ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ : ਗੈਸਟ ਫੈਕਲਟੀ ਕਾਂਸਟੀਚੂਐਂਟ ਤੇ ਨੇਬਰਹੁੱਡ ਅਧਿਆਪਕਾਂ ਦਾ ਧਰਨਾ 17ਵੇਂ ਦਿਨ ਤੇ ਭੁੱਖ ਹੜਤਾਲ ਨੌਵੇਂ ਦਿਨ ਜਾਰੀ ਰਹੀ। ਸ਼ੁੱਕਰਵਾਰ ਨੂੰ ਜਿਥੇ ਪੋ੍: ਜਗਸੀਰ ਸਿੰਘ ਤੇ ਪੋ੍: ਕਰਮਜੀਤ ਕੌਰ ਨੇ ਭੁੱਖ ਹੜਤਾਲ ਜਾਰੀ ਰੱਖੀ। ਉਥੇ ਹੀ ਅਧਿਆਪਕਾਂ ਨੇ ਕੈਂਪਸ ਵਿਚ ਰੋਸ ਮਾਰਚ ਕੱਢ ਕੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਕਾਲਜਾਂ ਦੇ ਅਧਿਆਪਕਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਗੈੱਸਟ ਫੈਕਲਟੀ ਅਧਿਆਪਕਾਂ ਨੇ ਕਿਹਾ ਉਨ੍ਹਾਂ ਨੂੰ ਸਿਰਫ 8 ਮਹੀਨੇ ਤਨਖਾਹ ਤੇ 12 ਮਹੀਨੇ ਕੰਮ ਕਰਨਾ ਪੈ ਰਿਹਾ ਹੈ ਯੂਨੀਵਰਸਿਟੀ ਵੱਲੋਂ ਜਾਰੀ ਇੱਕ ਪੱਤਰ ਦੁਆਰਾ ਵੀ ਯੂਨੀਵਰਸਿਟੀ ਪ੍ਰਸਾਸ਼ਨ ਨੇ 11 ਮਹੀਨੇ 25 ਦਿਨ ਕੰਮ ਕਰਨ ਦੀ ਗੱਲ ਕਹੀ ਹੈ। ਇਸ ਸਬੰਧੀ ਵੀ ਵਾਈਸ ਚਾਂਸਲਰ ਨੇ ਕਿਹਾ ਕਿ ਉਹ ਕੰਮ ਲੱਗਭੱਗ 12 ਮਹੀਨੇ ਕਰਨਗੇ ਪਰ ਉਨ੍ਹਾਂ ਨੂੰ ਮਿਹਨਤਾਨਾ ਕੇਵਲ 8 ਮਹੀਨੇ ਹੀ ਦਿੱਤਾ ਜਾਵੇਗਾ। ਇਸ ਤਰ੍ਹਾਂ ਦੀ ਤਾਨਾਸ਼ਾਹੀ ਦੇ ਵਿਰੋਧ 'ਚ ਅਧਿਆਪਕਾਂ ਦਾ ਧਰਨਾ ਜਾਰੀ ਹੈ। ਧਰਨੇ ਦੌਰਾਨ ਅਧਿਆਪਕਾਂ ਨੂੰ ਕਾਲਜਾਂ 'ਚੋਂ ਫਾਰਗ ਵੀ ਕਰ ਦਿੱਤਾ ਗਿਆ ਪਰ ਇਸਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਕਾਲਜਾਂ ਦੇ ਕੰਮਾਂ ਲਈ ਲਗਾਤਾਰ ਕਈ ਤਰਾਂ੍ਹ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਾਲਜ ਮੁਖੀਆਂ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ।ਇਸ ਸਬੰਧੀ ਜਦੋਂ ਡਾਇਰੈਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾ ਨੇ ਅਧਿਆਪਕਾਂ ਨਾਲ ਦੁਰਵਿਹਾਰ ਕਰਦਿਆਂ ਕਿਹਾ ਕਿ ਉਨਾਂ੍ਹ ਦੀਆਂ ਤਨਖਾਹਾਂ ਵਿੱਚੋਂ ਹੀ ਕੰਮ ਨਾ ਕਰਨ ਦਾ ਜੁਰਮਾਨਾ ਕੱਟਿਆ ਜਾਵੇਗਾ। ਅਧਿਆਪਕਾਂ ਨੇ ਕਿਹਾ ਕਿ ਯੂਨੀਵਰਸਿਟੀ ਕਾਲਜ਼ ਅਧਿਆਪਕ ਪਿਛਲੇ ਕਈ ਸਾਲਾਂ ਤੋਂ ਸੋਸ਼ਣ ਦਾ ਸਿਕਾਰ ਹੋ ਰਹੇ ਹਨ ਤੇ ਉਨਾਂ੍ਹ ਦੁਆਰਾ ਪੜ੍ਹਾਏ ਗਏ ਵਿਦਿਆਰਥੀ ਵੀ ਸਾਡੇ ਨਾਲ ਹੀ ਸੰਘਰਸ਼ `ਚ ਸਾਡੇ ਨਾਲ ਸ਼ਾਮਿਲ ਹਨ। ਇਸ ਮੌਕੇ ਪੋ੍ ਬਲਵਿੰਦਰ, ਪੋ੍. ਅਮਨ, ਪੋ੍. ਡਾ. ਮਨਪ੍ਰਰੀਤ ਸਿੰਘ, ਪੋ੍. ਨਵਪ੍ਰਰੀਤ, ਪੋ੍. ਮਨਵਿੰਦਰ ਕੌਰ, ਪੋ੍. ਅਮਨਪ੍ਰਰੀਤ ਕੌਰ ਆਦਿ ਹਾਜ਼ਰ ਸਨ।