ਪੱਤਰ ਪ੍ਰਰੇਰਕ, ਦੇਵੀਗੜ੍ਹ : ਆਮ ਆਦਮੀ ਪਾਰਟੀ ਦੇ ਆਗੂਆਂ ਨੇ ਲੋਕਾਂ ਦੀਆਂ ਬੁਨਿਆਦੀ ਮੁਸ਼ਕਲਾਂ ਹੱਲ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਤਾਂ ਕਿ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਹੱਲ ਕਰਵਾਈਆਂ ਜਾ ਸਕਣ। ਇਸ ਸਬੰਧੀ 'ਆਪ' ਦੇ ਆਗੂਆਂ ਦੀ ਇੱਕ ਜਰੂਰੀ ਮੀਟਿੰਗ ਪਿੰਡ ਧਗੜੌਲੀ ਵਿਖੇ ਆਪ ਪਾਰਟੀ ਦੇ ਹਲਕਾ ਇੰਚਾਰਜ ਇੰਦਰਜੀਤ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੇਵੀਗੜ੍ਹ ਬਲਾਕ ਪ੍ਰਧਾਨ ਮੋਹਨ ਸਿੰਘ ਧਗੜੌਲੀ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸ਼ਾਮਲ ਆਗੂਆਂ ਨੇ ਹੱਥਾਂ ਵਿਚ ਮੰਗਾਂ ਦੇ ਪੋਸਟਰ ਫੜ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਲਾਕਡਾਊਨ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਪਏ ਹਨ, ਜਿਸ ਪ੍ਰਤੀ ਲੋਕਾਂ ਵਿੱਚ ਰੋਸ ਵੱਧਦਾ ਹੀ ਜਾ ਰਿਹਾ ਹੈ। ਇਸ ਲਈ ਸਰਕਾਰ ਲੋਕਾਂ ਦੇ ਬਿਜਲੀ ਦੇ ਬਿੱਲ ਅਤੇ ਸਕੂਲਾਂ ਦੀਆਂ ਫੀਸਾਂ ਮੁਆਫ ਕਰੇ ਅਤੇ ਗੀਰਬ ਲੋਕਾਂ ਦੇ ਕੱਟੇ ਰਾਸ਼ਨ ਦੇ ਕਾਰਡ ਮੁੜ ਬਹਾਲ ਕਰੇ ਅਤੇ ਮੱਧਵਰਗੀ ਪਰਿਵਾਰਾਂ ਜਿਨ੍ਹਾਂ 'ਚ ਆਟੋ ਰਿਕਸ਼ਾ, ਸ਼ੋਅਰੂਮਾਂ ਤੇ ਲੱਗੇ ਸੇਲਜਮੈਨ, ਗੈਰ ਰਜਿਸਟਡ ਮਜਦੂਰ ਆਦਿ ਆਉਂਦੇ ਹਨ ਉਨ੍ਹਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਇਸ ਮੌਕੇ ਮੋਹਨ ਸਿੰਘ ਧਗੜੌਲੀ ਨੇ ਕਿਹਾ ਕਿ ਗਰੀਬ ਲੋਕਾਂ ਕੋਲ ਕੰਮ ਕਾਰ ਨਾ ਹੋਣ ਕਰਕੇ ਪੈਸੇ ਦੀ ਬਹੁਤ ਘਾਟ ਹੈ ਅਤੇ ਉਹ ਆਪਣਾ ਗੁਜਾਰਾ ਵੀ ਬੜੀ ਮੁਸ਼ਕਲ ਨਾਲ ਕਰ ਰਹੇ ਹਨ। ਇਸ ਲਈ ਸਰਕਾਰ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰੇ, ਨਹੀਂ ਤਾਂ ਪਾਰਟੀ ਵਲੋਂ ਸੰਘਰਸ਼ ਵਿੱਿਢਆ ਜਾਵੇਗਾ। ਇਸ ਮੀਟਿੰਗ ਵਿਚ ਮੋਹਨ ਸਿੰਘ ਧਗੜੋਲੀ ਅਤੇ ਹੋਰ ਸਾਥੀਆਂ ਨੇ ਰੋਸ ਪ੍ਰਗਟ ਕਰਕੇ ਸਰਕਾਰ ਨੰੂ ਲੋਕਾਂ ਦੀਆਂ ਤਕਲੀਫਾਂ ਅਤੇ ਮੰਗਾਂ ਤੋਂ ਜਾਣੂ ਕਰਵਾਉਣ ਲਈ ਰੋਸ ਜਾਹਿਰ ਕੀਤਾ। ਇਸ ਮੌਕੇ ਰਾਮਨਾਥ, ਜਤਿੰਦਰ ਸਿੰਘ, ਮੰਗਾ ਰਾਮ, ਹਰਕੇਸ਼ ਸਿੰਘ, ਧਰਮਵੀਰ, ਨਛੱਤਰ ਸਿੰਘ, ਅਜੈਬ ਸਿੰਘ ਅਤੇ ਰਾਮਜੋਆ ਆਦਿ ਵੀ ਹਾਜ਼ਰ ਸਨ।