ਹਰਿੰਦਰ ਸ਼ਾਰਦਾ, ਪਟਿਆਲਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀ ਜਥੇਬੰਦੀਆਂ ਨੇ ਫੀਸਾ ਲੈਣ ਦੇ ਵਿਰੋਧ 'ਚ ਵਾਈਸ ਚਾਂਸਲਰ ਦਾ ਦਫ਼ਤਰ ਦੇ ਦਫ਼ਤਰ ਦਾ ਿਘਰਾਓ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਵਰਸਿਟੀ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਨੂੰ ਅੱਠ ਜੂਨ ਤੱਕ ਹਿੱਸਾ ਭਰਨ ਲਈ ਫੁਰਮਾਨ ਜਾਰੀ ਕਰ ਦਿੱਤਾ ਗਿਆ ਹੈ। ਜਿਸ ਕਾਰਨ ਵਿਦਿਆਰਥੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਵਰਸਿਟੀ ਪ੍ਰਸ਼ਾਸਨ ਵਲੋਂ ਫੀਸਾਂ ਲਈ ਜਾਰੀ ਕੀਤੇ ਫ਼ਰਮਾਨ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਉਪਰੰਤ ਮਿਲੇ ਡੀਨ ਅਕਾਦਮਿਕ ਵਲੋਂ ਵਿਦਿਆਰਥੀਆਂ ਨਾਲ ਕੀਤੀ ਮਿਲਣੀ ਦੌਰਾਨ ਫ਼ੀਸਾਂ ਦਾ ਨੋਟਿਸ ਰੱਦ ਕਰਨ ਭਰੋਸੇ ਤੋਂ ਬਾਅਦ ਵਿਦਿਆਰਥੀਆਂ ਵਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਵਿਦਿਆਰਥੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਫੈਸਲਾ ਵਾਪਸ ਨਹੀਂ ਲਿਆ ਗਿਆ ਤਾਂ ਉਹ ਹੋਰ ਤਿੱਖਾ ਸੰਘਰਸ਼ ਵਿੱਢਣਗੇ। ਇਸ ਮੌਕੇ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਪ੍ਰਰੀਤ ਕੌਰ, ਏਆਈਐੱਸਐਫ ਤੋਂ ਵਰਿੰਦਰ ਸਿੰਘ, ਪੀਐੱਸਯੂ ਆਗੂ ਲਖਵਿੰਦਰ ਸਿੰਘ, ਪੀਐੱਸਯੂ ਲਲਕਾਰ ਆਗੂ ਹਰਪ੍ਰਰੀਤ ਸਿੰਘ, ਐੱਸਐਫਆਈ ਆਗੂ ਅੰਮਿ੍ਤ ਪਾਲ, ਪੀਆਰਐੱਸਯੂ ਆਗੂ ਰਸ਼ਪਿੰਦਰ ਜਿੰਮੀ, ਡੀਐੱਸਓ ਆਗੂ ਅਜੈਬ ਸਿੰਘ ਆਦਿ ਨੇ ਦੱਸਿਆ ਕਿ ਪਹਿਲਾਂ ਹੀ ਕੋਰੋਨਾ ਵਾਇਰਸ ਦੇ ਚਲਦਿਆਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਇਸ ਦੇ ਨਾਲ ਹੀ ਹੁਣ 'ਵਰਸਿਟੀ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਨੂੰ 8 ਜੂਨ ਤੱਕ ਫ਼ੀਸਾਂ ਜਮ੍ਹਾਂ ਕਰਵਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਲਾਕਡਾਉਨ ਤੇ ਕਰਫਿਊ ਦੌਰਾਨ ਲੋਕ ਘਰਾਂ ਦੇ ਵਿੱਚ ਕੰਮਕਾਜ ਤੋਂ ਵਿਹਲੇ ਬੈਠੇ ਹਨ ਉਨ੍ਹਾਂ ਕੋਲ ਕੋਈ ਵੀ ਕਮਾਈ ਦਾ ਸਾਧਨ ਨਹੀਂ ਬਚਿਆ ਹੈ। ਇਸ ਦੇ ਨਾਲ ਹੀ 'ਵਰਸਿਟੀ ਵਲੋਂ ਫ਼ੀਸਾਂ ਭਰਵਾਉਣ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਇੱਕ ਮਹੀਨੇ ਦੇ ਅੰਦਰ ਇਮਤਿਹਾਨ ਲੈਣ ਲਈ ਫ਼ਰਮਾਨ ਜਾਰੀ ਕੀਤਾ ਹੈ। ਵਿਦਿਆਰਥੀਆਂ ਨੂੰ ਲਾਕਡਾਊਨ ਦੌਰਾਨ ਪਹਿਲਾਂ ਹੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਹ ਆਪਣੇ ਇਮਤਿਹਾਨਾਂ ਦੀ ਸਹੀ ਤਰੀਕੇ ਨਾਲ ਤਿਆਰੀ ਵੀ ਨਹੀਂ ਕਰ ਸਕੇ ਹਨ। ਇਸ ਲਈ 'ਵਰਸਿਟੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਮਤਿਹਾਨ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਦੀਆ ਇੱਕ ਮਹੀਨੇ ਦੀਆਂ ਜਮਾਤਾਂ ਲਗਾਈਆਂ ਜਾਣ ਤੇ ਰਿਸਰਚ ਸਕਾਲਰਾਂ ਨੂੰ ਜਾਰੀ ਕੀਤੇ 45 ਦਿਨ ਦੇ ਅੰਦਰ ਖੋਜ ਰਿਪੋਰਟਾਂ ਭਰਨ ਲਈ ਜਾਰੀ ਕੀਤੇ ਫ਼ਰਮਾਨ ਨੂੰ ਰੱਦ ਕੀਤਾ ਜਾਵੇ। ਰਿਸਰਚ ਕਾਲਰਾਂ ਨੂੰ ਛੇ ਮਹੀਨੇ ਲਈ ਖੋਜ ਕਰਨ ਲਈ ਸਮਾਂ ਹੋਰ ਦਿੱਤਾ ਜਾਵੇ। ਵਿਦਿਆਰਥੀਆਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜਦੋਂ ਤੱਕ ਵਿਦਿਆਰਥੀਆਂ ਦੀਆਂ ਇਹ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।ਇਸ ਉਪਰੰਤ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬੱਤਰਾ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਮੰਗਲਵਾਰ ਤੱਕ ਉਹ ਫ਼ੀਸਾਂ ਸਬੰਧੀ ਜਾਰੀ ਕੀਤੇ ਨੋਟਿਸ ਨੂੰ ਰੱਦ ਕਰ ਦੇਣਗੇ। ਮਿਲੇ ਭਰੋਸੇ ਤੋਂ ਬਾਅਦ ਵਿਦਿਆਰਥੀਆਂ ਵਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।