ਹਰਿੰਦਰ ਸ਼ਾਰਦਾ, ਪਟਿਆਲਾ

ਮਥੁਰਾ ਕਲੋਨੀ ਦੇ ਨਾਲ ਲੱਗਦੇ ਇਲਾਕਾ ਵਾਸੀਆਂ ਨੂੰ ਪਿਛਲੇ ਲੰਮੇਂ ਸਮੇਂ ਤੋਂ ਕੌਂਸਲਰਾਂ ਦੀ ਧੜੇਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਲੋਨੀ 'ਚ ਸੜਕਾਂ ਦਾ ਵਿਕਾਸ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਮੱਸਿਆ ਨੂੰ ਲੈ ਕੇ ਉਹ ਕਈ ਵਾਰ ਵਾਰਡ ਨੰਬਰ 30, 31 ਤੇ 32 ਦੇ ਕੌਂਸਲਰਾਂ ਨੂੰ ਆਪਣੀ ਪ੍ਰਰੇਸ਼ਾਨੀ ਦੱਸ ਚੁੱਕੇ ਹਨ। ਪਰ ਧੜੇਬੰਦੀ ਦੇ ਚੱਲਦਿਆਂ ਹੁਣ ਲੋਕਾਂ ਨੂੰ ਸੜਕਾਂ ਦਾ ਵਿਕਾਸ ਨਾ ਹੋਣ ਕਾਰਨ ਭਾਰੀ ਮੁਸ਼ਕਲਾਂ ਸਤਾਉਣ ਲੱਗ ਪਈਆਂ ਹਨ। ਸਮੱਸਿਆ ਦੇ ਹੱਲ ਲਈ ਹੁਣ ਆਮ ਆਦਮੀ ਪਾਰਟੀ ਵਰਕਰਾਂ ਨੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗੁਵਾਈ ਹੇਠ ਨਿਗਮ ਤੇ ਕੌਂਸਲਰਾਂ ਖਿਲਾਫ਼ ਨਾਅਰੇਬਾਜ਼ੀ ਕਰਕੇ ਜੋਰਦਾਰ ਪ੍ਰਦਰਸ਼ਨ ਕੀਤਾ ਤੇ ਸਮÎੱਸਿਆ ਦੇ ਜਲਦ ਹਲ ਕਰਨ ਦੀ ਮੰਗ ਕੀਤੀ ਗਈ। ਜਾਣਕਾਰੀ ਅਨੁਸਾਰ ਇਲਾਕੇ ਦੀ ਸਮੱਸਿਆ ਨੂੰ ਲੈ ਕੇ ਇਲਾਕਾ ਵਾਸੀ ਸਚਿਨ ਸਿੰਗਲਾ, ਅਮਨ ਬਾਂਸਲ ਵਲੋਂ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੇ ਧਿਆਨ 'ਚ ਲਿਆਇਆ ਗਿਆ ਕਿ ਕਿਸ ਤਰ੍ਹਾਂ ਇਸ ਮਸਲੇ ਨੂੰ ਲੈ ਕੇ ਤਿੰਨੋਂ ਕੌਂਸਲਰ ਉਨਾਂ ਨਾਲ ਮਤਰੇਈ ਵਾਂਗ ਸਲੂਕ ਕਰ ਰਹੇ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਜਦੋਂ ਵੀ ਬਰਸਾਤ ਪੈਂਦੀ ਹੈ ਤਾਂ ਸੜਕਾਂ ਵਿਚ ਬਣੇ ਖੱਡਿਆਂ ਵਿਚ ਮੀਂਹ ਦਾ ਪਾਣੀ ਭਰ ਜਾਂਦਾ ਹੈ ਜਿਥੋਂ ਪੈਦਾ ਹੋਣ ਵਾਲੇ ਮੱਖੀਆਂ ਤੇ ਮੱਛਰਾਂ ਨਾਲ ਲੋਕਾਂ ਵਿਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਡਰ ਬਣਿਆ ਹੋਇਆ ਹੈ। ਜੇਕਰ ਆਉਣ ਵਾਲੇ ਸਮੇਂ ਵਿਚ ਇਹੋ ਹਲਾਤ ਬਣੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਥੇ ਬਿਮਾਰੀਆਂ ਦਾ ਘਰ ਬਣ ਜਾਵੇਗਾ। ਮਹਿਤਾ ਨੇ ਕਿਹਾ ਕਿ ਜਿਸ ਸ਼ਹਿਰ ਚ ਖੁੱਦ ਮੁੱਖ ਮੰਤਰੀ ਦੀ ਹਿਰਾਇਸ਼ ਹੋਵੇ ਅਤੇ ਉਹ ਸ਼ਹਿਰ ਵੀ ਵਿਕਾਸ ਦੇ ਕੰਮਾਂ ਤੋਂ ਵਾਂਝਾ ਹੋਵੇ ਤਾਂ ਬਾਕੀਆਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਮਹਿਤਾ ਨੇ ਕਿਹਾ ਕਿ ਇਕ ਲੰਬੇ ਸਮੇਂ ਤੋਂ ਉਕਤ ਵਾਰਡਾਂ ਚ ਸੜਕ ਬਣਾਉਣ ਦੇ ਨਾਮ ਤੇ ਕੇਵਲ ਲਾਲੀਪੋਪ ਹੀ ਦਿੱਤਾ ਜਾ ਰਿਹਾ ਹੈ, ਪ੍ਰੰਤੂ ਹੁਣ ਨਿਗਮ ਅਤੇ ਇਨ੍ਹਾਂ ਦੇ ਨੁਮਾਇੰਦਿਆਂ ਦੇ ਲਾਅਰਿਆਂ ਤੋਂ ਲੋਕ ਪੂਰੀ ਤਰ੍ਹਾਂ ਜਾਣੂ ਹਨ। ਜਿਸਦੇ ਚੱਲਦਿਆਂ ਐਤਵਾਰ ਨੂੰ ਉਨ੍ਹਾਂ ਆਪਣੇ ਵਰਕਰਾਂ ਤੇ ਉਕਤ ਵਾਰਡ ਦੇ ਸਬੰਧਤ ਵਾਸੀਆਂ ਨੂੰ ਨਾਲ ਲੈ ਕੇ ਨਿਗਮ ਖਿਲਾਫ ਮੋਰਚਾ ਖੋਲ ਕੇ ਜਗਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਸੜਕਾਂ ਦੀ ਹਾਲਤ ਦਿਨ ਪ੍ਰਤੀਦਿਨ ਬਦ ਤੋਂ ਬਦਤਰ ਬਣੀ ਹੌਈ ਹੈ, ਜਿੱਥੇ ਲੌਕਾਂ ਦਾ ਆਪਣੇ ਵਾਹਨਾ ਨਾਲ ਲੰਘਣਾ ਤਾਂ ਦੂਰ ਪੈਦਲ ਚੱਲ ਕੇ ਜਾਣਾ ਵੀ ਮੁਸ਼ਕਿਲ ਹੋ ਰਿਹਾ ਹੈ। ਉਨਾਂ ਚਿਤਾਵਨੀ ਭਰੇ ਦਿੰਦਿਆਂ ਕਿਹਾ ਕਿ ਤਿੰਨ ਦਿਨਾਂ ਦੇ ਅੰਦਰ ਇਲਾਕੇ 'ਚ ਨਿਗਮ ਦਾ ਕੋਈ ਵੀ ਨੁਮਾਇੰਦਾ ਜੇਕਰ ਨਹੀਂ ਪਹੁੰਚਦਾ ਅਤੇ ਇਲਾਕਾ ਵਾਸੀਆਂ ਦੀ ਸਾਰ ਨਹੀਂ ਲੈਂਦਾ ਤਾਂ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਮਿਲ ਕੇ ਇਸ ਮੁੱਦੇ ਤੋਂ ਜਾਣੂ ਕਰਵਾ ਕੇ ਮੰਗ ਪੱਤਰ ਵੀ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ 15 ਦਿਨਾਂ 'ਚ ਸੜਕ ਦਾ ਟੈਂਡਰ ਨਹੀਂ ਕੀਤਾ ਗਿਆ, ਤਾਂ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹਰਪ੍ਰਰੀਤ ਸਿੰਘ ਢੀਠ, ਦਵਿੰਦਰ ਸਿੰਘ, ਗੁਰਸੇਵਕ ਸਿੰਘ ਚੌਹਾਨ, ਆਕਾਸ਼ਦੀਪ ਸਿੰਘ, ਬਿਕਰਮ ਸ਼ਰਮਾ, ਵਿਜੈ ਕਨੌਜਿਆ ਮੌਜੂਦ ਸਨ।