ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ: ਆਸ਼ਾ ਵਰਕਰ ਅਤੇ ਫੈਸਲੀਟੇਟਰ ਵਰਕਰਜ਼ ਯੂਨੀਅਨ ਵਲੋਂ ਸਿਵਲ ਸਰਜਨ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਵਰਕਰਾਂ ਨੇ ਕਿਹਾ ਕਿ ਸੀਐਚਸੀ, ਪਾਤੜਾਂ ਵਿਖੇ ਗਾਇਨੀ ਦੇ ਇੱਕ ਡਾਕਟਰ ਵਲੋਂ ਆਸ਼ਾ ਵਰਕਰਾਂ ਦੇ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ। ਜਿਸ ਕਾਰਨ ਉਨਾਂ੍ਹ ਨੂੰ ਆਰਥਿਕ ਤੇ ਮਾਨਸਿਕ ਤੌਰ ਤੇ ਪ੍ਰਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸ਼ਾ ਵਰਕਰਾਂ ਨੇ ਮੰਗ ਕੀਤੀ ਕਿ ਉਨਾਂ੍ਹ ਦੀ ਬਦਲੀ ਜਲਦ ਤੋਂ ਜਲਦ ਕੀਤੀ ਜਾਵੇ। ਇਸ ਉਪਰੰਤ ਸਿਵਲ ਸਰਜ਼ਨ ਡਾ. ਸੰਦੀਪ ਕੌਰ ਨੇ ਭਰੋਸਾ ਦਿੱਤਾ ਕਿ ਉਨਾਂ੍ਹ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ।

ਆਸ਼ਾ ਵਰਕਰਾਂ ਨੇ ਦਸਿਆ ਕਿ ਸਿਵਲ ਸੀਐਚਸੀ ਪਾਤੜਾਂ ਦੇ ਗਾਇਨੀ ਡਾਕਟਰ ਹਨ ਉਨਾਂ੍ਹ ਦਾ ਸਟਾਫ ਪ੍ਰਤੀ ਅਤੇ ਮਰੀਜਾਂ ਪ੍ਰਤੀ ਵਤੀਰਾ ਬਹੁਤ ਗਲਤ ਹੈ। ਜਦੋਂ ਵੀ ਕੋਈ ਆਸ਼ਾ ਵਰਕਰ ਡਿਲੀਵਰੀ ਵਾਲਾ ਮਰੀਜ ਦਿਖਾਉਂਦੇ ਹਨ ਤਾਂ ਉਹ ਆਸ਼ਾ ਵਰਕਰ ਦੀ ਬੇਇੱਜ਼ਤੀ ਕਰਕੇ ਬਾਹਰ ਕੱਢ ਦਿੰਦੇ ਹਨ। ਸਾਰੀਆਂ ਆਸ਼ਾ ਵਰਕਰਜ਼ ਅਤੇ ਮਰੀਜ਼ ਡਾਕਟਰ ਤੋਂ ਬਹੁਤ ਜ਼ਿਆਦਾ ਤੰਗ ਹਨ। ਸੀਐਚਸੀ ਪਾਤੜਾਂ ਵਿਖੇ ਮਹੀਨੇ ਵਿੱਚ ਕੇਵਲ 3/4 ਡਿਲੀਵਰੀਆਂ ਹੀ ਹੋਣੀਆਂ ਹੁੰਦੀਆਂ ਹਨ ਬਾਕੀ ਡਿਲੀਵਰੀਆਂ ਨਿੱਜੀ ਤੇ ਸਰਕਾਰੀ ਹਸਪਤਾਲਾਂ ਵਿਖੇ ਹੁੰਦੀਆਂ ਹਨ।ਉਨਾਂ੍ਹ ਵੱਲੋਂ ਪਹਿਲਾਂ ਵੀ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਇੱਕ ਸ਼ਿਕਾਇਤ ਦਿੱਤੀ ਸੀ, ਜਿਸ ਤੇ ਕਾਰਵਾਈ ਕਰਦੇ ਹੋਏ ਸਿਹਤ ਮੰਤਰੀ ਨੇ ਡਾਕਟਰ ਦੀ ਬਦਲੀ ਸੀ.ਐਚ.ਸੀ.ਪਾਤੜਾਂ ਤੋਂ ਬਦਲ ਕੇ ਸਿਵਲ ਹਸਪਤਾਲ ਨਾਭਾ ਵਿਖੇ ਕਰ ਦਿੱਤੀ ਹੈ, ਪ੍ਰੰਤੂ ਬਦਲੀ ਦੇ ਨਿਰਦੇਸ਼ ਹੋਣ ਦੇ ਬਾਵਜੂਦ ਵੀ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਡਾਕਟਰ ਪੁਰਾਣੀ ਥਾਂ ਸੀਐਚਸੀ ਪਾਤੜਾਂ ਵਿਖੇ ਹੀ ਤਾਇਨਾਤ ਹੈ। ਡਾਕਟਰ ਆਸ਼ਾ ਵਰਕਰਾਂ ਨੂੰ ਤੰਗ ਪੇ੍ਸ਼ਾਨ ਕਰਨ ਤੋਂ ਨਹੀਂ ਹੱਟ ਰਹੇ ਤੇ ਉਹ ਸਾਫ ਤੌਰ 'ਤੇ ਇਹ ਕਹਿ ਰਹੇ ਹਨ ਕਿ ਉਹ ਸੀਐਚਸੀ ਪਾਤੜਾਂ ਤੋਂ ਨਹੀਂ ਜਾਣਗੇ। ਉਨਾਂ੍ਹ ਮੰਗ ਕੀਤੀ ਕਿ ਸੀ.ਐਚ.ਸੀ. ਪਾਤੜਾਂ ਤੋਂ ਰਿਲੀਵ ਕਰਕੇ ਉਹਨਾਂ ਦੇ ਨਵੇਂ ਡਿਊਟੀ ਸਥਾਨ ਤੇ ਤਾਇਨਾਤ ਕਰਵਾਇਆ ਜਾਵੇ ਨਹੀਂ ਤਾਂ ਉਨਾਂ੍ਹ ਵਲੋਂ ਜ਼ੋਰਦਾਰ ਸੰਘਰਸ਼ ਵਿੱਿਢਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸੰਤੋਸ਼ ਰਾਣੀ, ਬਲਾਕ ਪ੍ਰਧਾਨ ਜਸਵਿੰਦਰ ਕੌਰ ਪਾਤੜਾਂ, ਨਾਨਕੀ ਦੇਵੀ ਫੈਸਿਲੀਟੇਟਰ, ਸਰਬਜੀਤ ਕੋਰ ਫੈਸਿਲੀਟੇਟਰ, ਗੁਰਪ੍ਰਰੀਤ ਕੌਰ ਫੈਸਿਲੀਟੇਟਰ, ਮਨਜੀਤ ਕੌਰ, ਮਨਪ੍ਰਰੀਤ ਕੌਰ, ਰੱਛਪਾਲ ਕੌਰ, ਸੁਮਨ ਰਾਣੀ, ਪਰਮਜੀਤ ਕੌਰ, ਰਿੰਪੀ ਰਾਣੀ, ਮਨਜੀਤ ਕੌਰ, ਰਾਜ ਕੁਮਾਰੀ ਹਾਜ਼ਰ ਸਨ।