ਪੱਤਰ ਪ੍ਰਰੇਰਕ, ਪਟਿਆਲਾ : ਸੈਂਟਰਲ ਟਰੇਡ ਯੂਨੀਅਨ ਵਲੋਂ ਦਿੱਤੇ ਸੱਦੇ 'ਤੇ ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਬੈਨਰ ਹੇਠ ਬੈਂਕ ਕਰਮਚਾਰੀਆਂ ਨੇ ਅਰਬਨ ਅਸਟੇਟ ਵਿਖੇ ਸਥਿਤ ਐਸਬੀਆਈ ਪ੍ਰਗਤੀ ਭਵਨ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯਾਦਵਿੰਦਰ ਗੁਪਤਾ, ਬਲਵੀਰ ਸ਼ਰਮਾ, ਵਰਿੰਦਰ ਸ਼ਰਮਾ, ਹੁਸ਼ਿਆਰ ਚੰਦ, ਤਰੁਣ ਕੌੜਾ, ਦਿਵਿਆ ਪਾਲ, ਬਰਿੰਦਰ ਸਿੰਘ, ਪੁਨੀਤ ਸ਼ਰਮਾ, ਪੁਨੀਤ ਵਿਠਲ, ਪਰਮਿੰਦਰ ਸਿੰਘ, ਹੈਪੀ ਅਰੋੜਾ ਸਮੇਤ ਹੋਰ ਆਗੂ ਮੋਜੂਦ ਰਹੇ। ਐਸ.ਕੇ ਗੌਤਮ ਨੇ ਦੱਸਿਆ ਕਿ ਮਜਦੂਰ ਵਿਰੋਧੀ ਸਰਕਾਰ ਦੀਆਂ ਨੀਤੀਆਂ ਰੋਕਣ ਦੀ ਮੰਗ ਦੇ ਹੱਕ ਵਿਚ ਬੈਂਕ ਕਰਮਚਾਰੀਆਂ ਨੇ ਕਾਲੇ ਬੱਲੇ ਲਗਾ ਕੇ ਤੇ ਪ੍ਰਦਰਸ਼ਨ ਕਰਦਿਆਂ ਆਲ ਇੰਡੀਆ ਪ੍ਰਰੋਟੈਸਟ ਡੇਅ ਮਨਾਇਆ ਗਿਆ। ਗੌਤਮ ਨੇ ਦੱਸਿਆ ਕਿ ਸਰਕਾਰ 150 ਸਾਲ ਦੀ ਜੱਦੋ ਜਹਿਦ ਤੋਂ ਬਾਅਦ ਜਿੱਤੇ ਅਧਿਕਾਰਾਂ ਨੂੰ ਰੱਦ ਕਰਨਾ, ਮਜਦੂਰਾਂ ਦੇ ਅਧਿਕਾਰਾਂ 'ਤੇ ਲਗਾਤਾਰ ਹਮਲੇ ਦਾ ਵਿਰੋਧ, ਰੁਪਏ ਦੀ ਨਗਦ ਟਰਾਂਸਫਰ ਦੀ ਮੰਗ, 7500 ਰੁਪਏ ਸਾਰੇ ਗੈਰ ਆਮਦਨੀ ਟੈਕਸ ਅਦਾ ਕਰਨ ਵਾਲੇ ਘਰਾਂ ਨੂੰ, 48 ਲੱਖ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਡੀਏ ਫਰੀਜ਼ ਤੇ 68 ਲੱਖ ਪੈਨਸ਼ਨਰਾਂ ਦੇ ਡੀਏ ਫਰੀਜ ਕਰਨ ਦੇ ਫੈਸਲਾੇ ਦਾ ਵਿਰੋਧ ਮੰਗਾਂ ਵਿਚ ਸ਼ਾਮਲ ਹਨ। ਯਾਦਵਿੰਦਰ ਗੁਪਤਾ ਨੇ ਕਿਹਾ ਕ ਕਿਰਤ ਕਾਨੂੰਨਾਂ ਵਿਚ ਹੋ ਰਹੀਆਂ ਤਬਦੀਲੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ, ਰਾਜ ਪੱਧਰੀ ਸਾਂਝੀ ਮੀਟਿੰਗਾਂ ਕੀਤੀਆਂ ਜਾਣਗੀਆਂ।