ਪੱਤਰ ਪੇ੍ਰਰਕ, ਪਟਿਆਲਾ : ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ 'ਬਸੰਤ ਮਿਲਨ' ਸੱਭਿਚਾਰਕ ਪ੍ਰਰੋਗਰਾਮ ਕਰਵਾਇਆ। ਜਿਸ ਵਿੱਚ ਪਟਿਆਲਾ ਸ਼ਹਿਰ ਦੇ ਉੱਘੇ ਪਬਲਿਕ ਸਕੂਲਾਂ ਦੇ ਬੱਚਿਆਂ ਨੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨਾਲ ਇੱਕੋ ਮੰਚ ਸਾਂਝਾ ਕਰਕੇ ਅਦਭੁੱਤ ਅਦਾਕਾਰੀਆਂ ਪੇਸ਼ ਕੀਤੀਆਂ। ਪ੍ਰਰੋਗਰਾਮ ਦੌਰਾਨ ਸਟੇਟ ਬੈਂਕ ਆਫ ਇੰਡੀਆ ਦੇ ਐਫਆਈਐਂਡਐੱਮਐੱਮ ਨੈੱਟਵਰਕ ਦੇ ਜਨਰਲ ਮੈਨੇਜਰ ਸੁਭਾਸ਼ ਜੋਇਨਵਾਲ ਨੇ ਮੱੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੇ ਸਕੂਲੀ ਬੱਚਿਆਂ ਨਾਲ ਮਿਲ ਕੇ ਮੰਚ ਤੇ ਆਪਣੀ ਕਲਾ ਦੇ ਜ਼ੌਹਰ ਵਿਖਾਏ। ਖਾਸ ਕਰ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੁਆਰਾ ਪੇਸ਼ ਕੀਤਾ ਗਿਆ ਇੱਕ ਨਾਟਕ ਜਿਸ ਵਿੱਚ ਮੋਬਾਇਲਾਂ ਫੋਨਾਂ ਦੇ ਜ਼ਰੂਰਤ ਨਾਲੋਂ ਵੱਧ ਪ੍ਰਯੋਗ ਨਾਲ ਸਮਾਜ ਵਿੱਚ ਪੈਦਾ ਹੋ ਰਹੀਆਂ ਸਥਿਤੀਆਂ ਬਾਰੇ ਬਹੁਤ ਹੀ ਵਿਲੱਖਣ ਤਰੀਕੇ ਨਾਲ ਸੁਨੇਹਾ ਦਿੱਤਾ। ਇਸ ਮੌਕੇ ਤੇ ਸਕੂਲ ਦੇ ਜੁਆਇੰਟ-ਸੈਕਟਰੀ ਸਰਬਜੀਤ ਕੌਰ ਸੰਧੂ ਨੇ ਇਸ ਮੌਕੇ ਤੇ ਪੁੱਜੇੇ ਮਹਿਮਾਨਾਂ, ਬੱਚਿਆਂ, ਮਾਪਿਆਂ ਅਤੇ ਨਵਜੀਵਨੀ ਸਕੂਲ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਇਸ ਤਰਾਂ੍ਹ ਦੇ ਪ੍ਰਰੋਗਰਾਮ ਕਰਨ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਪਰਵੀਨ ਕੁਮਾਰ ਭਾਟੀਆ, ਮਹਿੰਦਰਜੀਤ ਸਿੰਘ ਚੱਢਾ ਆਦਿ ਹਾਜ਼ਰ ਸਨ।