ਐਚ.ਐਸ ਸੈਣੀ, ਰਾਜਪੁਰਾ

ਕੌਮੀ ਸ਼ਾਹ ਮਾਰਗ ਨੰਬਰ 44 'ਤੇ ਰਾਜਪੁਰਾ ਗਗਨ ਚੌਕ ਵਿੱਚਕਾਰ ਅੱਜ ਸ੍ਰੋ.ਅ.ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਤੇ ਸ੍ਰੋਮਣੀ ਅਕਾਲੀ ਦਲ ਰਾਜਪੁਰਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਦੀ ਸਾਂਝੀ ਅਗਵਾਈ ਵਿੱਚ ਸ੍ਰੋਮਣੀ ਅਕਾਲੀ ਦਲ (ਬ) ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ 3 ਆਰਡੀਨੈਸਾਂ ਦੇ ਖਿਲਾਫ ਸਵੇਰੇ 11 ਵਜ਼ੇ ਤੋਂ ਦੁਪਹਿਰ 2 ਵਜ਼ੇ ਤੱਕ ਰੋਸ ਧਰਨਾ ਦਿੱਤਾ ਗਿਆ ਤੇ ਹੱਥਾਂ 'ਚ ਤਖਤੀਆਂ ਫੜ ਕੇ ਜਮ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਆਰਡੀਨੈਸਾ ਤੋਂ ਜਾਹਰ ਹੋ ਗਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਹੈ ਤੇ ਉਨ੍ਹਾਂ ਨੇ ਕਿਸਾਨ ਦੀ ਪਿੱਠ 'ਚ ਛੂਰਾ ਖੋਬਿਆ ਹੈ। ਇਨ੍ਹਾਂ ਆਰਡੀਨੈਸਾਂ ਦੇ ਰਾਹੀ ਕੇਂਦਰ ਸਰਕਾਰ ਮੰਡੀਕਰਨ ਬੋਰਡ ਨੂੰ ਖਤਮ ਕਰਕੇ ਅਨਾਜ਼ ਮੰਡੀਆਂ 'ਚ ਕਿਸਾਨਾਂ ਦਾ ਅਨਾਜ਼ ਖਰੀਦਣ ਦੇ ਲਈ ਕਾਰਪੋਰੇਟ ਘਰਾਣਿਆਂ ਨੂੰ ਮਨਜੂਰੀ ਦੇ ਦਿੱਤੀ ਹੈ। ਜਿਸ ਦੇ ਰੋਸ ਵੱਜੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ੀਰੀ ਨੂੰ ਠੋਕਰ ਮਾਰ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸ੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨ ਹਿਤੈਸ਼ੀ ਰਹੀ ਹੈ। ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਖੇਤੀ ਬਿਲ ਸਬੰਧੀ ਮਨਜੂਰੀ ਸਮੇਂ ਆਰਡੀਨੈਸ ਬਿਲ੍ਹਾਂ ਦੇ ਹੱਕ 'ਚ ਭੁਗਤੇ ਸਨ ਪਰ ਹੁਣ ਕਾਂਗਰਸੀ ਵਿਧਾਇਕ ਕਿਸ ਮੂੰਹ ਦੇ ਨਾਲ ਕਿਸਾਨਾਂ ਦੇ ਹੱਕ 'ਚ ਖੜ੍ਹਨ ਦੀਆਂ ਗੱਲਾਂ ਕਰ ਰਹੇ ਹਨ? ਜਿਸਦੇ ਲਈ ਸ੍ਰੋਮਣੀ ਅਕਾਲੀ ਦਲ ਨੂੰ ਇਸ ਖੇਤੀ ਆਰਡੀਨੈਸ ਨੂੰ ਵਾਪਸ ਕਰਵਾਉਣ ਦੇ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ, ਪਰ ਪਿੱਛੇ ਨਹੀ ਹਟੇਗਾ। ਇਸ ਧਰਨੇ ਨੂੰ ਅਕਾਲੀ ਦਲ ਦੇ ਸੂਬਾਈ ਆਗੂ ਮਹਿੰਦਰ ਪੱਪੂ, ਅਰਵਿੰਦਰਪਾਲ ਸਿੰਘ ਰਾਜੂ, ਜ਼ਸਵਿੰਦਰ ਸਿੰਘ ਜੱਸੀ, ਸਾਧੂ ਸਿੰਘ ਖਲੋਰ, ਸਤਵਿੰਦਰ ਸਿੰਘ ਮਿਰਜ਼ਾਪੁਰ, ਬੀਬੀ ਬਲਵਿੰਦਰ ਕੌਰ ਚੀਮਾ, ਸੁਬੇਗ ਸਿੰਘ ਸੰਧੂ, ਰਿਪੂਦਮਨ ਸਿੰਘ, ਸ਼ੁਸ਼ੀਲ ਕੁਮਾਰ, ਹਰਪਾਲ ਸਿੰਘ ਸਰਾਓ, ਜ਼ਸਵਿੰਦਰ ਸਿੰਘ ਸ਼ਾਮਦੋਂ, ਜਸਪਾਲ ਸਿੰਘ ਸ਼ੰਕਰਪੁਰ, ਬਲਵਿੰਦਰ ਸਿੰਘ ਨੇਪਰਾ, ਬਹਾਦਰ ਸਿੰਘ ਭੰਗੂ, ਅਮਰਜੀਤ ਸਿੰਘ ਲਿੰਕਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜ਼ਸਬੀਰ ਸਿੰਘ ਜੱਸੀ, ਅਸੋਕ ਕੁਮਾਰ ਖੇੜਾਗੱਜ਼ੂ, ਜ਼ਸਮੇਰ ਸਿੰਘ ਬਲਸੂਆ, ਹਰਜਿੰਦਰ ਸਿੰਘ ਥੂਹਾ, ਸੁਰਿੰਦਰ ਸਿੰਘ ਘੁਮਾਣਾ, ਜਗਜੀਤ ਸਿੰਘ ਬੰਟੀ, ਲਾਲੀ ਢੀਂਡਸਾ, ਹੈਪੀ ਹਸਨਪੁਰ, ਕਰਨੈਲ ਸਿੰਘ ਹਰਿਆਓ, ਹਰਭਜਨ ਸਿੰਘ ਚੱਕ, ਸੋਨੂੰ ਖਰਾਜ਼ਪੁਰ, ਗੁਰਮੀਤ ਸਿੰਘ ਹਰਿਆਓ ਸਮੇਤ ਹੋਰ ਹਾਜ਼ਰ ਸਨ।