ਪੱਤਰ ਪ੍ਰਰੇਰਕ, ਰਾਜਪੁਰਾ : ਰਾਜਪੁਰਾ ਵਿਖੇ ਅੱਜ ਦੁਪਹਿਰ ਸਮੇਂ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਵੱਲੋਂ ਹਲਕਾ ਇੰਚਾਰਜ ਨੀਨਾ ਮਿੱਤਲ ਅਤੇ ਪਾਰਟੀ ਆਗੂ ਬੰਤ ਸਿੰਘ ਦੀ ਅਗਵਾਈ 'ਚ ਤਰਨਤਾਰਨ, ਬਟਾਲਾ ਅਤੇ ਅੰਮਿ੍ਤਸਰ ਵਿਖੇ ਜਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਸੈਂਕੜੇ ਤੋਂ ਵੱਧ ਲੋਕਾਂ ਲਈ ਪੰਜਾਬ ਸਰਕਾਰ ਅਤੇ ਉਹਨਾਂ ਦੇ ਵਿਧਾਇਕਾਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਰਿਹਾਇਸ਼ ਨੂੰ ਘੇਰਨ ਲਈ ਇਕ ਰੋਸ ਮਾਰਚ ਕੱਿਢਆ ਗਿਆ। 'ਆਪ' ਦੇ ਇਸ ਰੋਸ ਮਾਰਚ ਨੂੰ ਥਾਣਾ ਸਿਟੀ ਐਸਐਚਓ ਥਾਣੇਦਾਰ ਬਲਵਿੰਦਰ ਸਿੰਘ ਵੱਲੋਂ ਵੱਡੀ ਪੁਲਿਸ ਫੋਰਸ ਦੇ ਨਾਲ ਉਸਾਰੀ ਅਧੀਨ ਫੁਆਰਾ ਚੋਂਕ ਤੇ ਐਸਡੀਐਮ ਰਾਜਪੁਰਾ ਦੀ ਰਿਹਾਇਸ਼ ਨੇੜੇ ਹੀ ਰੋਕ ਲਿਆ। ਜਿਸ ਤੇ ਆਪ ਆਗੂਆਂ ਨੇ ਸੜਕ 'ਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜੀ ਕੀਤੀ। ਇਸ ਰੋਸ ਮਾਰਚ 'ਚ ਪਾਰਟੀ ਦੇ ਜਿਲ੍ਹਾ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ ਅਤੇ ਕੁਲਜੀਤ ਸਿੰਘ ਰੰਧਾਵਾ ਪ੍ਰ੍ਧਾਨ ਪੰਚਾਇਤ ਪੀਸ਼ਦ ਵਿਸ਼ੇਸ਼ ਤੋਰ 'ਤੇ ਸ਼ਾਮਲ ਹੋਏ। ਹਲਕਾ ਇੰਚਾਰਜ ਨੀਨਾ ਮਿੱਤਲ ਅਤੇ ਪਾਰਟੀ ਆਗੂ ਬੰਤ ਸਿੰਘ ਨੇ ਕਿਹਾ ਕਿ ਪੰਜਾਬ 'ਚ ਜਿਹੜਾ ਨਕਲੀ ਸ਼ਰਾਬ ਦਾ ਧੰਦਾ ਚਲ ਰਿਹਾ ਹੈ ਦੇ ਲਈ ਸਿੱਧੇ ਤੌਰ 'ਤੇ ਮੁੱਖ ਮੰਤਰੀ ਸਮੇਤ ਉਸਦੇ ਮੰਤਰੀ ਅਤੇ ਵਿਧਾਇਕ ਜਿੰਮੇਵਾਰ ਹਨ, ਜਿਨ੍ਹਾਂ ਦੀ ਸ਼ਹਿ ਤੇ ਇਹ ਧੰਦਾ ਚੱਲ ਰਿਹਾ ਹੈ ਤੇ ਨਕਲੀ ਸ਼ਰਾਬ ਪੀ ਕੇ ਲੋਕ ਆਪਣੀਆਂ ਕੀਮਤੀ ਜਾਂਨਾ ਗਵਾ ਰਹੇ ਹਨ ਤੇ ਘਰ੍ਹਾਂ ਦੇ ਘਰ ਉਜ਼ੜ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਤਰਨਤਾਰਨ, ਬਟਾਲਾ ਅਤੇ ਅੰਮਿ੍ਤਸਰ ਜਿਲ੍ਹੇ ਵਿਚ ਨਕਲੀ ਸ਼ਰਾਬ ਪੀ ਕੇ ਜੋ ਸੈਂਕੜੇ ਵਿਅਕਤੀ ਮਰੇ ਹਨ ਉਹਨਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦੀ ਮਾਲੀ ਸਹਾਇਤ ਪੰਜਾਬ ਸਰਕਾਰ ਦੇਵੇ। ਉਹਨਾਂ ਸਰਕਾਰ ਤੋਂ ਵੀ ਤੁਰੰਤ ਅਸਤੀਫ਼ਾ ਦੇਣ ਦੀ ਮੰਗ ਕੀਤੀ। ਧਰਨਕਾਰੀਆਂ ਦੀ ਮੰਗ ਸੀ ਕਿ ਜੇਕਰ ਉਨ੍ਹਾਂ ਨੂੰ ਵਿਧਾਇਕ ਦੀ ਰਿਹਾਇਸ਼ ਤੱਕ ਨਹੀ ਜਾਣ ਦੇਣਾ ਤਾਂ ਵਿਧਾਇਕ ਨੂੰ ਮੌਕੇ 'ਤੇ ਸੱਦਿਆ ਜਾਵੇ ਪਰ 2 ਘੰਟੇ ਤੋਂ ਵੱਧ ਸਮੇਂ ਤੱਕ 'ਆਪ' ਆਗੂਆਂ ਨੇ ਵਿਧਾਇਕ ਕੰਬੋਜ਼ ਦੀ ਫੋਟੋ 'ਤੇ ਡੱਬੇ 'ਚ ਲਿਆਂਦਾ ਪਾਣੀ ਪਾ ਕੇ ਰਾਜਪੁਰਾ ਹਲਕੇ 'ਚ ਨਕਲੀ ਸ਼ਰਾਬ, ਭੂ ਮਾਫੀਆ ਤੇ ਹੋਰਨਾਂ ਮਾਫੀਆਂ ਗਿਰੋਹ ਤੋਂ ਮੁਕਤ ਕਰਵਾਉਣ ਦੀ ਅਪੀਲ ਕੀਤੀ। ਇਸ ਮੋਕੇ ਮਾਰਚ ਵਿਚ 'ਆਪ' ਆਗੂ ਗੁਰਪ੍ਰਰੀਤ ਸਿੰਘ ਧਮੋਲੀ, ਅਬਜ਼ਰਵਰ ਐਡਵੋਕੇਟ ਸੰਦੀਪ ਬਾਵਾ, ਧਰਮਿੰਦਰ ਸਿੰਘ, ਜਸਬੀਰ ਸਿੰਘ ਚੰਦੂਆ, ਇਸਲਾਮ ਮੁਹੰਮਦ, ਜਸਬੀਰ ਸਿੰਘ ਮਿਰਜਾਪੁਰ, ਅਜੈ ਮਿੱਤਲ, ਅਮਿਤ ਕੁਮਾਰ ਸ਼ਹਿਰੀ ਪ੍ਰਧਾਨ, ਦਿਨੇਸ਼ ਮਹਿਤਾ, ਅਸ਼ਵਨੀ ਕੁਮਾਰ ਸਮੇਤ ਸੈਂਕੜੇ ਆਪ ਆਗੂ ਅਤੇ ਵਾਲੰਟੀਅਰ ਸ਼ਾਮਲ ਹੋਏ।