ਅਸ਼ਵਿੰਦਰ ਸਿੰਘ,ਬਨੂੜ

ਦੇਸ਼ ਭਰ ਵਿਚ ਵਧੀਆਂ ਤੇਲ ਦੀਆਂ ਕੀਮਤਾਂ ਅਤੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾ ਦੇ ਕਾਰਡ ਕੱਟਣ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀਦਲ ਵੱਲੋਂ ਹਲਕਾ ਇੰਚਾਰਜ ਨਰਿੰਦਰ ਕੁਮਾਰ ਸ਼ਰਮਾ ਦੀ ਅਗੁਵਾਈ ਵਿਚ ਬੰਨੋਂ ਮਾਈ ਮੰਦਿਰ ਚੋਂਕ ਵਿਖੇ ਰੋਸ਼ ਮੁਜਹਾਰਾ ਕੀਤਾ ਗਿਆ। ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਂਨ ਤੇ ਸੀਨੀਅਰ ਅਕਾਲੀ ਆਗੂ ਸਾਧੂ ਸਿੰਘ ਖਲੌਰ ਨੇ ਕਿਹਾ ਕਿ ਕੋਰੋਨਾ ਕਾਲ ਦੋਰਾਨ ਦੇਸ਼ ਦੀ ਜਨਤਾ ਦੋ ਵਕਤ ਦੀ ਰੋਟੀ ਨੂੰ ਤਰਸ ਰਹੀ ਹੈ ਉਥੇ ਹੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਧਾਈਆਂ ਤੇਲ ਕੀਮਤਾਂ ਨੇ ਦੇਸ਼ ਦੀ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨਾਂ ਕਿਹਾ ਕਿ ਤੇਲ ਪ੍ਰਦਾਰਥਾਂ ਦੀਆਂ ਕੀਮਤਾ ਵਧਣ ਨਾਲ ਸਾਰੀਆਂ ਹੀ ਚੀਜ਼ਾ ਦੇ ਭਾਅ ਅਸਮਾਨੀ ਚੜ੍ਹ ਗਏ ਹਨ ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ। ਅਕਾਲੀਦਲ ਬੀਸੀ ਸੈਲ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਨੀਲੇ ਕਾਰਡ ਧਾਰਕਾਂ ਪਰਿਵਾਰਾਂ ਦੇ ਵੱਡੀ ਗਿਣਤੀ ਵਿਚ ਕਾਰਡ ਕੱਟ ਦਿੱਤੇ ਹਨ। ਧਰਨੇ ਦੋਰਾਨ ਸ਼ਹਿਰੀ ਪ੍ਰਧਾਨ ਜਸਵੀਰ ਸਿੰਘ ਜੱਸਾ ਸੰਧੂ, ਸਾਬਕਾ ਕੌਂਸਲ ਪ੍ਰਧਾਨ ਹਰਬੰਸ ਲਾਲ ਉੱਤਮ, ਮੱਘਰ ਸਿੰਘ ਕਲੌਲੀ, ਕਰਤਾਰ ਸਿੰਘ ਖਲੌਰ, ਲਾਭ ਸਿੰਘ ਬਨੂੜ, ਜਗਦੀਪ ਸਿੰਘ ਮਠਿਆੜਾਂ, ਸਾਬਕਾ ਬਲਾਕ ਸੰਮਤੀ ਚੇਅਰਮੈਂਨ ਲਖਬੀਰ ਸਿੰਘ ਧਰਮਗੜ੍ਹ, ਹਰਦਿੱਤ ਸਿੰਘ, ਕੇਹਰ ਸਿੰਘ ਕਨੌੜ, ਦਵਿੰਦਰ ਸਿੰਘ ਕਰਾਲਾ, ਗੁਰਚਰਨ ਸਿੰਘ ਕਰਾਲਾ ਵੀ ਮੌਜੂਦ ਸਨ।