ਪੱਤਰ ਪੇ੍ਰਕ, ਪਟਿਆਲਾ : ਜਲ ਸਰੋਤ ਵਿਭਾਗ ਵਲੋਂ ਪੁਨਰ ਗਠਨ ਨੀਤੀ ਨੂੰ ਲਾਗੂ ਕਰਦਿਆ ਦਸੰਬਰ ਮਹੀਨੇ ਦਫ਼ਤਰਾਂ ਨੂੰ ਭੰਗ ਕਰਕੇ ਮੁਲਾਜਮਾਂ ਦੀਆਂ ਬਦਲੀਆਂ ਕਰਨ ਦੀ ਕਾਰਵਾਈ ਤੇਜ ਕਰ ਦਿਤੀ ਹੈ, ਜਿਸ ਕਾਰਨ ਮੁਲਾਜਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਨੀਤੀ ਨੂੰ ਰੱਦ ਕਰਾਉਣ ਲਈ ਦੇਵੀਗੜ ਮੰਡਲ ਪਟਿਆਲਾ ਨਾਲ ਸਬੰਧਤ ਮੁਲਾਜਮ ਵਲੋ ਬਲਵਿੰਦਰ ਸਿੰਘ ਮਡੋਲੀ, ਨਰੇਸ਼ ਦੇਧਨਾ, ਗੁਰਮੀਤ ਲਾਛੜੁ ਤੇ ਵਿਪਨ ਕੁਮਾਰ ਦੀ ਅਗਵਾਈ ਹੇਠ ਰੋਸ ਧਰਨਾ ਦਿਤਾ ਗਿਆ। ਇਸ ਮੌਕੇ ਮੁਲਾਜ਼ਮਾ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਤਰ ਹੋਏ ਮੁਲਾਜਮਾ ਨੂੰ ਸੰਬੋਧਨ ਕਰਦਿਆ ਮੁਲਾਜਮ ਆਗੂ ਦਰਸ਼ਨ ਬੇਲੂ ਮਾਜਰਾ, ਰਣਧੀਰ ਸਿੰਘ ਬਹਿਰ ਜੱਚ, ਮਨਜੀਤ ਸਿੰਘ ਨਾਭਾ ਤੇ ਰਜਿੰਦਰ ਧਾਲੀਵਾਲ ਨੇ ਕਿਹਾ ਕਿ ਸਰਕਾਰ ਪੁਨਰਗਠਨ ਦੇ ਨਾ ਤੇ ਇਸ ਅਦਾਰੇ ਨੁੰ ਨਿੱਜੀ ਹੱਥਾ ਦੇਣ ਦੀ ਤਿਆਰੀ ਕਰ ਰਹੀ ਹੈ ਕਿਰਤੀ ਲੋਕਾਂ ਦੀ ਖੁਨ ਪਸੀਨੇ ਦੀ ਕਮਾਈ ਨਾਲ ਉਸਾਰੇ ਇਸ ਵਿਭਾਗ ਨੁੰ ਕਾਰਪੋਰੇਟ ਸੈਕਟਰ ਦੇ ਹਵਾਲੇ ਕਰਨ ਲਈ ਤੇਜੀ ਨਾਲ ਅਗੇ ਵਧ ਰਹੀ ਹੈ। ਪੰਜਾਬ ਦੇ ਕਿਰਤੀ ਲੋਕ ਇਸਦਾ ਡਟਕੇ ਟਾਕਰਾ ਕਰਨਗੇ ਇਸ ਲਈ ਜਥੇਬੰਦੀ ਦੀ ਸੁਬਾ ਕਮੇਟੀ ਨੇ ਫ਼ੇਸਲਾ ਕੀਤਾ ਹੈ ਕਿ 14 ਜਨਵਰੀ ਤੋ 31 ਜਨਵਰੀ ਤਕ ਪੰਜਾਬ ਦੇ 65 ਵੱਡੇ ਛੋਟੇ ਸਹਿਰਾ 'ਚ ਰੋਸ ਧਰਨੇ ਦੇ ਕੇ ਲੋਕਾਂ ਨੂੰ ਤਿੱਖੀ ਲੜਾਈ ਲਈ ਤਿਆਰ ਕੀਤਾ ਜਾਵੇਗਾ, ਜਿਸਦੀ ਕੜੀ ਤਹਿਤ ਅੱਜ ਧਰਨਿਆਂ ਦੀ ਸੁਰੂਆਤ ਹੋ ਗਈ ਹੈ। ਮੁਲਾਜਮ ਆਗੂ ਨੇ ਚਿੰਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਮੁਲਾਜਮਾ ਨੁੰ ਘਰੋ ਬੇਘਰ ਕਰਨ ਦੀ ਸਰਕਾਰ ਦੀ ਇਸ ਨੀਤੀ ਦਾ ਮੁੂੰਹ ਤੋੜਵਾਂ ਜਵਾਬ ਦੇਵਾਗੇ। ਜੇ ਇਹ ਪਰਕਿਰਿਆ ਅਮਲੀ ਰੂਪ 'ਚ ਲਾਗੂ ਹੁੰਦੀ ਹੈ ਤਾਂ ਇੰਨੇ ਘੱਟ ਮੁਲਾਜ਼ਮਾਂ ਨਾਲ ਅੰਤਰ ਰਾਜੀ ਨਹਿਰਾਂ ਚਲਾਉਣੀਆਂ ਬਹੁਤ ਅੋਖੀਆਂ ਹਨ। ਇਸ ਮੌਕੇ ਕਰਮ ਸਿੰਘ ਨਾਭਾ, ਭਜਨ ਸਿੰਘ ਲੰਗ,ਜਸਵਿੰਦਰ ਸੋਜਾ ਤੇ ਗੁਰਚਰਨ ਸਿੰਘ ਸੁਨਿਆਰਹੇੜੀ ਨੇ ਕਿਹਾ ਕਿ ਵੱਖ ਸਹਿਰਾ ਚ ਧਰਨੇ ਦੇਣ ਉਪਰੰਤ ਸਰਕਾਰ ਦੇ ਖਿਲਾਫ਼ ਆਰਪਾਰ ਦੀ ਲੜਾਈ ਵਿੱਢੀ ਜਾਵੇਗੀ। ਇਸ ਮੌਕੇ ਹਰੀਰਾਮ ਨਿੱਕਾ,ਮੋਤੀ ਰਾਮ, ਸਰਬਜੀਤ ਲਾਡੀ, ਨਿਰਮਲ ਨੈਣਾ, ਗੁਰਜੰਟ ਸਿੰਘ ,ਬਲਕਾਰ ਸਿੰਘ, ਗੁਰਪ੍ਰਰੀਤ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।