ਪੱਤਰ ਪ੍ਰਰੇਰਕ, ਰਾਜਪੁਰਾ : ਇਥੋਂ ਦੀ ਨਵੀਂ ਅਨਾਜ਼ ਮੰਡੀ ਵਿਚੋਂ ਅੱਜ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਤੇ ਕਿਸਾਨ ਆਗੂਆਂ ਦੀ ਸਾਂਝੀ ਅਗਵਾਈ ਵਿੱਚ ਸੈਕੜਿਆਂ ਦੀ ਗਿੱਣਤੀ 'ਚ ਕਿਸਾਨਾਂ ਤੇ ਆੜਤੀ ਭਰਾਵਾਂ ਵੱਲੋਂ ਟਰੈਕਟਰਾਂ 'ਤੇ ਸਵਾਰ ਹੋ ਕੇ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ ਝੰਡਾ ਮਾਰਚ ਕੱਿਢਆ ਗਿਆ ਤੇ ਤਹਿਸੀਲਦਾਰ ਰਾਜਪੁਰਾ ਨੂੰ ਆਪਣੀਆਂ ਮੰਗਾਂ ਸਬੰਧੀ ਕੇਂਦਰ ਸਰਕਾਰ ਦੇ ਨਾਂ ਇੱਕ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆੜਤੀ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ 3 ਆਰਡੀਨੈਸ ਐਮ.ਐਸ.ਪੀ ਖਤਮ ਕਰਨਾ, ਕਾਰਪੋਰੇਟ ਘਰਾਣਿਆ ਨੂੰ ਸਿੱਧਾ ਮੰਡੀਆਂ ਵਿੱਚ ਅਨਾਜ ਖਰੀਦਣ ਅਤੇ ਮੰਡੀਕਰਨ ਨੂੰ ਖਤਮ ਕਰਨਾ ਦੇ ਵਿਰੁੱਧ ਪਾਸ ਕਰਕੇ ਲਏ ਗਏ ਫੈਸਲੇ ਦੇ ਉਹ ਪੂਰਜੋਰ ਵਿਰੋਧ ਕਰਦੇ ਹਨ। ਜਿਸਦੇ ਚਲਦਿਆਂ ਅੱਜ ਅਨਾਜ਼ ਮੰਡੀ ਤੋਂ ਮੁੱਖ ਬਜ਼ਾਰ ਤੱਕ ਕਿਸਾਨਾਂ ਤੇ ਆੜਤੀਆਂ ਵੱਲੋਂ ਆਪਣੇ ਟਰੈਕਟਰਾਂ ਤੇ ਝੰਡਾ ਮਾਰਚ ਕੱਿਢਆ ਗਿਆ। ਉਨ੍ਹਾਂ ਕਿਹਾਕਿ ਕੇਦਰ ਸਰਕਾਰ ਦੇ ਫੈਸਲੇ ਕਿਸਾਨ ਮਾਰੂ ਹਨ ਇਹ ਫੈਸਲੇ ਲਾਗੂ ਹੋ ਜਾਦੇ ਹਨ ਤਾਂ ਕਿਸਾਨਾਂ ਦੀ ਖੁਦਕੁੱਸ਼ੀ ਦੀ ਦਰ ਵਧੇਗੀ ਅਤੇ ਕਿਸਾਨੀ ਖਤਮ ਹੋ ਜਾਵੇਗੀ।ਉਨ੍ਹਾਂ ਮੰਗ ਕੀਤੀ ਕਿ ਫਸਲਾਂ ਦਾ ਮੰਡੀਕਰਨ ਖਤਮ ਨਾ ਕੀਤੀ ਜਾਵੇ, ਫਸਲਾਂ ਦੀ ਐਮ.ਐਸ.ਪੀ ਲਗਾਤਾਰ ਚਾਲੂ ਰੱਖੀ ਜਾਵੇ, ਕਾਰਪੋਰੇਟ ਘਰਾਣਿਆਂ ਨੂੰ ਆੜਤੀਆਂ ਦੇ ਰਾਹੀ ਫਸਲਾਂ ਖਰੀਦਣ ਦੀ ਇਜਾਜਤ ਦਿੱਤੇ ਜਾਣ, ਬਿਜਲੀ ਸਮਝੋਤਾ 2020 ਰੱਦ ਕਰਨ, ਡੀਜ਼ਲ ਦੀਆਂ ਕੀਮਤਾਂ 'ਤੇ ਸਰਕਾਰੀ ਕੰਟਰੋਲ ਰੱਖਣ ਆਦਿ ਹਨ ਸਬੰਧੀ ਕੇਂਦਰ ਸਰਕਾਰ ਦੇ ਨਾਂ ਇਕ ਮੰਗ ਪੱਤਰ ਮੌਕੇ 'ਤੇ ਪਹੁੰਚੇ ਤਹਿਸੀਲਦਾਰ ਹਰਸਿਮਰਨ ਸਿੰਘ ਨੂੰ ਸੌਂਪਿਆ ਗਿਆ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਤਰਲੋਚਨ ਸਿੰਘ ਨੰਡਿਆਲੀ, ਹਰਜੀਤ ਸਿੰਘ, ਉਜਾਗਰ ਸਿੰਘ, ਮਨਜੀਤ ਸਿੰਘ, ਗੁਰਦੇਵ ਸਿੰਘ, ਭਾਗ ਸਿੰਘ, ਆਗੂਆਂ ਤੋਂ ਇਲਾਵਾ ਮੇਜਰ ਸਿੰਘ ਸੇਹਰਾ ਜਨਰਲ ਸਕੱਤਰ, ਓਮ ਪ੍ਰਕਾਸ਼ ਭਟੇਜਾ ਚੇਅਰਮੈਨ, ਤਰੁਣ ਕਟਾਰੀਆ ਮੀਤ ਪ੍ਰਧਾਨ, ਸੁਨੀਲ ਕੁਮਾਰ, ਹਰਚੰਦ ਸਿੰਘ ਅਤੇ ਹੋਰ ਆੜਤੀ ਹਾਜ਼ਰ ਸਨ।