ਮਹਿੰਦਰਪਾਲ ਸਿੰਘ ਬੱਬੀ, ਭਾਦਸੋਂ

ਬੀਤੇ ਦਿਨੀ ਪਿੰਡ ਦੰਦਰਾਲਾ ਖਰੋੜ ਦੇ ਇੱਕ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਲਾੜੇ ਵਲੋਂ ਦਾਜ ਮੰਗਣ ਦੀ ਸੂਰਤ ਵਿਚ ਇਕ ਦਿਨ ਪਹਿਲਾ ਵਿਆਹ ਤੋਂ ਮੁਕਰਨ ਕਰਕੇ ਪੀੜ੍ਹਤ ਪਰਿਵਾਰ ਵਲੋਂ ਸਥਾਨਕ ਸ਼ਹਿਰ ਦੇ ਬੱਸ ਸਟਾਪ ਤੇ ਧਰਨਾ ਲੱਗਾ ਕੇ ਨਾਅਰੇਬਾਜ਼ੀ ਕੀਤੀ। ਇਸ ਧਰਨੇ ਵਿਚ ਪਿੰਡ ਦੰਦਰਾਲਾ ਖਰੋੜ੍ਹ ਤੇ ਆਲੇ-ਦੁਆਲੇ ਦੇ ਪਿੰਡ ਵਾਸੀਆ ਨੇ ਦੋਸ਼ੀਆਂ ਦੀ ਗਿ੍ਫਤਾਰੀ ਨਾ ਹੋਣ ਕਰਕੇ ਪ੍ਰਸ਼ਾਸਨ ਖਿਲਾਫ਼ ਰੋਸ ਧਰਨਾ ਲਗਾ ਕੇ ਰੋਸ ਜਾਹਰ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਮੰਡਲ ਆਗੂ ਹਰਮੇਸ਼ ਸਿੰਘ ਚਹਿਲ, ਜਥੇਦਾਰ ਰਣਧੀਰ ਸਿੰਘ ਢੀਡਸਾ, ਲਖਵੀਰ ਸਿੰਘ ਲੌਟ ਸਾਬਕਾ ਚੇਅਰਮੈਨ, ਬਾਬਾ ਬਘੇਲ ਸਿੰਘ ਨੇ ਕਿਹਾ ਕਿ ਦਹੇਜ ਦੇ ਲੋਭੀਆਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਸਮਾਜ ਨੂੰ ਘੁਣ ਵਾਗ ਖਾ ਰਹੀ ਇਸ ਦਾਜ ਦਹੇਜ ਪ੍ਰਥਾ ਨੂੰ ਖਤਮ ਕਰਨ ਲਈ ਅਸੀ ਸਾਰੇ ਇੱਕਤਰ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਪੁਲਿਸ ਪ੍ਰਸ਼ਾਸਨ ਨੇ 24 ਘੰਟਿਆਂ ਵਿਚ ਦੋਸ਼ੀਆਂ ਨੂੰ ਗਿ੍ਫਤਾਰ ਨਾ ਕੀਤਾ ਤਾਂ 26 ਜਨਵਰੀ ਨੂੰ ਦੁਬਾਰਾ ਧਰਨਾ ਲਗਾਇਆ ਜਾਵੇਗਾ ਜਿਸਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ । ਇਸ ਮੌਕੇ ਲੜਕੀ ਦੇ ਦਾਦਾ ਬਘੇਲ ਸਿੰਘ, ਪਿਤਾ ਅਵਤਾਰ ਸਿੰਘ, ਪਿ੍ਰਤਪਾਲ ਸਿੰਘ ਪੋਪਾ, ਧਰਮ ਸਿੰਘ, ਜਗਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਸ਼ਗਨ ਕੁਝ ਸਮਾ ਪਹਿਲਾ ਦੁਲੱਦੀ ਪਿੰਡ ਦੇ ਵਸਨੀਕ ਨੌਜਵਾਨ ਹੋਇਆ ਸੀ। ਜਿਸ ਦੇ ਵਿਆਹ ਦੀ ਤਰੀਕ 23 ਜਨਵਰੀ 2020 ਤੈਅ ਕੀਤੀ ਗਈ। ਨੌਜਵਾਨ ਨੇ ਵਿਆਹ ਤੋਂ ਇੱਕ ਦਿਨ ਪਹਿਲਾ ਆਪਣੇ ਸਹੁਰਾ ਪਰਿਵਾਰ ਤੋਂ ਕੁਝ ਪੈਸਿਆਂ ਦੀ ਮੰਗ ਕੀਤੀ । ਮੰਗ ਪੂਰੀ ਨਾ ਹੋਣ ਤੇ ਨੌਜਵਾਨ ਤੇ ਉਸ ਦੇ ਪਰਿਵਾਰ ਨੇ ਵਿਆਹ ਤੋਂ ਜਵਾਬ ਦੇ ਦਿੱਤਾ। ਉਨ੍ਹਾ ਦੱਸਿਆਂ ਕਿ ਪੁਲਿਸ ਵਲੋਂ 23 ਜਨਵਰੀ ਨੂੰ ਨਰਿੰਦਰ ਸਿੰਘ, ਨਿਰਭੈ ਸਿੰਘ, ਭਗਵਾਨ ਸਿੰਘ, ਗੁਰਮੇਲ ਕੌਰ, ਇੰਦਰਪ੍ਰਰੀਤ ਕੌਰ, ਕਰਤਾਰ ਕੌਰ ਸਮੇਤ ਵਿਚੋਲਣ ਜਸਪਾਲ ਕੌਰ ਪਤੀ ਦਲਬਾਰਾ ਸਿੰਘ ਪਿੰਡ ਰਾਇਮਲ ਮਾਜਰੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਹਾਲੇ ਤੱਕ ਪੁਲਿਸ ਦੀ ਿਢੱਲੀ ਕਾਰਗੁਜਾਰੀ ਕਾਰਨ ਦੋਸ਼ੀਆਂ ਦੀ ਗਿ੍ਫਤਾਰੀ ਨਹੀ ਕੀਤੀ ਗਈ ਹੈ। ਜਿਸ ਦੇ ਰੋਸ ਵਜੋਂ ਪੀੜ੍ਹਤ ਪਰਿਵਾਰ ਵਲੋਂ ਧਰਨਾ ਲਗਾਇਆ ਗਿਆ ਹੈ। ਉਨ੍ਹਾ ਦੱਸਿਆ ਕਿ ਜਦ ਤੱਕ ਉਕਤ ਵਿਅਕਤੀਆਂ ਦੀ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਪੁੱਜੇ ਨਾਭਾ ਦੇ ਡੀਐਸਪੀ ਵਰਿੰਦਰਜੀਤ ਸਿੰਘ ਥਿੰਦ ਤੇ ਇੰਸਪੈਕਟਰ ਜੈਇੰਦਰ ਸਿੰਘ ਰੰਧਾਵਾ ਨੇ ਧਰਨਾਕਾਰੀਆ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ 24 ਘੰਟੇ ਤੇ ਅੰਦਰ ਅੰਦਰ ਫੜ ਲਿਆ ਜਾਵੇਗਾ। ਇਸ ਭਰੋਸੇ ਤੋਂ ਬਾਦ ਧਰਨਾ ਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।