ਰਾਜਿੰਦਰ ਸਿੰਘ ਮੋਹੀ, ਸ਼ੰਭੂ

ਸ਼ੰਭੂ ਨੇੜਲੇ ਪਿੰਡ ਸੰਧਾਰਸੀ ਤੋਂ ਕਬੂਲਪੁਰ ਨੂੰ ਜਾਂਦੇ ਲਿੰਕ ਰੋਡ 'ਤੇ ਨਵੀਆਂ ਫੈਕਟਰੀਆਂ ਲੱਗਣ ਦੇ ਚੱਲਦਿਆਂ ਵੱਧੀ ਆਵਾਜ਼ਾਈ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ। ਇਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਟਰੱਕਾਂ ਦੀ ਆਵਾਜ਼ਾਈ ਘਟਾਉਣ ਲਈ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਫ਼ੈਕਟਰੀਆਂ ਦੇ ਵੱਧਣ ਕਾਰਨ ਇਥੇ ਟਰੱਕਾਂ ਦੀ ਆਵਾਜ਼ਾਈ ਵੱਡੀ ਗਿਣਤੀ ਵਿਚ ਵੱਧ ਗਈ ਹੈ। ਜਿਸ ਕਾਰਨ ਇਥੇ ਰਹਿਣ ਵਾਲੇ ਲੋਕਾਂ ਵਿਚ ਟਰੱਕਾਂ ਦੀ ਵਧੀ ਗਿਣਤੀ ਕਾਰਨ ਸੜਕ ਹਾਦਸਿਆਂ ਦਾ ਵੀ ਡਰ ਬਣਿਆ ਹੋਇਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਸਰਪੰਚ ਸੰਧਾਰਸੀ,ਗਗਨ ਚੋਧਰੀ ਸਰਪੰਚ ਹਸਨਪੁਰ, ਲੱਖਾਂ ਸਿੰਘ ਸਰਪੰਚ ਕਬੂਲਪੁਰ,ਹਰਦੇਵ ਸਿੰਘ, ਤਜਿੰਦਰ ਸਿੰਘ, ਬਿੰਦਰ ਸਿੰਘ ਨੰਬਰਦਾਰ, ਤਲਵਿੰਦਰ ਸਿੰਘ, ਗੁਰਦੀਪ ਸਿੰਘ ਗੁਰਪਿਆਰ ਸਿੰਘ,ਨਰਸੀ ਰਾਮ, ਲਖਵਿੰਦਰ ਸਿੰਘ ਸਮੇਤ ਹੋਰ ਵੀ ਹਸਨਪੁਰ, ਕਬੂਲਪੁਰ ਤੇ ਸੰਧਾਰਸੀ ਵਾਸੀਆਂ ਕਿਹਾ ਕਿ ਆਵਾਜ਼ਾਈ ਵੱਧਣ ਕਾਰਨ ਲੋਕਾਂ ਵਿਚ ਸੜਕ ਹਾਦਸੇ ਦਾ ਡਰ ਬਣਿਆ ਹੋਇਆਂ ਹੈ। ਕਿਉਂਕਿ ਲਿੰਕ ਰੋਡ 'ਤੇ ਵੱਡੇ ਗਿਣਤੀ 'ਚ ਟਰੱਕ ਖੜ੍ਹੇ ਰਹਿਣ ਕਰਕੇ ਸੰਧਾਰਸੀ, ਕਬੂਲਪੁਰ ਤੇ ਹਸਨਪੁਰ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਗੱਡੀਆਂ ਕਾਰਨ ਲੋਕ ਬਹੁਤ ਪ੍ਰਰੇਸਾਨ ਹੋ ਚੁੱਕੇ ਹਨ। ਹਨੇਰੇ ਸਵੇਰੇ ਇਥੋਂ ਲੱਘਣ ਵੇਲੇ ਕੋਈ ਵੀ ਹਾਦਸਾ ਵਾਪਰਨ ਦਾ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ। ਜਿਸ ਕਾਰਨ ਇਸ ਰੋਡ ਤੋਂ ਲੋਕ ਹੁਣ ਲੰਘਣ ਤੋਂ ਵੀ ਗੁਰੇਜ਼ ਕਰਨ ਲੱਗ ਪਏ ਹਨ। ਉਨ੍ਹਾਂ ਦੀ ਫ਼ੈਕਟਰੀ ਮਾਲਕਾਂ ਤੋਂ ਮੰਗ ਹੈ ਕਿ ਇਥੇ ਆਵਾਜ਼ਾਈ ਨੂੰ ਘਟਾਇਆ ਜਾਵੇ ਤੇ ਸੁਰੱਖਿਆ ਪ੍ਰਬੰਧਾਂ ਦੇ ਵੀ ਇੰਤਜ਼ਾਮ ਕੀਤੇ ਜਾਣ ਤਾਂਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਫੈਕਟਰੀ ਦੇ ਪ੍ਰਰੋਡਕਸਨ ਮੈਨੇਜਰ ਸੱਸੀਕਾਂਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਫ਼ੈਕਟਰੀ ਦੇ ਬਾਹਰ ਕੋਈ ਵੀ ਟਰੱਕ ਖੜਾ ਨਹੀਂ ਕੀਤਾ ਜਾਵੇਗਾ ਇਸ ਲਈ ਉਹ ਨਵੀਂ ਪਾਰਕਿੰਗ ਦਾ ਜਲਦ ਹੀ ਨਿਰਮਾਣ ਕਰਵਾ ਰਹੇ ਹਨ।