 15 ਮੁਲਾਜ਼ਮ ਲਾ ਡੰਗ ਟਪਾਉਣਾ ਪੈ ਰਿਹਾ ਹੈ। ਜੇਕਰ ਇਹ ਸਮੱਸਿਆ ਇਸੇ ਤਰਾਂ੍ਹ ਜਾਰੀ ਰਹੀ ਤਾਂ ਮਰੀਜ਼ਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

------------------

2019 'ਚ ਅੌਲਖ ਤੇ ਖਾਲਸਾ ਨੇ ਛੱਤ ਤੋਂ ਮਾਰੀ ਸੀ ਛਾਲ

ਠੇਕਾ ਨਰਸਿੰਗ ਸਟਾਫ਼ ਦੀ ਸਾਬਕਾ ਪ੍ਰਧਾਨ ਕਰਮਜੀਤ ਕੌਰ ਅੌਲਖ ਤੇ ਬਲਜੀਤ ਕੌਰ ਖਾਲਸਾ ਨੇ ਸਾਲ 2018 'ਚ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਫ਼ਤਰ ਦੀ ਛੱਤ 'ਤੇ ਚੜ੍ਹ ਕੇ ਨੌਕਰੀਆਂ ਪੱਕਾ ਕਰਨ ਦੀ ਮੰਗ ਲਈ ਲੰਮਾ ਸਮਾਂ ਧਰਨਾ ਦਿੱਤਾ ਸੀ। ਬਾਅਦ 'ਚ ਦੋਵਾਂ ਨੇ 28 ਫਰਵਰੀ 2019 ਨੂੰ ਛੱਤ ਤੋਂ ਛਾਲ ਮਾਰ ਦਿੱਤੀ। ਉਸ ਸਮੇਂ ਉਹ ਦੋਵੇਂ ਗੰਭੀਰ ਜ਼ਖ਼ਮੀ ਵੀ ਹੋ ਗਈਆਂ ਸਨ ਤਾਂ ਸਰਕਾਰ ਨੇ 300 ਦੇ ਕਰੀਬ ਕੰਟਰੈਕਟ ਨਰਸਾਂ ਨੂੰ ਪੱਕਾ ਕਰ ਦਿੱਤਾ ਸੀ।