ਭਾਰਤ ਭੂਸ਼ਣ ਗੋਇਲ, ਸਮਾਣਾ

ਦੁਸਹਿਰੇ ਦੇ ਸ਼ੁਭ ਅਵਸਰ ਤੇ ਐਤਵਾਰ ਨੂੰ ਦੇਸ਼ ਭਰ ਵਿਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁੱਤਲੇ ਫੂਕੇ ਜਾਣ ਤੋਂ ਪਹਿਲਾਂ ਹੀ ਸਮਾਣਾ ਦੇ ਨਗਰ ਕੌਂਸਲ ਚੌਂਕ ਵਿਚ ਯੂਥ ਕਾਂਗਰਸ ਦੀ ਅਗਵਾਈ ਹੇਠ ਇੱਕਠੇ ਹੋਏ ਕਾਂਗਰਸੀ ਵਰਕਰਾਂ ਨੇ ਰਾਵਣ ਪਰਿਵਾਰ ਦੇ ਪੂਤਲੇ ਫੂਕਣ ਦੀ ਜਗ੍ਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀ ਦੇ ਮੁੱਖ ਮੰਤਰੀ ਯੋਗੀ ਨਾਥ ਤੇ ਅਮਿਤ ਸ਼ਾਹ ਦੇ ਪੂਤਲੇ ਫੂੁਕੇ। ਇਸ ਮੌਕੇ ਯੂਥ ਪ੍ਰਧਾਨ ਮਨੂੰ ਸ਼ਰਮਾ ਨੇ ਕਿਹਾ ਕਿ ਰਾਵਣ ਵੱਲੋਂ ਜਿੰਦਗੀ ਵਿਚ ਇੱਕ ਵਾਰ ਗਲਤੀ ਕੀਤੀ ਸੀ ਜਿਸ ਦੀ ਸਜਾ ਉਸ ਨੂੰ ਅੱੱਜ ਤੱਕ ਦਿੱਤੀ ਜਾ ਰਹੀ ਹੈ ਪ੍ਰੰਤੂ ਦੇਸ ਦੇ ਪ੍ਰਧਾਨ ਮੰਤਰੀ ਤੇ ਉਸ ਦੇ ਮੱੁਖ ਮੰਤਰੀਆਂ ਤੇ ਹੋਰ ਮੰਤਰੀਆਂ ਵਲੋਂ ਨੋਟਬੰਦੀ, ਜੀਐਸਟੀ, ਕਿਸਾਨਾਂ ਨੂੰ ਬਰਬਾਦ ਕਰਨ ਵਾਲੇ ਤਿੰਨ ਕਾਨੂੰਨ, ਦਲਿਤ ਭਾਈਚਾਰੇ ਨਾਲ ਹੋ ਰਹੀਆਂ ਜਿਆਦਤੀਆਂ, ਕਤਲੇਆਮ, ਬਲਾਤਕਾਰ ਤੋਂ ਇਲਾਵਾ ਹੋਰ ਅਨੇਕਾਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਦੇਸ਼ ਵਾਸੀਆਂ ਲਈ ਨਾ ਸਹਿਣ ਯੋਗ ਹਨ ਤੇ ਸਰਕਾਰ ਵਲੋਂ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਦੇਸ਼ ਦੀ ਜਨਤਾ ਇਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਉਸ ਦੇ ਮੰਤਰੀ ਸਿਰਫ਼ ਅੰਬਾਨੀ-ਅਡਾਨੀ ਨੂੰ ਅਮੀਰ ਬਣਾਉਣ ਵਿਚ ਲੱਗੇ ਹੋਏ ਹਨ ਅਤੇ ਦੇਸ਼ ਦੀ ਜਨਤਾ ਕਮਰਤੋੜ ਮਹਿੰਗਾਈ ਵਿਚ ਦਬ ਚੱੁਕੀ ਹੈ। ਉਨ੍ਹਾਂ ਦੁਸ਼ਹਿਰੇ ਦੇ ਦਿਨ ਲੋਕਾਂ ਨੂੰ ਮੋਦੀ ਐਂਡ ਕੰਪਨੀ ਦੇ ਪੂਤਲੇ ਫੂਕਣ ਦੀ ਅਪੀਲ ਕੀਤੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਸ਼ਵਨੀ ਗੁਪਤਾ, ਜਤਿਨ ਵਰਮਾ, ਮੰਗਤ ਮਵੀ, ਪ੍ਰਦੀਪ ਸ਼ਰਮਾ, ਦੀਪੂ ਬਾਲੀ, ਇੰਦਰ ਸੈਨ, ਸੋਨੂੰ ਕਲਿਆਣ, ਬਲਦੇਵ ਕਿ੍ਸਨ, ਸਿਵ ਕੁਮਾਰ, ਰਾਜ ਕੁਮਾਰ, ਪਾਸੀ ਲਾਲ ਆਦਿ ਹਾਜ਼ਰ ਸਨ।