ਪੱਤਰ ਪ੍ਰਰੇਰਕ, ਪਟਿਆਲਾ : ਪੰਜਾਬ ਸਰਕਾਰ ਦੀ ਮੁਲਾਜਮ ਤੇ ਪੈਨਸ਼ਨਰ ਸਮੇਤ ਦਿਹਾੜੀਦਾਰ, ਕੰਟਰੈਕਟ, ਆਊਟ ਸੋਰਸ ਅਤੇ ਪਾਰਟ ਟਾਇਮ ਕਰਮਚਾਰੀਆਂ ਮੰਗਾਂ ਸਬੰਧੀ ਸਰਕਾਰ ਦੇ ਦੋਖੀ ਰਵਈਏ ਵਿਰੁੱਧ 6 ਅਗਸਤ ਤੋਂ ਮਨਿਸਟੀਰੀਅਲ ਅਤੇ ਚੌਥਾ ਦਰਜਾ ਕਰਮਚਾਰੀਆਂ ਵਲੋਂ ਸ਼ੁਰੂ ਕੀਤੀ ਕੰਮ ਛੱਡੋ ਹੜਤਾਲ 9ਵੇਂ ਦਿਨ ਵੀ ਜਾਰੀ ਰਹੀ। ਅੱਜ ਸਾਂਝੀ ਰੈਲੀ ਜ਼ਿਲ੍ਹਾ ਸਿੱਖਿਆ (ਸਿ.ਸੈ.) ਦੇ ਦਫਤਰ ਕੰਪਲੈਕਸ ਵਿਚ ਕੀਤੀ ਗਈ ਅਤੇ ਲੀਲਾ ਭਵਨ ਚੌਂਕ ਤੱਕ ਰੋਸ ਮਾਰਚ ਕਰਨ ਉਪਰੰਤ ਵਿੱਤ ਮੰਤਰੀ ਦੀ ਅਰਥੀ ਸਾੜੀ ਗਈ। ਪੰਜਾਬ ਯੂਟੀ ਮੁਲਾਜਮ ਤੇ ਪੈਨਸ਼ਨਰ ਸਾਂਝਾ ਮੰਚ ਵੱਲੋਂ ਤਿਆਰ ਕੀਤਾ ਸਾਂਝਾ ਮੁਲਾਜਮ, ਪੈਨਸ਼ਨਰ ਤੇ ਕੰਟਰੈਕਟ, ਦਿਹਾੜੀਦਾਰ, ਆਊਟ ਸੋਰਸ ਤੇ ਪਾਰਟ ਟਾਇਮ ਮੁਲਾਜਮ ਮੰਗਾਂ ਦਾ ਮੈਮੋਰੰਡਮ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਦਿੱਤਾ ਗਿਆ। ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ 15 ਅਗਸਤ ਨੂੰ ਮੁਲਾਜਮ ਤੇ ਪੈਨਸ਼ਨਰ 'ਸੰਕਲਪ ਦਿਵਸ' ਮਨਾਉਣਗੇ ਅਤੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨਗੇ ਅਤੇ ਕੌਮੀ ਝੰਡੇ ਨੂੰ ਸਲਾਮੀ ਵੀ ਦੇਣਗੇ। ਉਪਰੰਤ ਆਪਣੀਆਂ ਪੌਣੇ ਚਾਰ ਸਾਲਾਂ ਤੋਂ ਲਮਕ ਅਵਸਥਾ ਵਿੱਚ ਪਈਆਂ ਜਿਸ ਤੇ ਨਾ ਤਾਂ ਮੁੱਖ ਮੰਤਰੀ ਅਤੇ ਨਾ ਹੀ ਕੈਬਨਿਟ ਸਬ ਕਮੇਟੀ ਧਿਆਨ ਦੇ ਰਹੀ ਹੈ, ਝੰਡਾ ਲਹਿਰਾਉਣ ਸਥਲ ਵਲ ਮਾਰਚ ਕਰਕੇ ਪਟਿਆਲਾ ਵਿਖੇ ਝੰਡਾ ਲਹਿਰਾਉਣ ਆ ਰਹੇ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮੈਮੋਰੰਡਮ ਦੇਣਗੇ ਅਤੇ ਅਗਲੇ ਸੰਘਰਸ਼ ਜੋ ਕਲੈਰੀਕਲ ਕਾਮਿਆਂ ਦੀ ਕੰਮ ਛੱਡੋ ਹੜਤਾਲ 17 ਤੱਕ ਜਾਰੀ ਰਹੇਗੀ। 18 ਅਗਸਤ ਨੂੰ ਮੁਕੰਮਲ ਕੰਮ ਠੱਪ ਕਰਕੇ ਰੈਲੀਆਂ ਮੁਜਾਹਰੇ ਕੀਤੇ ਜਾਣਗੇ। ਅੱਜ ਦੀ ਰੈਲੀ ਵਿੱਚ ਬਿਜਲੀ ਬੋਰਡ ਦੀਆਂ 40 ਹਜਾਰ ਅਸਾਮੀਆਂ ਖਤਮ ਕਰਨ ਅਤੇ ਜਲ ਸਰੋਤ (ਸਿੰਚਾਈ ਵਿਭਾਗ) ਦੇ ਪੁਨਰ ਗਠਨ ਦਾ ਜੋਰਦਾਰ ਵਿਰੋਧ ਕੀਤਾ ਗਿਆ। ਇਸ ਮੌਕੇ ਖੁਸ਼ਵਿੰਦਰ ਕਪਿਲਾ, ਬਚਿੱਤਰ ਸਿੰਘ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਗੁਰਦੀਪ ਸਿੰਘ ਵਾਲੀਆ, ਜਸਵਿੰਦਰ ਸਿੰਘ, ਰਾਮ ਪ੍ਰਸਾਦ ਸਹੋਤਾ, ਰਣਜੀਤ ਸਿੰਘ ਮਾਨ, ਤੇ ਜਸਵੀਰ ਸਿੰਘ ਖੋਖਰ, ਅਮਰਜੀਤ ਸਿੰਘ ਧਾਲੀਵਾਲ ਸ਼ਾਮਲ ਸਨ।