ਪੱਤਰ ਪ੍ਰਰੇਰਕ, ਦੇਵੀਗੜ੍ਹ : ਨੇੜਲੇ ਪਿੰਡ ਚਿੜਵਾ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਪੇਂਡੂ ਜਲ ਘਰਾਂ ਦਾ ਵਿਕਾਸ ਕਰਨ ਦੇ ਨਾਂ 'ਤੇ ਅਪਣਾਈ ਜਾ ਰਹੀ ਨਿੱਜੀਕਰਨ, ਪੰਚਾਇਤੀਕਰਨ ਦੀ ਨੀਤੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਬਲਾਕ ਭੁਨਰਹੇੜੀ ਦੇ ਪਿੰਡ ਚਿੜਵਾ ਦੇ ਪੰਚਾਇਤ ਮੈਂਬਰ ਨਰੇਸ਼ ਸਿੰਘ ਨੇ ਕਿਹਾ ਕਿ ਪਿੰਡ ਵਿਚ ਜੇਕਰ ਵਰਲਡ ਬੈਂਕ ਦੀ ਟੀਮ, ਵਿਭਾਗ ਦੇ ਅਧਿਕਾਰੀ ਪਿੰਡ ਵਿੱਚ ਬਣੇ ਜਲ ਘਰ ਨੂੰ ਪੰਚਾਇਤ ਨੂੰ ਦੇਣ ਲਈ ਆਉਣਗੇ ਤਾਂ ਸਮੂਹ ਪਿੰਡ ਵਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਜਿੰਮੇਵਾਰੀ ਤੋ ਭੱਜ ਰਹੀ ਹੈ ਕਿੳਂੁਕਿ ਸਰਕਾਰ ਦੀ ਸਿਹਤ ਸਹੁਲਤਾਂ, ਸਿੱਖਿਆ, ਪਾਣੀ ਅਤੇ ਘਰ ਮੁੱਢਲੀਆਂ ਸਹੂਲਤਾਂ ਦੇਣ ਦੀ ਜਿੰਮੇਵਾਰੀ ਹੈ, ਪਰ ਇੱਥੇ ਲੋਕਾਂ ਦੀ ਆਪਸੀ ਸਾਂਝ ਨੂੰ ਖਤਮ ਕਰਨੀ ਲਈ ਸਰਕਾਰ ਪੰਚਾਇਤ ਦੇ ਗੱਲ ਵਿਭਾਗ ਦੀ ਜਿੰਮੇਵਾਰੀ ਪਾ ਰਹੀ ਹੈ ਜਦੋਂ ਕਿ ਪਿੰਡਾਂ ਦੀਆਂ ਪੰਚਾਇਤਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੰੁਦਾ। ਇਸ ਲਈ ਸਰਕਾਰ ਪਿੰਡਾਂ ਦੇ ਜਲ ਘਰ ਆਪ ਚਲਾਵੇ ਤੇ ਪਿੰਡ ਵਾਸੀਆਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਏ। ਇਸ ਮੌਕੇ ਪ੍ਰਧਾਨ ਗੁਰਚਰਨ ਸਿੰਘ ਖਾਕਟਾਂ ਕਲਾਂ, ਮਾਮਰਾਜ, ਰਾਮ ਸਿੰਘ, ਬਲਜਿੰਦਰ ਸਿੰਘ, ਸਤੀਸ਼, ਲਖਵੀਰ, ਹਰਵਿੰਦਰ ਟਾਂਡਾ, ਸੁੱਚਾ ਸਿੰਘ, ਰਾਹੁਲ, ਮੱਘਰ ਸਿੰਘ, ਜਸਪ੍ਰਰੀਤ ਸਿੰਘ, ਪਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ।