ਪੱਤਰ ਪ੍ਰਰੇਰਕ, ਪਟਿਆਲਾ : ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਬੰਟੀ ਸ਼ੈਲਕੇ, ਪੰਜਾਬ ਪ੍ਰਧਾਨ ਬਰਿੰਦਰ ਿਢੱਲੋਂ ਸਮੇਤ ਹੋਰ ਕਾਂਗਰਸੀ ਵਰਕਰਾਂ 'ਤੇ ਪਰਚਾ ਦਰਜ਼ ਕਰਕੇ ਗਿ੍ਫ਼ਤਾਰ ਕਰਨ ਦੇ ਵਿਰੋਧ 'ਚ ਯੂਥ ਕਾਂਗਰਸ ਅਰਬਨ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੀ ਅਗੁਵਾਈ ਹੇਠ ਕੇਂਦਰ ਸਰਕਾਰ ਤੇ ਟਾਇਰ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਯੂਥ ਕਾਂਗਰਸੀ ਵਰਕਰਾਂ ਨੇ ਮੋਦੀ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਲੋਕ ਸਭਾ ਦੇ ਵਿਚ ਪੇਸ਼ ਕੀਤੇ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨ, ਮਜ਼ਦੂਰ ਤੇ ਹੋਰ ਜਥੇਬੰਦੀਆਂ ਵਲੋਂ ਪੂਰੇ ਦੇਸ਼ ਭਰ ਵਿਚ ਕੇਂਦਰ ਸਰਕਾਰ ਖਿਲਾਫ਼ ਮੋਰਚਾ ਖੋਲਿਆ ਹੋਇਆ ਹੈ। ਇਸ ਦੇ ਚੱਲਦਿਆਂ ਯੂਥ ਕਾਂਗਰਸੀ ਵਰਕਰਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਦਿੱਲੀ ਇੰਡੀਆ ਗੇਟ ਵਿਖੇ ਟ੍ਰੈਕਟਰ ਫ਼ੂਕ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਗਟ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਯੂਥ ਕਾਂਗਰਸੀਆਂ ਦੇ ਖਿਲਾਫ਼ ਝੂਠੇ ਦੇਸ਼ ਧਰੋਹੀ ਦੇ ਪਰਚੇ ਵੀ ਦਰਜ਼ ਕੀਤੇ ਗਏ ਹਨ। ਇਸੇ ਤਹਿਤ ਹੁਣ ਪੁਲਿਸ ਵਲੋਂ ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਤੇ ਪੰਜਾਬ ਇੰਚਾਰਜ਼ ਬੰਟੀ ਸ਼ੈਲਕੇ ਤੇ ਯੂਥ ਕਾਂਗਰਸ ਪੰਜਾਬ ਬਰਿੰਦਰ ਸਿੰਘ ਿਢਲੋਂ ਤੇ ਹੋਰ ਪੰਜ ਆਗੂਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਜੋਕਿ ਕੇਂਦਰ ਸਰਕਾਰ ਦਾ ਨਿੰਦਣਯੋਗ ਕਾਰਜ਼ ਹੈ। ਸੰਜੀਵ ਸ਼ਰਮਾ ਕਾਲੂ ਨੇ ਦੱਸਿਆ ਕਿ ਮੋਦੀ ਸਰਕਾਰ ਵਲੋਂ ਹੁਣ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ ਝੂਠੇ ਪਰਚੇ ਦਰਜ਼ ਕੀਤੇ ਜਾ ਰਹੇ ਹਨ, ਤਾਂਕਿ ਉਹ ਕਿਸੇ ਵੀ ਕਿਸਮ ਦੇ ਸਰਕਾਰ ਦੇ ਕਾਲੇ ਕਾਨੂੰਨਾ ਖਿਲਾਫ਼ ਰੋਸ ਪ੍ਰਗਟ ਨਾ ਕਰ ਸਕਣ। ਜੋਕਿ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਅਜਿਹੇ ਝੂਠੇ ਪਰਚੇ ਦਰਜ਼ ਕਰਕੇ ਕੇਂਦਰ ਸਰਕਾਰ ਲੋਕਾਂ ਦੀ ਅਵਾਜ਼ ਬੰਦ ਨਹੀਂ ਕਰ ਸਕਦੀ ਹੈ। ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦੀ ਆਈ ਹੈ ਤੇ ਪਾਰਟੀ ਵਲੋਂ ਹਮੇਸ਼ਾਂ ਹੀ ਲੋਕਾਂ ਦੇ ਹਿੱਤ ਲਈ ਕਾਰਜ਼ ਕੀਤੇ ਹਨ। ਯੂਥ ਕਾਂਗਰਸੀ ਵਰਕਰ ਅਜਿਹੇ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਨ। ਸੰਜੀਵ ਸ਼ਰਮਾ ਕਾਲੂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵਲੋਂ ਯੂਥ ਕਾਂਗਰਸੀ ਆਗੂਆਂ ਖਿਲਾਫ਼ ਪਰਚੇ ਤੇ ਗਿ੍ਫ਼ਤਾਰੀਆਂ ਵਾਪਸ ਨਾ ਲਈਆਂ ਗਈਆਂ ਤਾਂ ਪੂਰੇ ਦੇਸ਼ ਭਰ ਦੇ ਵਿਚ ਯੂਥ ਕਾਂਗਰਸ ਵਲੋਂ ਤਿੱਖਾ ਸੰਘਰਸ਼ ਵਿੱਿਢਆ ਜਾਵੇਗਾ। ਇਸ ਮੌਕੇ ਨੀਤਿਨ ਗੋਇਲ, ਜ਼ਿਲ੍ਹਾ ਇੰਚਾਰਜ਼ ਯੂਥ ਕਾਂਗਰਸ ਦਵਿੰਦਰ ਛਾਂਜਲੀ, ਹਲਕਾ ਪ੍ਰਧਾਨ ਅਨੁਜ ਖੋਸਲਾ, ਅਮਰਪ੍ਰਰੀਤ ਬਾਬੀ, ਕੌਂਸਲਰ ਸੇਵਕ ਸਿੰਘ ਿਝੱਲ, ਸੰਨੀ ਗੁਰਾਬਾ, ਐਡਵੋਕੇਟ ਸ਼ਮੀ ਤਿਵਾੜੀ, ਬਲਾਕ ਇੰਚਾਰਜ਼ ਸੌਰਵ ਸ਼ਰਮਾ, ਮਾਧਵ ਸਿੰਗਲਾ, ਅਜਮਲ ਖਾਨ, ਹਰਨੀਤ ਸਿੰਘ, ਬਲਵਿੰਦਰ ਬੰਟੀ, ਗੋਰਵ ਸੂਦ, ਸੰਨੀ ਸ਼ਰਮਾ, ਮਹਿੰਦਰ ਕੰਬੋਜ਼ ਆਦਿ ਹਾਜ਼ਰ ਸਨ।