ਪੱਤਰ ਪੇ੍ਰਰਕ, ਪਟਿਆਲਾ : ਜੰਗਲਾਤ ਵਿਭਾਗ, ਜੰਗਲੀ ਜੀਵ ਵਿਭਾਗ, ਜੰਗਲਾਤ ਕਾਰਪੋਰੇਸ਼ਨ ਵਣ ਪਾਲ ਸਾਊਥ ਸਰਕਲ ਅੱਗੇ ਚੱਲ ਰਿਹਾ ਧਰਨਾ 38ਵੇਂ ਦਿਨ ਵੀ ਜਾਰੀ ਰਿਹਾ। ਇਸ ਦੇ ਨਾਲ ਹੀ ਅੱਜ ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ।

ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਪਟਿਆਲਾ ਸਹਿਰ ਦੇ ਦੋ ਐੱਮਐੱਲਏ ਡਾ. ਬਲਬੀਰ ਸਿੰਘ ਤੇ ਸ਼ਹਿਰੀ ਐੱਮਐੱਲਏ ਅਜੀਤਪਾਲ ਸਿੰਘ ਕੋਹਲੀ ਦੀ ਰਿਹਾਇਸ਼ ਦਾ ਿਘਰਾਓ ਕਰਨ ਦੇ ਬਾਵਜੂਦ ਵੀ ਪੰਜ ਮਹੀਨੇ ਤੋਂ ਬਿਨਾਂ ਤਨਖਾਹ 'ਤੇ ਬੈਠੇ ਕਰਮਚਾਰੀਆਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਪ੍ਰਮੁੱਖ ਸਕੱਤਰ ਨਾਲ ਰਾਜੀ ਸ੍ਰੀਵਾਸਤਵ ਨਾਲ ਵੀ ਹੋਈ ਮੀਟਿੰਗ ਦੇ ਵੀ ਕੋਈ ਸਿੱਟਾ ਨਹੀਂ ਨਿਕਲਿਆ। ਸ੍ਰੀਵਾਸਤਵ ਵਲੋਂ ਦਿਵਾਇਆ ਭਰੋਸਾ ਵੀ 10 ਅਗਸਤ 2022 ਤੱਕ ਤਨਖਾਹਾਂ ਮਿਲ ਜਾਣਗੀਆਂ ਉਹਨਾਂ ਦੇ ਵੀ ਵਰਕਰਾਂ ਨੂੰ ਵਿਸ਼ਵਾਸ਼ ਤੋੜਿਆ। ਹੁਣ ਉੱਚ ਅਧਿਕਾਰੀਆਂ ਵਲੋਂ ਅਤੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਟੈਲੀਫੋਨ ਤੇ ਹੋਈ ਗੱਲਬਾਤ ਤੋਂ ਜੰਗਲਾਤ ਦਾ ਅਧਿਕਾਰੀਆਂ ਨੂੰ 22 ਅਗਸਤ 2022 ਨੂੰ ਕੇਂਦਰ ਸਰਕਾਰ ਦਾ ਅਧਿਕਾਰੀਆ ਨਾਲ ਮੀਟਿੰਗ 23 ਅਗਸਤ 2022 ਨੂੰ ਕੀਤੇ ਜਾਣਾ ਸੀ। ਉਸ 'ਚ ਜੰਗਲਾਤ ਵਿਭਾਗ ਦੇ ਫੰਡਾਂ ਬਾਰੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾਣੀ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬਗੈਰ ਤਨਖਾਹ ਤੋਂ ਪੰਜ ਮਹੀਨੇ ਬਿਨਾਂ ਤਨਖਾਹ ਤੋਂ ਘਰ ਪਰਿਵਾਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਬੱਚਿਆਂ ਦੀ ਪੜ੍ਹਾਈ ਬੱਚਿਆਂ ਨੂੰ ਬਿਮਾਰੀ ਹਾਲਤ ਬੱਚਿਆਂ ਦਾ ਦਰਦ ਦੇਖਣ, ਮਾਤਾ ਪਿਤਾ ਦਾ ਦਰਦ ਨਹੀਂ ਦੇਖਿਆ ਜਾਂਦਾ। ਇਸ ਕਰਕੇ ਯੂਨੀਅਨ ਦੇ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਐਮਐਲਏ ਡਾ. ਬਲਵੀਰ ਸਿੰਘ ਤੇ ਐਮਐਲਏ ਅਜੀਤਪਾਲ ਸਿੰਘ ਕੋਹਲੀ ਨੇ ਘਰ ਅੱਗੇ ਲਗਾਤਾਰ ਪੱਕਾ ਮੋਰਚਾ ਲਗਾਇਆ ਜਾਵੇਗਾ ਜਦੋਂ ਤਕ ਜੰਗਲਾਤ, ਜੰਗਲੀ ਜੀਵ ਦੇ ਕਰਮਚਾਰੀਆਂ ਨੂੰ ਪੰਜ ਮਹੀਨੇ ਦੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾਦੀਆਂ ਹਨ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਸਿੰਘ ਨੋਲੱਖਾ, ਕੁਲਵਿੰਦਰ ਸਿੰਘ ਕਾਲਵਾ ਚੇਅਰਮੈਨ ਗੁਰਦਰਸ਼ਨ ਸਿੰਘ ਰੇਹਟੀ, ਸੂਰਜ ਪਾਲ ਯਾਦਵ, ਅਮਰ ਨਾਥ ਨਾਰੜੂ, ਤਰਲੋਚਨ ਮੰਡੋਲੀ, ਚੰਦਰ ਭਾਨ, ਤਰਲੋਚਨ ਗਿੱਰ, ਦਰਸ਼ਨ ਮੱਲੇਵਾਲ ਆਦਿ ਹਾਜ਼ਰ ਸਨ।