ਪੱਤਰ ਪ੍ਰਰੇਰਕ, ਪਟਿਆਲਾ : ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ ਸਬ ਅਰਬਨ ਮੰਡਲ ਪਟਿਆਲਾ ਦੀਆਂ ਵੱਖ-ਵੱਖ ਸਬ-ਡਵੀਜਨਾਂ ਵਿਚ ਕੇਂਦਰ ਸਰਕਾਰ ਵਲੋਂ ਬਿਜਲੀ ਬਿੱਲ 2020 ਵਿਚ ਸੋਧ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਵਿਰੁੱਧ ਕਾਲੇ ਬਿੱਲੇ ਲਾ ਕੇ ਜੋਰਦਾਰ ਰੋਸ ਧਰਨੇ ਲਗਾਏ ਗਏ। ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਡਵੀਜਨ ਪ੍ਰਧਾਨ ਸਾਥੀ ਕੁਲਵਿੰਦਰ ਸਿੰਘ ਨੇ ਕਰਮਚਾਰੀਆਂ ਨੂੰ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਸਤਰਕ ਰਹਿਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਮੁਲਾਜਮਾਂ ਦੇ ਭਖਦੇ ਮਸਲੇ ਜਿਵੇਂ ਕਿ ਪੇਅ-ਬੈਂਡ ਵਿਚ ਵਾਧਾ, ਕੱਚੇ ਕਰਮਚਾਰੀ ਪੱਕੇ ਕਰਨਾ, ਠੇਕੇਦਾਰੀ ਸਿਸਟਮ ਬੰਦ ਕਰਨਾ, ਪੀਟੀਐਸ ਕਰਮਚਾਰੀ ਰੈਗੂਲਰ ਕਰਨਾ ਅਤੇ ਹੋਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਪਾਵਰਕਾਮ ਦੇ ਸਮੁੱਚੇ ਮੁਲਾਜ਼ਮ ਜੁਆਇੰਟ ਫੋਰਮ ਦੁਆਰਾ ਦਿੱਤੇ ਪ੍ਰਰੋਗਰਾਮ ਅਧੀਨ ਅਰਥੀ ਫੂਕ ਮੁਜਾਹਰੇ ਅਤੇ ਨੂੰ ਹੈਡ ਆਫਿਸ ਅੱਗੇ ਜੋਰਦਾਰ ਰੋਸ ਮੁਜਾਹਰਾ ਕਰਨਗੇ। ਇਸ ਤੋਂ ਇਲਾਵਾ ਜੁਲਾਈ ਵਿਚ ਹੜ੍ਹਤਾਲ ਕਰਨ ਲਈ ਵੀ ਤਿਆਰ ਰਹਿਣਗੇ। ਰੈਲੀ ਵਿੱਚ ਹਰਭਜਨ ਸਿੰਘ, ਹਰਬੰਸ ਸਿੰਘ, ਵਿਸ਼ਵਾ ਨਾਥ, ਹੈਪੀ ਤੇ ਚਰਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ।