ਪੱਤਰ ਪ੍ਰਰੇਰਕ, ਪਟਿਆਲਾ : ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਸਿਹਤ ਪਰਿਵਾਰ ਭਲਾਈ ਪੰਜਾਬ ਅਤੇ ਖੋਜ ਮੈਡੀਕਲ ਸਿੱਖਿਆ ਪੰਜਾਬ ਦੇ ਕਾਮਨ ਕੇਡਰ ਨੂੰ ਵੱਖ-ਵੱਖ ਕਰਨ ਅਤੇ ਕਲੈਰੀਕਲ ਤੇ ਸਟੈਨੋ ਸਮੇਤ ਕਈ ਸ਼ੇ੍ਣੀਆਂ ਦੀਆਂ ਅਸਾਮੀਆਂ ਨੂੰ ਖਤਮ ਕਰਨ ਦੇ ਵਿਰੋਧ 'ਚ ਸਿਹਤ ਕਰਮਚਾਰੀਆਂ ਦਾ ਰੋਸ ਪ੍ਰਦਰਸ਼ਨ ਜਾਰੀ ਹੈ। ਇਸ ਤਹਿਤ ਅੱਜ ਕੇਡਰ ਬਚਾਓ ਸੰਘਰਸ਼ ਕਮੇਟੀ ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਅੱਜ ਪੰਜਾਬ ਸਰਕਾਰ ਦੇ ਇਸ ਮੁਲਾਜ਼ਮ ਮਾਰੂ ਫੈਸਲੇ ਖ਼ਿਲਾਫ਼ ਟੀਬੀ ਹਸਪਤਾਲ ਵਿਖੇ ਰੋਸ ਪ੍ਰਦਰਸ਼ਨ ਮਗਰੋਂ ਗੇਟ ਰੈਲੀ ਕੀਤੀ ਗਈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਟੇਟ ਤੋਂ ਬਾਡੀ ਮਿਲੇ ਪ੍ਰਰੋਗਰਾਮ ਤਹਿਤ ਯੂਨੀਅਨ ਦੇ ਨੁਮਾਇੰਦਿਆਂ ਦੀ ਅਗਵਾਈ 'ਚ ਸ਼ੁੱਕਰਵਾਰ ਤਕ ਇਕ ਘੰਟੇ ਦੀਆਂ ਗੇਟ ਰੈਲੀਆਂ ਜਾਰੀ ਰਹਿਣਗੀਆਂ। ਅੱਜ ਸਿਵਲ ਸਰਜਨ ਦਫਤਰ ਅਤੇ ਕੱਲ੍ਹ ਨੂੰ ਡੈਂਟਲ ਕਾਲਜ ਵਿਖੇ ਗੇਟ ਰੈਲੀ ਕੀਤੀ ਜਾਵੇਗੀ।

ਸਮੂਹ ਜਥੇਬੰਦੀਆਂ ਦੇ ਆਗੂਆਂ ਤੇ ਕੇਡਰ ਬਚਾਓ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਤੇ ਪ੍ਰਧਾਨ ਗੁਰਪ੍ਰਰੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਇਸ ਮੌਕੇ ਪ੍ਰਧਾਨ ਗੁਰਪ੍ਰਰੀਤ ਸਿੰਘ, ਅਮਰਿੰਦਰ ਸਿੰਘ, ਤੇਜਿੰਦਰ ਸਿੰਘ, ਸੁੱਚਾ ਸਿੰਘ ਚੇਅਰਮੈਨ, ਸੱਤਿਆ ਪ੍ਰਕਾਸ਼ ਜਰਨਲ ਸੈਕਟਰੀ, ਸੁਖਵਿੰਦਰ ਸਿੰਘ ਪ੍ਰਧਾਨ, ਅਜੀਤਪਾਲ ਸਿੰਸਘ, ਰਵਿੰਦਰ ਸ਼ਰਮਾ, ਜਤਿੰਦਰ ਸਿੰਘ ਪ੍ਰਰੈਸ ਸੈਕਟਰੀ ਰਾਜੂ ਤਿਵਾੜੀ, ਪਰਮਜੀਤ ਸਿੰਘ, ਭੁਪਿੰਦਰ ਵਾਲੀਆ, ਖੁਸ਼ਵੀਰ ਸਿੰਘ ਸਮੇਤ ਰਜਿੰਦਰਾ-ਟੀ. ਬੀ. ਹਪਤਾਲ, ਮੈਡੀਕਲ ਤੇ ਡੈਂਟਲ ਕਾਲਜ ਦੇ ਸਮੂਹ ਪੈਰਾਮੈਡੀਕਲ ਤੇ ਕਲੈਰੀਕਲ ਸਟਾਫ ਨੇ ਸ਼ਮੂਲੀਅਤ ਕੀਤੀ।