ਹਰਿੰਦਰ ਸ਼ਾਰਦਾ, ਪਟਿਆਲਾ

ਪਟਿਆਲਾ ਦੇ ਮਾਲ ਰੋਡ 'ਤੇ ਸਥਿਤ 'ਓਮੈਕਸ ਮਾਲ' 'ਚ ਇਕ ਮਸਾਜ਼ ਸੈਂਟਰ ਦੀ ਆੜ 'ਚ ਚੱਲ ਰਹੇ ਦੇਹ ਵਪਾਰ ਧੰਦੇ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਐਤਵਾਰ ਦੁਪਹਿਰ ਨੂੰ ਐਸਐਸਪੀ ਮਨਦੀਪ ਸਿੰਘ ਸਿੱਧੂ ਦੇ ਦਿੱਸ਼ਾ ਨਿਰਦੇਸ਼ਾਂ ਹੇਠ ਥਾਣਾ ਲਾਹੌਰੀ ਗੇਟ ਇੰਚਾਰਜ਼ ਬਲਜੀਤ ਸਿੰਘ ਤੇ ਥਾਣਾ ਕੋਤਵਾਲੀ ਇੰਚਾਰਜ਼ ਸੁਖਦੇਵ ਸਿੰਘ ਦੀ ਅਗੁਵਾਈ ਹੇਠ ਪੁਲਿਸ ਵਲੋਂ ਕੀਤੀ ਛਾਪੇਮਾਰੀ ਦੌਰਾਨ 5 ਲੜਕੀਆਂ ਤੇ ਇੱਕ ਵਿਅਕਤੀ ਨੂੰ ਰੰਗੇ ਹੱਥੀ ਗਿ੍ਫ਼ਤਾਰ ਕਰ ਲਿਆ ਹੈ। ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ਼ ਜਿਸਮ ਫ਼ਰੋਸ਼ੀ ਦੇ ਦੋਸ਼ਾਂ ਹੇਠ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਵਲੋਂ ਉਕਤ ਵਿਅਕਤੀਆਂ ਦੀ ਪੁੱਛ-ਗਿੱਛ ਕੀਤੀ ਜਾ ਰਹੀ ਜਿਥੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਓਮੈਕਸ ਮਾਲ ਸਥਿਤ ਨਿਊ ਏਰਾ ਸਪਾ ਸੈਂਟਰ ਵਿਚ ਪਿਛਲੇ ਡੇਢ ਸਾਲ ਤੋਂ ਸਪਾ ਸੈਂਟਰ ਦੀ ਆੜ ਵਿਚ ਇਹ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਜਿਥੇ ਅਕਸਰ ਹੀ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਇਸ ਸਬੰਧੀ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਪਤਾ ਲੱਗਾ ਕਿ ਜੇਕਰ ਕੋਈ ਇਥੇ ਵਿਅਕਤੀ ਮਸਾਜ਼ ਕਰਾਉਣ ਲਈ ਆਉਂਦਾ ਹੈ ਤਾਂ ਜਿਨ੍ਹੇ ਵੱਧ ਰੁਪਏ ਦਿੱਤੇ ਜਾਂਦੇ ਸਨ। ਉਸ ਹਿਸਾਬ ਨਾਲ ਗ੍ਰਾਹਕਾਂ ਕੋਲੋਂ ਪੈਸੇ ਵਸੂਲੇ ਜਾਂਦੇ ਹਨ। ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਐਂਤਵਾਰ ਦੁਪਹਿਰ ਸਾਢੇ 12 ਵਜੇ ਦੇ ਕਰੀਬ ਥਾਣਾ ਲਾਹੌਰੀ ਗੇਟ ਇੰਚਾਰਜ਼ ਬਲਜੀਤ ਸਿੰਘ ਤੇ ਥਾਣਾ ਕੋਤਵਾਲੀ ਇੰਚਾਰਜ਼ ਸੁੱਖਦੇਵ ਸਿੰਘ ਪੁਲਿਸ ਪਾਰਟੀ ਸਮੇ ਸਾਂਝੇ ਤੌਰ ਤੇ ਛਾਪਾਮਾਰੀ ਕੀਤੀ ਗਈ। ਇਸੇ ਦੌਰਾਨ ਪੁਲਿਸ ਨੇ ਉਥੇ ਦੇਹ ਵਪਾਰ ਦਾ ਕੰਮ ਕਰ ਰਹੀਆਂ 5 ਲੜਕੀਆਂ ਤੇ 1 ਮੈਨੇਜ਼ਰ ਨੂੰ ਗਿ੍ਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਥੇ ਮਿਲੇ ਹੋਰ ਦਸਤਾਵੇਜ਼ਾਂ ਨੂੰ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ। ਜਿਨ੍ਹਾਂ ਦੀ ਜਾਂਚ ਪੁਲਿਸ ਵਲੋਂ ਕੀਤੀ ਜਾ ਰਹੀ ਹੈ।

-----

ਅਕਸਰ ਰਹਿੰਦਾ ਸੀ ਲੋਕਾਂ ਦਾ ਆਉਣਾ-ਜਾਣਾ

ਆਸ ਪਾਸ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਅਕਸਰ ਇਥੇ ਭਾਰੀ ਤਦਾਤ 'ਚ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਮਸਾਜ਼ ਕਰਾਉਣ ਲਈ ਕਈ ਗ੍ਰਾਹਕ ਅਜਿਹੇ ਵੀ ਸਨ। ਜੋਕਿ ਇੱਕ ਹਫ਼ਤੇ ਵਿਚ ਵੀ ਕਈ ਵਾਰ ਆਉਂਦੇ ਸਨ। ਇਸ ਲਈ ਉਨ•ਾਂ ਨੂੰ ਵੀ ਸ਼ੱਕ ਸੀ ਕਿ ਜੇਕਰ ਇਕ ਵਿਅਕਤੀ ਨੂੰ ਹਫ਼ਤੇ ਵਿਚ ਵੀ ਕਈ ਵਾਰ ਮਸਾਜ਼ ਕਰਾਉਣ ਦੀ ਲੋੜ ਕਿਸ ਤਰ੍ਹਾਂ ਪੈ ਸਕਦੀ ਹੈ। ਜੇਕਰ ਇੱਕ ਵਿਅਕਤੀ ਮਸਾਜ਼ ਕਰਾਉਂਦਾ ਵੀ ਹੈ ਤਾਂ ਉਹ ਮਹੀਨੇ ਵਿਚ ਇੱਕ ਵਾਰ ਹੀ ਕਰਵਾ ਸਕਦਾ ਹੈ। ਗ੍ਰਾਹਕਾਂ ਦਾ ਇਹ ਸਿਲਸਿਲਾ ਪਿਛਲੇ 6 ਮਹੀਨੇ ਤੋਂ ਕੁੱਝ ਜ਼ਿਆਦਾ ਹੀ ਵੱਧ ਚੁੱਕਾ ਸੀ।

------

ਦੂਸਰੇ ਰਾਜਾਂ 'ਚੋਂ ਲਿਆਈਆਂ ਜਾਂਦੀਆਂ ਸਨ ਲੜਕੀਆਂ

ਪੁਲਿਸ ਵਲੋਂ ਮਿਲੀ ਮੁਤਾਬਕ ਮਸਾਜ਼ ਸੈਂਟਰ ਵਿਚ ਦਿੱਲੀ, ਹਰਿਆਣਾ, ਗੁੜਗਾਂਓ, ਬੰਗਾਲ ਆਦਿ ਰਾਜ਼ਾਂ 'ਚੋਂ ਲੜਕੀਆਂ ਲਿਆ ਕੇ ਕੰਮ ਕਰਵਾਇਆ ਜਾਂਦਾ ਸੀ। ਤਾਂਕਿ ਪਛਾਣ ਨਾ ਹੋਣ ਕਾਰਨ ਉਹ ਇਥੇ ਅਸਾਨੀ ਨਾਲ ਕੰਮ ਕਰ ਸਕਣ। ਜੋ ਲੜਕੀਆਂ ਮਸਾਜ਼ ਦਾ ਕੰਮ ਕਰ ਦੀਆਂ ਸਨ। ਉਕਤ ਲੜਕੀਆਂ ਘੱਟ ਪੈਸਿਆਂ ਤੇ ਕੰਮ ਕਰ ਰਹੀਆਂ ਸਨ। ਜਿਨ੍ਹਾਂ 'ਤੋਂ ਮਸਾਜ਼ ਪਾਰਲਰ ਦੀ ਆੜ ਵਿਚ ਅਜਿਹਾ ਕੰਮ ਕਰਵਾਇਆ ਜਾ ਰਿਹਾ ਸੀ।

-------

ਕੀ ਕਹਿੰਦੇ ਨੇ ਥਾਣਾ ਕੋਤਵਾਲੀ ਇੰਚਾਰਜ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਇੰਚਾਰਜ਼ ਸੁੱਖਦੇਵ ਸਿੰਘ ਨੇ ਦੱÎਸਿਆ ਕਿ ਮਸਾਜ਼ ਪਾਰਲਰ 'ਚੋਂ ਗਿ੍ਫ਼ਤਾਰ ਕੀਤੀਆਂ 5 ਲੜਕੀਆਂ ਤੇ ਇੱਕ ਮੈਨੇਜ਼ਰ ਨੂੰ ਗਿ੍ਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਕਤ ਮਸਾਜ਼ ਪਾਰਲਰ ਦਾ ਮਾਲਕ ਜੋਗਿੰਦਰ ਸਿੰਘ ਵਾਸੀ ਪਾਨੀਪਤ ਹਰਿਆਣਾ ਤੇ ਮੈਨੇਜ਼ਰ ਅਮਿਤ ਕੁਮਾਰ ਵਾਸੀ ਪਾਨੀਪਤ ਹਰਿਆਣਾ ਤੇ 5 ਲੜਕੀਆਂ ਖਿਲਾਫ਼ ਜਿਸਮ ਫ਼ਰੋਸ਼ੀ ਦਾ ਮਾਮਲਾ ਦਰਜ਼ ਕਰ ਲਿਆ ਹੈ। ਿਫ਼ਲਹਾਲ ਲੜਕੀਆਂ ਨੂੰ ਛੱਡ ਦਿੱਤਾ ਗਿਆ ਹੈ। ਸੋਮਵਾਰ ਨੂੰ ਕਾਬੂ ਕੀਤੇ ਮੇਨੈਜ਼ਰ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛ-ਗਿੱਛ ਕੀਤੀ ਜਾਵੇਗੀ।