ਜਗਨਾਰ ਸਿੰਘ ਦੁਲੱਦੀ, ਨਾਭਾ

ਰਿਆਸਤੀ ਸ਼ਹਿਰ ਨਾਭਾ ਦੇ ਸਫਾਈ ਪ੍ਰਬੰਧਾਂ ਨੂੰ ਲੈ ਕੇ ਅਕਾਲੀ ਦਲ ਸੁਤੰਤਰ ਦੇ ਕੋਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਵਿਚ ਨਗਰ ਕੌਂਸਲ ਖਿਲਾਫ ਰੋਸ ਧਰਨਾ ਲਗਾਇਆ ਗਿਆ। ਪ੍ਰਧਾਨ ਸਹੋਲੀ ਨੇ ਕਿਹਾ ਕਿ ਸ਼ਹਿਰ ਦੇ ਇਤਿਹਾਸਿਕ ਸਥਾਨਾਂ, ਸਕੂਲਾਂ ਅਤੇ ਵੱਖ ਵੱਖ ਥਾਵਾਂ ਉੱਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਕਈ ਸੜਕਾਂ ਦਾ ਬੁਰਾ ਹਾਲ ਹੈ। ਜਿਸ ਨਾਲ ਸ਼ਹਿਰ ਵਿੱਚ ਗੰਭੀਰ ਬਿਮਾਰੀਆਂ ਫੈਲਣ ਦਾ ਡਰ ਸ਼ਹਿਰ ਵਾਸੀਆਂ ਨੂੰ ਸਤਾ ਰਿਹਾ ਹੈ ਇਸ ਦੇ ਬਾਵਜੂਦ ਸਥਾਨਕ ਨਗਰ ਕੋਂਸਲ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪ੍ਰਧਾਨ ਸਹੌਲੀ ਨੇ ਕਿਹਾ ਕਿ ਇਤਿਹਾਸਕ ਗੁਰੂਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂਵਾਲਾ ਨੂੰ ਜਾਣ ਵਾਲੀਆਂ ਸੜਕਾਂ 'ਤੇ ਲੱਗੇ ਗੰਦਗੀ ਦੇ ਢੇਰ ਗੁਰਦੁਆਰਾ ਸਾਹਿਬ ਆਉਣ ਜਾਣ ਵਾਲੇ ਸ਼ਰਧਾਲੂਆਂ ਲਈ ਸਮੱਸਿਆ ਪੈਦਾ ਕਰ ਰਹੇ ਹਨ, ਜਦੋਂ ਕਿ ਅਲੋਹਰਾਂ ਗੇਟ ਸਮਸ਼ਾਨਘਾਟ ਨੂੰ ਜਾਣ ਵਾਲੀ ਸੜਕ ਦਾ ਬਹੁਤ ਜਿਆਦਾ ਬੁਰਾ ਹਾਲ ਹੈ। ਅੱਜ ਦੇ ਧਰਨੇ ਵਿੱਚ ਸੁਰਜੀਤ ਸਿੰਘ ਬਾਬਰਪੁਰ, ਹਰਬੰਸ ਸਿੰਘ ਖੱਟੜਾ, ਬਿੰਦਾ ਵਿਰਕ, ਬੇਅੰਤ ਸਿੰਘ ਰੋਹਟੀ ਖਾਸ, ਪੂਰਨ ਸਿੰਘ ਅਲੋਹਰਾਂ, ਸੁਰਜੀਤ ਸਿੰਘ, ਈਸ਼ਰ ਸਿੰਘ, ਜੋਰਾ ਸਿੰਘ ਹਿਆਣਾ ਕਲਾਂ, ਰਣਜੀਤ ਸਿੰਘ, ਹਰਬੰਸ ਸਿੰਘ ਖੇੜੀਮੁਸਲਮਾਨਾਂ, ਮੀਤਾ ਸਹੋਲੀ, ਗੁਰਵਿੰਦਰ ਸਿੰਘ ਬੀਨਾ ਹੇੜੀ, ਗੁਰਮੀਤ ਸਿੰਘ, ਹਰਬੰਸ ਸਿੰਘ ਆਦਿ ਪਾਰਟੀ ਵਰਕਰ ਮੌਜੂਦ ਸਨ।