ਹਰਿੰਦਰ ਸ਼ਾਰਦਾ, ਪਟਿਆਲਾ

ਟੋਭਾ ਵਿਜੇ ਮੁਹੱਲਾ ਵਿਖੇ ਰਹਿਣ ਵਾਲੇ ਇੱਕ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਖਿਲਾਫ਼ ਝੂਠੀ ਕਾਰਵਾਈ ਕਰਨ ਦੇ ਦੋਸ਼ ਲਗਾਏ ਹਨ। ਸ਼ਨਿੱਚਰਵਾਰ ਨੂੰ ਇੱਕਤਰ ਹੋਏ ਪਰਿਵਾਰਕ ਤੇ ਲੋਕਾਂ ਵਲੋਂ ਪੁਲਿਸ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪਰਿਵਾਰਕ ਮਂੈਬਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਨਾਲ ਦੇ ਇਲਾਕੇ ਵਿਚ ਕੁੱਝ ਵਿਅਕਤੀਆਂ ਦਾ ਆਪਸ ਵਿਚ ਝਗੜਾ ਹੋ ਗਿਆ ਸੀ।ਇਸ ਦੋਰਾਨ ਉਨ੍ਹਾਂ ਦਾ ਲੜਕਾ ਉਥੋਂ ਲੰਘ ਰਿਹਾ ਸੀ। ਜਿਸ ਦੇ ਦੋਸ਼ ਵਿਚ ਪੁਲਿਸ ਨੇ ਝੂਠਾ ਪਰਚਾ ਪਾ ਕੇ ਉਸ ਨੂੰ ਜ਼ੇਲ੍ਹ ਵਿਚ ਭੇਜ ਦਿੱਤਾ ਹੈ ਜੋਕਿ ਇੱਕ ਨਬਾਲਗ ਲੜਕਾ ਹੈ।ਪਰਿਵਾਰਕ ਮੈਂਬਰਾਂ ਨੇ ਉਹ ਉਕਤ ਪੁਲਿਸ ਕਰਮਚਾਰੀਆਂ ਦੀ ਸ਼ਿਕਾਇਤ ਐਸਐਸਪੀ ਨੂੰ ਦੇਣਗੇ। ਉਥੇ ਹੀ ਦੁਸਰੇ ਪਾਸੇ ਪੁਲਿਸ ਅਧਿਕਾਰੀਆਂ ਨੇ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਪਰਮਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨ ਤੋਪਖਾਨਾ ਮੋੜ ਵਿਖੇ ਕੁੱਝ ਵਿਅਕਤੀਆਂ ਵਿਚਕਾਰ ਝਗੜਾ ਹੋ ਗਿਆ ਸੀ।ਇਸੇ ਦੌਰਾਨ ਉਨ੍ਹਾਂ ਦਾ ਪੁੱਤਰ ਪ੍ਰਭਜੋਤ ਜੋਕਿ ਉਥੋਂ ਦੀ ਲੰਘ ਰਿਹਾ ਸੀ।ਜੋਕਿ ਝਗੜਾ ਕਰ ਰਹੇ ਵਿਅਕਤੀਆਂ ਨੂੰ ਛੁੱਡਾਉਣ ਲਈ ਲੱਗ ਪਿਆ। ਇਸੇ ਦੌਰਾਨ ਉਕਤ ਝਗੜਾ ਕਰਨ ਵਾਲੇ ਇੱਕ ਪੱਖ ਨੇ ਉਸ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਰ ਉਨ੍ਹਾਂ ਦਾ ਲੜਕਾ ਕਿਸੇ ਨਾ ਕਿਸੇ ਤਰੀਕੇ ਨਾਲ ਉਥੋਂ ਬਚ ਕੇ ਘਰ ਆ ਗਿਆ।ਇਸ ਉਪਰੰਤ ਕੁੱਝ ਪੁਲਿਸ ਮੁਲਾਜ਼ਮ ਘਰ ਆ ਕੇ ਉਨ੍ਹਾਂ ਦੇ ਲੜਕੇ ਦਾ ਪੱਖ ਜਾਣੇ ਗਿ੍ਫ਼ਤਾਰ ਕਰਕੇ ਆਪਣੇ ਨਾਲ ਲੈ ਗਏ। ਉਨ੍ਹਾਂ ਦੋਸ਼ ਹੈ ਕਿ ਇਸ ਉਪਰੰਤ ਪੁਲਿਸ ਅਧਿਕਾਰੀਆਂ ਨੇ ਉਸ ਦੇ ਲੜਕੇ ਤੋਂ ਪੂਰੀ ਗੱਲ ਸੁਣੇ ਬਿਨ੍ਹਾਂ ਹੀ ਉਸ ਦੇ ਖਿਲਾਫ਼ ਝੂਠਾ ਪਰਚਾ ਦਰਜ਼ ਕਰ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਉਸ ਦਾ ਲੜਕਾ ਨਬਾਲਗ ਹੋਣ ਕਰਕੇ ਉਸ ਨੂੰ ਬਾਲ ਸੁਧਾਰ ਘਰ ਵਿਚ ਰੱਖਣ ਦੀ ਬਜਾਇ ਉਸ ਨੂੰ ਸੈਂਟਰ ਜ਼ੇਲ੍ਹ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਉਹ ਇਸ ਮਾਮਲੇ ਸਬੰਧੀ ਐਂਤਵਾਰ ਨੂੰ ਉਕਤ ਪੁਲਿਸ ਕਰਮਚਾਰੀਆਂ ਦੀ ਸ਼ਿਕਾਇਤ ਐਸਐਸਪੀ ਮਨਦੀਪ ਸਿੰਘ ਦੇਣਗੇ।

------

ਏਐੱਸਆਈ ਨੇ ਦੋਸ਼ਾਂ ਨੂੰ ਨਕਾਰਿਆ

ਡਿਵੀਜ਼ਨ ਨੰਬਰ ਦੋ ਦੇ ਏਐਸਆਈ ਜਸਟੀਨ ਸਾਦਿਕ ਨੇ ਦੋਸ਼ਾ ਨੂੰ ਸਿਰੇ ਨੂੰ ਨਕਾਰਦਿਆਂ ਕਿਹਾ ਕਿ ਪਰਿਵਾਰਕ ਮੈਂਬਰਾਂ ਵਲੋਂ ਲਗਾਏ ਜਾ ਰਹੇ ਦੋਸ਼ ਬੇਬੁਨੀਆਦ ਹਨ।ਜਦੋਂ ਦੂਸਰੇ ਪੱਖ ਦੇ ਜਿਨ੍ਹਾਂ ਵਿਅਕਤੀਆਂ ਨਾਲ ਝਗੜਾ ਹੋ ਰਿਹਾ ਸੀ।ਉਨ੍ਹਾਂ ਦੇ ਕਹਿਣ ਮੁਤਾਬਕ ਪਰਭਜੋਤ ਵੀ ਉਨ੍ਹਾਂ ਨਾਲ ਹੀ ਮੌਜੂਦ ਸੀ। ਜਿਨ੍ਹਾਂ ਦੀ ਸ਼ਿਕਾਇਤ ਦੇ ਅਧਾਰ ਤੇ ਮਾਮਲਾ ਦਰਜ਼ ਕੀਤਾ ਗਿਆ ਹੈ।ਜਿਥੋਂ ਤੱਕ ਪਰਿਵਾਰਕ ਮੈਂਬਰਾਂ ਦੇ ਉਕਤ ਨੌਜਵਾਨ ਨੂੰ ਨਬਾਲਗ ਕਹਿਣ ਦਾ ਸਵਾਲ ਹੈ ਇਸ ਸਬੰਧੀ ਪੁਲਿਸ ਨੂੰ ਕੋਈ ਵੀ ਦਸਤਾਵੇਜ਼ ਪਰਿਵਾਰ ਵਲੋਂ ਨਹੀਂ ਦਿੱਤਾ ਗਿਆ ਹੈ। ਜੇਕਰ ਅਜਿਹਾ ਹੁੰਦਾ ਤਾਂ ਪਰਿਵਾਰ ਵਲੋਂ ਜ਼ੇਲ੍ਹ ਭੇਜਣ ਦੀ ਥਾਂ ਉਸ ਨੂੰ ਬਾਲ ਸੁਧਾਰ ਘਰ ਵਿਚ ਭੇਜ ਦੇਣਾ ਸੀ।ਜੇਕਰ ਪਰਿਵਾਰ ਉਨ੍ਹਾਂ ਦੀ ਸ਼ਿਕਾਇਤ ਐਸਐਸਪੀ ਕੋਲ ਕਰਨਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਦਾ ਅਧਿਕਾਰ ਹੈ ਉਹ ਕਰ ਸਕਦੇ ਹਨ।