ਪੱਤਰ ਪ੍ਰਰੇਰਕ, ਪਟਿਆਲਾ : ਸਫ਼ਾਈ ਸੇਵਕ ਯੂਨੀਅਨ ਪੰਜਾਬ ਦੀ ਮੀਟਿੰਗ ਅਸ਼ੌਕ ਸਾਰਵਾਨ, ਰਮੇਸ਼ ਗੈਚੰਡ, ਰਾਜਿੰਦਰ ਕੁਮਾਰ ਤੇ ਹੰਸ ਰਾਜ ਬਨਵਾੜੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਫ਼ੈਸਲਾ ਕੀਤਾ ਕਿ ਚੋਣਾਂ ਸਮੇ ਕੱਚੇ ਕਾਮੇ ਪੱਕੇ ਕਰਨ, ਪੇ ਕਮਿਸਨ ਦੀ ਰਿਪੋਰਟ ਜਾਰੀ ਕਰਨ, ਡੀਏ ਦੀਆਂ ਕਿਸ਼ਤਾਂ ਤੇ ਡੀਏ ਦੇ ਬਕਾਏ ਅਤੇ 2004 ਤੋਂ ਬਾਅਦ ਭਰਤੀ ਹੋਏ ਕਾਮਿਆਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਾਰਨ ਦੇ ਜੋ ਵਾਅਦੇ ਕੀਤੇ ਸਨ ਉਹ ਵਫ਼ਾ ਨਹੀ ਹੋਏ ਜਿਸ ਕਾਰਨ ਸਫ਼ਾਈ ਕਾਮਿਆਂ ਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ। ਸਫ਼ਾਈ ਕਾਮਿਆਂ ਦੇ ਆਗੂ ਰਮੇਸ਼ ਚੰਦ ਵੈਦ ਜਗਸੀਰ ਗਹਿਲੋਤ ਮੁਹਾਲੀ, ਸੁਨੀਲ ਬਿਡਵਾਲ ਪਟਿਆਲਾ ਤੇ ਗੁਲਸਨ ਬਰਨਾਲਾ ਨੇ ਕਿਹਾ ਕਿ ਇਸ ਲਈ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਸਾਂਝੇ ਸੰਘਰਸਾਂ ਦੇ ਨਾਲ ਨਾਲ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ 28, 29 ਤੇ 30 ਸਤੰਬਰ ਨੂੰ ਪੰਜਾਬ ਦੇ ਨਗਰ ਨਿਗਮਾਂ, ਨਗਰ ਪਾਲਿਕਾਵਾਂ ਤੇ ਨਗਰ ਪੰਚਾਇਤਾਂ ਵਿਚ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਜਾਣਗੇ ਤੇ 19 ਅਕਤੁਬਰ ਨੁੰ ਸਮੁਚਾ ਸਫ਼ਾਈ ਕਾਮਾ ਜੇਲ੍ਹ ਭਰਨ ਲਈ ਵਹੀਰਾ ਘੱਤੇਗਾ ਇਹਨਾਂ ਕਾਮਿਆਂ ਦੀ ਹਮਾਇਤ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੇਡਰੇਸਨ ਦੇ ਆਗੂਆਂ ਦਰਸ਼ਨ ਬੇਲੂਮਾਜਰਾ, ਗੁਰਵਿੰਦਰ ਖਮਾਣੋ, ਸੁਖਦੇਵ ਚਿੰਗਾਲੀ ਵਾਲਾ ਤੇ ਗੁਰਦੀਪ ਬਠਿੰਡਾ ਨੇ ਕਿਹਾ ਕਿ ਮੰਗਾਂ ਮੰਨਣ ਦੀ ਬਜਾਏ ਸਰਕਾਰ ਪਹਿਲਾਂ ਮਿਲਦੀਆਂ ਸਹੁਲਤਾਂ ਸਰਕਾਰ ਜਜੀਆ ਟੈਕਸ ਲਾ ਕੇ ਤੇ ਮੋਬਾਇਲ ਭੱਤਾ ਕੱਟ ਕੇ ਖੋਹ ਰਹੀ ਹੈ। ਮੁਲਾਜਮ ਆਗੂ ਜਸਵੀਰ ਖੋਖਰ ਕਿਸੋਰ ਚੰਦ ਗਾਜ, ਮਾਲਵਿੰਦਰ ਸਿੰਘ ਸੰਧੂ, ਲਖਵਿੰਦਰ ਖਾਨਪੁਰ, ਚਮਕੋਰ ਧਾਰੋਕੀ, ਜਿੰਮੀ ਨਾਹਰ ਤੇ ਜਸਵਿੰਦਰ ਸੋਜਾ ਨੇ ਕਿਹਾ ਕਿ ਇਨ੍ਹਾਂ ਸੰਘਰਸਾਂ ਨੁੰ ਕਾਮਯਾਬ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।