ਪੱਤਰ ਪ੍ਰਰੇਰਕ, ਪਟਿਆਲਾ : ਜਿਥੇ ਖੇਤੀ ਸੁਧਾਰ ਕਾਨੂੰਨ ਦੇ ਖਿਲਾਫ ਪਿੰਡਾਂ ਵਿਚ ਜਿਥੇ ਕਿਸਾਨਾ ਅਤੇ ਹੋਰ ਵਰਗਾਂ ਨੇ ਭਾਗ ਲਿਆ, ਉਥੇ ਪਟਿਆਲਾ ਸ਼ਹਿਰ ਤੋਂ ਕਿਸਾਨਾ ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਸ਼ਹਿਰ ਦੇ ਕਿਸਾਨਾ ਦੇ ਨਾਲ ਨਾਲ ਵਪਾਰੀ, ਮਜਦੂਰ ਅਤੇ ਮੁਲਾਜਮਾਂ ਸਮੇਤ ਸਮੁੱਚੇ ਵਰਗਾਂ ਦੇ ਲੋਕ ਸੜ੍ਹਕਾਂ 'ਤੇ ਉਤਰੇ ਹਨ। ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਦੇ ਕੋਲ ਸ਼ਹਿਰ ਦੇ ਲੋਕਾਂ 'ਕਾਲੇ ਖੇਤੀ ਕਾਨੂੰਨ' ਦੇ ਅਕਾਲੀ ਦਲ ਦੇ ਰੋਸ਼ ਮਾਰਚ ਦੀ ਅਗਵਾਈ ਕਰ ਰਹੀ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਸੁਧਾਰ ਕਾਨੂੰਨ ਬਣਾ ਕੇ ਪੰਜਾਬ ਦੇ ਕਿਸਾਨਾ ਨਾਲ ਧੋਖਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਨੂੰਨ ਬਣਨ ਤੋਂ ਪਹਿਲਾਂ ਇਸ ਸਬੰਧੀ ਜਾਰੀ ਆਰਡੀਨੈਂਸਾਂ ਨੂੰ ਸਹਿਮਤੀ ਦੇ ਕੇ ਪੰਜਾਬ ਦੇ ਕਿਸਾਨਾ ਅਤੇ ਆਮ ਲੋਕਾਂ ਦੀ ਪਿੱਠ ਵਿਚ ਛੁਰਾ ਹੀ ਨਹੀਂ ਮਾਰਿਆ ਸਗੋਂ ਪੰਜਾਬ ਦੇ ਲੋਕਾਂ ਨੂੰ ਇੱਕ ਕਾਲੇ ਦੌਰ ਵਿਚ ਧੱਕ ਦਿੱਤਾ ਹੈ। ਇਸ ਮੌਕੇ ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਹੈਪੀ, ਸਾਬਕਾ ਚੇਅਰਮੈਨ ਨਰਦੇਵ ਸਿੰਘ ਆਕੜੀ, ਸੁਖਬੀਰ ਸਿੰਘ ਅਬਲੋਵਾਲ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਹਰਬਖਸ਼ ਚਹਿਲ, ਸੁਖਬੀਰ ਸਨੌਰ, ਜਸਵਿੰਦਰ ਚੱਢਾ, ਮੁਨੀਸ ਸਿੰਘੀ, ਪਿ੍ਰੰਸ ਲਾਂਬਾ, ਨਵਨੀਤ ਵਾਲੀਆ, ਹੈਪੀ ਲੋਹਟ, ਗੋਬਿੰਦ ਬਡੁੰਗਰ, ਪ੍ਰਰੀਤਮ ਸਿੰਘ, ਗੁਰਵਿੰਦਰ ਸਿੰਘ, ਹਰਮੀਤ ਸਿੰਘ, ਪ੍ਰਕਾਸ਼ ਸਹੋਤਾ, ਮੋਹਿਤ, ਡਿੱਕੀ ਲਹਿਲ, ਹੈਪੀ ਭਾਰਤ ਨਗਰ, ਦੀਕਸ਼ਤ ਰਾਜ ਕਪੂਰ, ਵਿਨੀਤ ਸਹਿਗਲ, ਜੀਤੀ ਸੇਵਕ ਕਲੋਨੀ, ਰਿੰਕੂ, ਮੋਨੂੰ ਸੇਵਾਦਾਰ ਅਤੇ ਅਕਾਸ਼ ਬਾਕਸਰਮੋਜੂਦ ਰਹੇ।