ਪੱਤਰ ਪੇ੍ਰਰਕ, ਪਟਿਆਲਾ : ਲੋਕਾਂ ਦੀ ਤੰਦਰੁਸਤੀ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਨੂੰ ਰੋਗ ਮੁਕਤ ਬਣਾਉਣ ਲਈ ਹਰ ਕਿਸਮ ਦੇ ਖਾਣ ਪੀਣ ਵਾਲੇ ਪਦਾਰਥਾਂ 'ਚੋਂ ਮਿਲਾਵਟ ਤੋਂ ਮੁਕੰਮਲ ਛੁਟਕਾਰਾ ਦਿਵਾਉਣ ਲਈ ਨਿਊ ਪਟਿਆਲਾ ਵੈੱਲਫੇਅਰ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ ਜਿਸ ਨੂੰ ਲੈ ਕੇ ਮਿਲਾਵਟ ਖੋਰੀ ਨੂੰ ਖਤਮ ਕਰਨ ਲਈ ਸਖਤ ਕਦਮ ਚੁੱਕਣ ਸਬੰਧੀ ਸਰਕਾਰ ਸਰਕਾਰ ਤੋਂ ਵਾਰ ਵਾਰ ਮੰਗ ਕੀਤੀ ਜਾ ਰਹੀ ਹੈ। ਇਸ ਗੰਭੀਰ ਸਮੱਸਿਆ ਨੂੰ ਲੈ ਕੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਿਲਾਵਟ ਖੋਰਾਂ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਿਲਾਵਟ ਖੋਰੀ ਨੂੰ ਪੰਜਾਬ ਪੱਧਰ 'ਤੇ ਵੱਡੀ ਗੱਡੀ ਸਮੱਸਿਆ ਦੱਸਦਿਆਂ ਕਿਹਾ ਕਿ ਮਿਲਵਾਟ ਖੋਰ ਇਨਸਾਨਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਕੇ ਭੋਲੇ ਭਾਲੇ ਲੋਕਾਂ ਨੂੰ ਜਹਿਰ ਪਰੋਸ ਰਹੇ ਹਨ ਜਿਹੜੇ ਕਿ ਬੇਗੁਨਾਹ ਲੋਕਾਂ ਨੂੰ ਬਿਮਾਰ ਕਰ ਮੌਤ ਦੇ ਮੂੰਹ ਤਕ ਲੈ ਜਾ ਰਹੇ ਹਨ। ਮਿਲਾਵਟ ਖੋਰੀ ਦਾ ਮਹਾਜਾਲ ਘੱਟ ਹੋਣ ਦੀ ਥਾਂ ਫੈਲਦਾ ਹੀ ਜਾ ਰਿਹਾ ਹੈ। ਪ੍ਰਧਾਨ ਨੇ ਕਿਹਾ ਕਿ ਮਿਲਾਵਟ ਵਾਲੇ ਖਾਣ ਪੀਣ ਦੇ ਪਦਾਰਥਾਂ ਤੋਂ ਮੁਕੰਮਲ ਛੁਟਵਾਰਾ ਦਿਵਾਉਣ ਲਈ ਕਲੱਬ ਵੱਲੋਂ ਜਲਦੀ ਵੱਡੇ ਪੱਧਰ 'ਤੇ ਅੰਦੋਲਨ ਕੀਤਾ ਜਾਵੇਗਾ। ਇਸ ਮੌਕੇ ਪਰਮਿੰਦਰ ਸਿੰਘ, ਗੋਬਿੰਦ ਜਸਵਾਲ, ਹੁਕਮ ਚੰਦ, ਸੰਦੀਪ ਸਿੰਘ, ਬਲਜਿੰਦਰ ਸਿੰਘ, ਲਾਲ ਖਾਨ, ਪਾਲਾ ਸਿੰਘ, ਨੰਦਲਾਲ, ਸੋਮਾ ਸਿੰਘ, ਜੰਗ ਖਾਨ, ਲੱਛਮਣ ਰਾਮ, ਜਮੇਲ ਖਾਨ, ਭਜਨ ਸਿੰਘ, ਗੁਰਜੀਤ ਸਿੰਘ, ਹਰੀ ਓਮ, ਕੈਲਾਸ਼ ਕੁਮਾਰ, ਭੋਲਾ ਸਿੰਘ, ਰਾਜੂ, ਰਾਜੀਵ ਸ਼ਰਮਾ ਤੇ ਪੇ੍ਮ ਅਗਰਵਾਲ ਆਦਿ ਵੀ ਹਾਜ਼ਰ ਸਨ।