ਸਟਾਫ ਰਿਪੋਰਟਰ, ਪਟਿਆਲਾ : ਸ਼ੋ੍ਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਵੱਲੋਂ ਤੇਲ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਜਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਪਹਿਲਾਂ ਹਰੇਕ ਵਾਰਡ ਦਾ ਪੁਆਇੰਟ ਬਣਾ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਤੋਂ ਬਾਅਦ ਸਾਰੇ ਵਰਕਰ ਚਾਂਦਨੀ ਚੌਂਕ ਵਿਖੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਇਕੱਠੇ ਹੋਏ। ਜਿਥੇ ਮੋਤੀ ਮਹਿਲ ਵੱਲ ਰੋਸ਼ ਮਾਰਚ ਸ਼ੁਰੂ ਕੀਤਾ ਗਿਆ। ਜਿਉਂ ਹੀ ਪੁਲਸ ਨੂੰ ਇਸ ਦੀ ਭਣਕ ਪਈ ਤਾਂ ਭਾਰੀ ਸੰਖਿਆ ਵਿਚ ਪੁਲਸ ਪਾਰਟੀਆਂ ਪਹੁੰਚ ਗਈਆਂ ਅਤੇ ਅਕਾਲੀ ਵਰਕਰਾਂ ਨੂੰ ਰੋਕ ਲਿਆ ਗਿਆ। ਅਕਾਲੀ ਵਰਕਰ ਮੋਤੀ ਮਹਿਲ ਤੱਕ ਰੋਸ਼ ਪ੍ਰਦਰਸਨ ਕਰਨ ਲਈ ਜਾ ਰਹੇ ਸਨ। ਸਭ ਤੋਂ ਅਹਿਮ ਗੱਲ ਇਹ ਸੀ ਕਿ ਅਕਾਲੀ ਵਰਕਰਾਂ ਨੇ ਖੱਚਰ ਰੇਹੜਿਆਂ 'ਤੇ ਚੜ ਕੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਤੇਲ ਦੀਆਂ ਵਧੀਆ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਜਿਥੇ ਕੇਂਦਰ ਸਰਕਾਰ ਨੂੰ ਐਕਸਾਈਜ਼ ਡਿਊਟੀ ਵਿਚ ਕਟੌਤੀ ਕਰਨੀ ਚਾਹੀਦੀ ਹੈ, ਉਥੇ ਪੰਜਾਬ ਸਰਕਾਰ ਨੂੰ ਵੈਟ ਵਿਚ ਕਟੌਤੀ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਤੇਲ ਦੀਆਂ ਕੀਮਤਾਂ 'ਤੇ ਰੌਲਾ ਪਾਉਣ ਵਾਲੀ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿਚ ਸਭ ਤੋਂ ਜਿਆਦਾ 30 ਫੀਸਦੀ ਵੈਟ ਅਤੇ ਪੰਜਾਬ ਵਿਚ ਕਾਂਗਰਸ ਸਰਕਾਰ ਵੱਲੋਂ 27 ਫੀਸਦੀ ਤੋਂ ਜਿਆਦਾ ਵੈਟ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਨਾ ਕੇਵਲ ਵੈਟ ਲਗਾ ਕੇ ਲੋਕਾਂ ਦਾ ਕਚੁੰਮਰ ਕੱਿਢਆ ਜਾ ਰਿਹਾ ਹੈ, ਉਥੇ ਹੀ ਲੋੜ ਦੇ ਸਮੇਂ ਲੋੜਵੰਦਾਂ ਦੇ ਕਾਰਡ ਹੀ ਕੱਟ ਦਿੱਤੇ ਗਏ ਹਨ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਕੋਵਿਡ ਦੋ ਦੌਰਾਨ ਕਾਂਗਰਸ ਨੇ ਆਪ ਤਾਂ ਰਾਸ਼ਨ ਕੀਤਾ ਦੇਣਾ ਸੀ, ਸਗੋਂ ਜਿਹੜਾ ਕੇਂਦਰ ਵੱਲੋਂ ਦਿੱਤਾ ਗਿਆ ਉਹ ਵੀ ਨਹੀਂ ਵੰਡਿਆ ਗਿਆ। ਇਸ ਮੌਕੇ ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਸਕੱਤਰ ਜਨਰਲ ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਜਨਰਲ ਸਕੱਤਰ ਰਵਿੰਦਰਪਾਲ ਸਿੰਘ ਪਿ੍ਰੰਸ ਲਾਂਬਾ, ਸੁਖਬੀਰ ਸਨੌਰ, ਗੋਬਿੰਦਰ ਬਡੁੰਗਰ, ਰਾਜੇਸ਼ ਕਨੌਜੀਆ, ਜਸਵਿੰਦਰ ਚੱਢਾ, ਨਵਨੀਤ ਵਾਲੀਆ, ਜੈ ਦੀਪ ਗੋਇਲ, ਹੈਪੀ ਲੋਹਟ, ਸ਼ਾਮ ਲਾਲ ਖੱਤਰੀ, ਹਰਬਖਸ਼ ਚਹਿਲ, ਮੌਂਟੀ ਗਰੋਵਰ, ਬਿੰਦਰ ਨਿੱਕੂ, ਸਿਮਰਨ ਗਰੇਵਾਲ, ਦੀਪ ਰਾਜਪੂਤ, ਸਿਮਰ ਕੁਕਲ, ਮੁਨੀਸ਼ ਸਿੰਘੀ, ਹਰਮੀਤ ਸਿੰਘ, ਰਾਜੀਵ ਅਟਵਾਲ, ਹਰਜੀਤ ਸਿੰਘ ਜੀਤੀ, ਜੈ ਪ੍ਰਕਾਸ਼ ਯਾਦਵ, ਵਿੱਕੀ ਕਨੋਜੀਆ, ਜਸਵਿੰਦਰ ਸਿੰਘ, ਜਗਦੇਵ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਠੇਕੇਦਾਰ, ਸੁਰਿੰਦਰ ਸਿੰਘ, ਮਨਜੀਤ ਸਿੰਘ, ਰਵਿੰਦਰ ਸੌਲੰਕੀ, ਜਗਨੂੰ, ਡਾ ਅਮਰੀਕ, ਨੀਰਜ਼ ਠਾਕਰ, ਵਿਕਾਸ ਗੁਪਤਾ,ਚਾਰਲੀ ਅਤੇ ਅਕਾਸ਼ ਬਾਕਸਰ ਆਦਿ ਵੀ ਹਾਜ਼ਰ ਸਨ।